ਭਾਈਚਾਰਕ ਏਕਤਾ ਅਤੇ ਸਾਂਝ ਨੂੰ ਮਜਬੂਤ ਕਰਨ ਦੇ ਉਦੇਸ ਨਾਲ ਫਰੀਦਕੋਟ ਤੋਂ ਅਰੁਣਾਚਲ ਪ੍ਰਦੇਸ ਤੱਕ ਦੌਰਾ ਕੀਤਾ

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਫਰੀਦਕੋਟ : ਦੇਸ਼ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਵਾਸਤੇ ਸੱਭਿਅਚਾਰਕ ਵਿਟਾਂਦਰੇ ਤਹਿਤ ਭਾਰਤ ਦੇ ਬਹੁਤ ਸਾਰੇ ਰਾਜਾਂ ਨੂੰ ਫ਼ਰੀਦਕੋਟ ਬੁਲਾ ਕੇ ਸੱਭਿਆਚਾਰਕ ਪ੍ਰੋਗਰਾਮ ਕਰਾਉਣ ਵਾਲੇ ਅਤੇ ਦੇਸ਼ ਦੇ ਬਹੁਤ ਸਾਰੇ ਰਾਜਾਂ ਅੰਦਰ ਪੰਜਾਬ ਦਾ ਹਰਮਨ ਪਿਆਰਾ ਲੋਕ ਨਾਚ ਪੇਸ਼ ਕਰਨ ਵਾਲੇ ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਪ੍ਰਧਾਨ ਗੁਰਚਰਨ ਸਿੰਘ ਅੰਤਰਰਾਸਟਰੀ ਭੰਗੜਾ ਕੋਚ ਦੀ ਅਗਵਾਈ ਹੇਠ ਭਾਈਚਾਰਕ ਏਕਤਾ ਅਤੇ ਸਾਂਝ ਨੂੰ ਮਜਬੂਤ ਕਰਨ ਦੇ ਉਦੇਸ ਨਾਲ ਫਰੀਦਕੋਟ ਤੋਂ ਅਰੁਣਾਚਲ ਪ੍ਰਦੇਸ ਤੱਕ ਦਾ ਦੌਰਾ ਕੀਤਾ ਗਿਆ । ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪ੍ਰਧਾਨ ਅਤੇ ਪੀ.ਆਰ.ਓ ਜਸਬੀਰ ਸਿੰਘ ਜੱਸੀ ਨੇ ਦੱਸਿਆ ਇਹ ਅੰਤਰਰਾਜੀ ਟੂਰ ਫਰੀਦਕੋਟ ਤੋਂ ਸੁਰੂ ਹੋ ਕੇ ਆਸਾਮ ਮੇਘਾਲਿਆ ਤੇ ਅਰੁਣਾਚਲ ਪ੍ਰਦੇਸ ਦੇ ਵੱਖ-ਵੱਖ ਥਾਵਾਂ ਦੀ ਯਾਤਰਾ ਕੀਤੀ। ਇਸ ਮੌਕੇ ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਨੇ ਦੱਸਿਆ ਕਿ ਅਸਾਮ ਦੇ ਗੁਹਾਟੀ ਸਹਿਰ ਦੀਆਂ ਵੱਖ-ਵੱਖ ਪ੍ਰਸਿੱਧ ਥਾਵਾਂ ਨੂੰ ਦੇਖਣ ਉਪਰੰਤ ਮੈਂਬਰ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਲਈ ਰਵਾਨਾ ਹੋਏ, ਜਿੱਥੇ ਉਹਨਾਂ ਨੇ ਸਲੋਂਗ ਦੀਆਂ ਪ੍ਰਸਿੱਧ ਦੇਖਣ ਯੋਗ ਥਾਵਾਂ ਦਾ ਦੌਰਾ ਕੀਤਾ। ਇਸ ਮੌਕੇ ਉਥੋਂ ਦੇ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕਰਕੇ ਉਨਾਂ ਦੇ ਸੱਭਿਆਚਾਰ ਬਾਰੇ ਗੱਲਬਾਤ ਕੀਤੀ। ਇਸ ਉਪਰੰਤ ਸੰਸਾਰ ਦੀ ਪ੍ਰਸਿੱਧ ਸਥਾਨ ਗਾਰੋ ਖਾਂਸੀ ਜੈਤੀਆ ਦੀਆਂ ਪਹਾੜੀਆਂ ਨਾਲ ਸਬੰਧਤ ਸਥਾਨਾਂ ਦਾ ਦੌਰਾ ਵੀ ਕੀਤਾ। ਉਹਨਾਂ ਦੱਸਿਆ ਕਿ ਇਸ ਤੋਂ ਅੱਗੇ ਕਲੱਬ ਦੇ ਮੈਂਬਰ ਰੰਗਾ ਪਾਰਾ ਰਾਹੀਂ ਹੁੰਦੇ ਹੋਏ ਅਰੁਣਾਚਲ ਪ੍ਰਦੇਸ ਦੀ ਤਵਾਂਗ ਘਾਟੀ ਨੂੰ ਦੇਖਣ ਦਾ ਲੰਬਾ ਸਫਰ ਸੁਰੂ ਕੀਤਾ, ਜਿਸ ਦੇ ਸਫਰ ਦੌਰਾਨ 15,200 ਫੁੱਟ ਦੀ ਉਚਾਈ ਤੇ ਬਣੀ ਸੇਲਾ ਪਾਸ ਸਰੁੰਗ ਰਾਹੀਂ ਹੁੰਦੇ ਹੋਏ ਸੂਬੇਦਾਰ ਜਸਵੰਤ ਸਿੰਘ ਰਾਵਤ ਮਹਾਵੀਰ ਚੱਕਰ ਵਿਜੇਤਾ ਦੇ ਸਹੀਦੀ ਸਥਾਨ ਨੂੰ ਵੀ ਦੇਖਿਆ। ਜੋ 17 ਨਵੰਬਰ 1962 ਨੂੰ ਨੌਰਾਨੰਗ ਦੀ ਲੜਾਈ ਦੌਰਾਨ ਚੀਨੀ ਫੌਜੀਆਂ ਨਾਲ ਲੜਦੇ ਹੋਏ 21 ਸਾਲ ਦੀ ਉਮਰ ਵਿੱਚ ਸਹੀਦੀ ਪ੍ਰਾਪਤ ਕੀਤੀ । ਇਸ ਥਾਂ ਤੇ ਬਹੁਤ ਹੀ ਜਿਆਦਾ ਠੰਡ ਸੀ ਇਸ ਤੋਂ ਅੱਗੇ ਕਲੱਬ ਮੈਂਬਰ ਰਾਤ ਨੂੰ 360 ਕਿਲੋਮੀਟਰ ਦਾ ਔਖਾ ਪਹਾੜੀ ਸਫਰ ਤਹਿ ਕਰਦੇ ਹੋਏ ਤਵਾਂਗ ਘਾਟੀਂ ਪਹੁੰਚੇ । ਤਵਾਂਗ ਘਾਟੀ ਵਿਖੇ ਭਾਰਤ ਦਾ ਸਭ ਤੋਂ ਵੱਡਾ ਬੁੱਧ ਧਰਮ ਦਾ ਅਧਿਆਤਮਕ ਕੇਂਦਰ ਜੋ 16ਵੀਂ ਸਦੀ ਵਿੱਚ ਬਣਾਇਆ ਗਿਆ ਸੀ ਦੇ ਦਰਸਨ ਕੀਤੇ। ਇਸ ਅਧਿਆਤਮਕ ਕੇਂਦਰ ਵਿੱਚ ਬੁੱਧ ਧਰਮ ਦੀ ਸਿੱਖਿਆ ਵਾਸਤੇ ਚੱਲ ਰਹੀ ਸਕੂਲ ਵਿੱਚ ਬੱਚਿਆਂ ਨੂੰ ਮਿਲ ਕੇ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਗਈ ਅਤੇ ਫਲ ਫਰੂਟ ਵੰਡ ਕੇ ਉਹਨਾਂ ਨਾਲ ਖੁਸੀ ਸਾਂਝੀ ਕੀਤੀ ਗਈ । ਬੁੱਧ ਧਰਮ ਦਾ ਇਹ ਅਧਿਆਤਮਕ ਕੇਂਦਰ 10 ਹਜਾਰ ਫੁੱਟ ਦੀ ਉਚਾਈ ਤੇ ਬਣਿਆ ਹੋਇਆ ਹੈ ਤੇ ਇਸ ਦੀ ਇਮਾਰਤ ਦੇਖਣ ਯੋਗ ਹੈ । ਭਾਰਤ ਵਿੱਚ ਬੁੱਧ ਧਰਮ ਦਾ ਸਭ ਤੋਂ ਵੱਡਾ ਅਧਿਆਤਮਕ ਕੇਂਦਰ ਹੈ ਬਹੁਤ ਸਾਰੇ ਸੈਲਾਨੀ ਦੇਸ ਦੇ ਵੱਖ-ਵੱਖ ਭਾਗਾਂ ਵਿੱਚੋਂ ਇਸ ਅਧਿਆਤਮਕ ਕੇਂਦਰ ਨੂੰ ਦੇਖਣ ਲਈ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਤਵਾਂਗ ਵਿਖੇ ਮਹਾਤਮਾ ਬੁੱਧ ਜੀ ਦਾ ਬਣਿਆ ਹੋਇਆ ਸਭ ਤੋਂ ਵੱਡਾ ਸਟੈਚੂ ਵੀ ਦੇਖਿਆ। ਕਲੱਬ ਦੇ ਮੈਂਬਰ ਭਾਰਤ ਅਤੇ ਚੀਨ ਦੀ ਅੰਤਰਰਾਸਟਰੀ ਸਰਹੱਦ ਦੇਖਣ ਲਈ 15400 ਫੁੱਟ ਦੀ ਉਚਾਈ ਤੇ ਬਣੇ ਬੁਮਲਾ ਪਾਸ ਵਿਖੇ ਪਹੁੰਚੇ ਕਲੱਬ ਮੈਂਬਰਾਂ ਨੇ ਬਹਾਦਰ ਫੌਜੀਆਂ ਦੀ ਡਿਊਟੀ ਨੂੰ ਸਲਾਮ ਕੀਤਾ । ਇਸ ਰਸਤੇ ਦੌਰਾਨ ਸਾਰੇ ਕਲੱਬ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਪਹਿਲੀ ਪਾਤਸਾਹੀ ਤੀਸਰੀ ਉਦਾਸੀ ਦੇ ਦਰਸਨ ਵੀ ਕੀਤੇ । ਕਲੱਬ ਮੈਂਬਰਾਂ ਨੇ ਦੱਸਿਆ ਕਿ ਬੁਮਲਾ ਪਾਸ ਵਿਖੇ ਸਾਰਾ ਦਿਨ ਬਰਫ ਵਾਰੀ ਹੁੰਦੀ ਰਹੀ ਤਵਾਂਗ ਦੀ ਯਾਤਰਾ ਪੂਰੀ ਕਰਨ ਉਪਰੰਤ ਕਲੱਬ ਦੇ ਮੈਂਬਰ ਅਰੁਣਾਚਲ ਪ੍ਰਦੇਸ ਦੀ ਰਾਜਧਾਨੀ ਈਟਾ ਨਗਰ ਵਿਖੇ 16ਵੀਂ ਸਦੀ ਵਿੱਚ ਬਣੇ ਕਿਲੇ ਅਤੇ ਉਥੋਂ ਦੀਆਂ ਪ੍ਰਸਿੱਧ ਥਾਵਾਂ ਨੂੰ ਦੇਖ ਕੇ ਜਾਣਕਾਰੀ ਵਿੱਚ ਵਾਧਾ ਕੀਤਾ। ਕਲੱਬ ਦੇ ਮੈਂਬਰਾਂ ਨੇ ਸਥਾਨਕ ਲੋਕਾਂ ਨਾਲ ਉਥੋਂ ਦੇ ਸੱਭਿਆਚਾਰ ਨੂੰ ਜਾਨਣ ਵਾਸਤੇ ਵਿਚਾਰ ਵਟਾਂਦਰਾ ਵੀ ਕੀਤਾ । ਇਸ ਅੰਤਰਰਾਜੀ ਟੂਰਚ ਲਾਇਨ ਕਲੱਬ ਵਿਸਾਲ ਦੇ ਗੁਰਵਿੰਦਰ ਸਿੰਘ ਧੀਂਗੜਾ, ਲਾਇਨ ਕਲੱਬ ਫਰੀਦਕੋਟ ਦੇ ਗੁਰਮੇਲ ਸਿੰਘ ਜੱਸਲ, ਨੈਸ਼ਨਲ ਯੂਥ ਵੈਲਫ਼ੇਅਰ ਕਲੱਬ ਫ਼ਰੀਦਕੋਟ ਦੇ ਨਾਇਬ ਸਿੰਘ ਪੁਰਬਾ ਮੁੱਖ ਸਲਾਹਕਾਰ, ਫਿਲਮੀ ਅਦਾਕਾਰ ਅਮਰਜੀਤ ਸੇਖੋ, ਸਵਰਨ ਸਿੰਘ ਵੰਗੜ,ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਸਾਮਿਲ ਹੋਏ। ਕਲੱਬ ਦੇ ਪ੍ਰਧਾਨ ਨੇ ਦੱਸਿਆ ਕੀ ਇਹ ਅੰਤਰਰਾਜੀ ਟੂਰ ਪੂਰੀ ਤਰ੍ਹਾਂ ਆਪਣੇ ਉਦੇਸ ਵਿੱਚ ਸਫਲ ਰਿਹਾ ਤੇ ਸਾਰੇ ਕਲੱਬ ਮੈਂਬਰਾਂ ਦੇ ਪਰਤਣ ਤੇ ਰੇਲਵੇ ਸਟੇਸਨ ਫਰੀਦਕੋਟ ਤੇ ਉਹਨਾਂ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇਜੀ ਜੌੜਾ, ਜਸਬੀਰ ਸਿੰਘ ਜੱਸੀ, ਖੁਸਵਿੰਦਰ ਸਿੰਘ ਹੈਪੀ, ਸੁਰਜੀਤ ਗਿੱਲ ਤੇ ਵਿਸਵਜੀਤ ਸਿੰਘ ਡੇਜੀ ਹਾਜਰ ਸਨ।