ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਇਕਾਈਆਂ ਦੀ ਚੋਣ
ਕਿਰਤੀ ਕਿਸਾਨ ਯੂਨੀਅਨ ਵੱਲੋਂ
Publish Date: Wed, 08 Apr 2026 04:01 PM (IST)
Updated Date: Thu, 09 Apr 2026 04:00 AM (IST)
ਕੁਲਵਿੰਦਰ ਸਿੰਘ ਸਹੋਤਾ ਪੰਜਾਬੀ ਜਾਗਰਣ ਘੱਲ ਕਲਾਂ: ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਸਿੰਘਾਂਵਾਲਾ ਅਤੇ ਪਿੰਡ ਖੁਖਰਾਣਾ ਵਿਖੇ ਪਿੰਡ ਇਕਾਈਆਂ ਦੀ ਚੋਣ ਕੀਤੀ ਗਈ। ਇਹ ਚੋਣ ਜ਼ਿਲ੍ਹਾ ਪ੍ਰਧਾਨ ਪਰਗਟ ਸਿੰਘ ਸਾਫ਼ੂਵਾਲਾ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਬਲਾਕ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਸਾਨਾ ਨੂੰ ਕਿਸਾਨ ਲਹਿਰ ਨੂੰ ਵੱਡੀ ਕਰਨ ਲਈ ਪ੍ਰੇਰਿਤ ਕੀਤਾ । ਉਨ੍ਹਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਮੈਂਬਰਸ਼ਿਪ ਕਰਕੇ ਪਿੰਡ-ਪਿੰਡ ਜਾ ਕੇ ਨਵੀਆਂ ਕਮੇਟੀਆਂ ਦੀ ਚੋਣ ਕੀਤੀ ਜਾ ਰਹੀ ਹੈ । ਇਸ ਕੜੀ ਦੇ ਤਹਿਤ ਪਿੰਡ ਸਿੰਘਾਂਵਾਲਾ ਅਤੇ ਖੁਖਰਾਣਾ 2 ਇਕਾਈਆਂ ਦੀ ਚੋਣ ਕੀਤੀ ਗਈ।ਇਸ ਮੌਕੇ ਸਿੰਘਾਂਵਾਲਾ ਇਕਾਈ ਪ੍ਰਧਾਨ ਸੰਦੀਪ ਸਿੰਘ ਸਨੀ , ਮੀਤ ਪ੍ਰਧਾਨ ਮੇਜਰ ਸਿੰਘ ਬਿੱਲੂ, ਖਜਾਨਚੀ ਭਗਵੰਤ ਸਿੰਘ, ਸਕੱਤਰ ਜਸਵਿੰਦਰ ਸਿੰਘ, ਪ੍ਰੈੱਸ ਸਕੱਤਰ ਜਸਪ੍ਰੀਤ ਸਿੰਘ ਗੋਪੀ, ਕੁਲਦੀਪ ਸਿੰਘ, ਤਰਸੇਮ ਸਿੰਘ ਦੀ ਅਹੁਦੇਦਾਰਾਂ ਵਜੋ ਚੋਂਣ ਹੋਈ ਅਤੇ ਬਾਕੀਆਂ ਦੀ ਮੈਂਬਰਾਂ ਵਜੋਂ ਚੋਣ ਹੋਈ। ਇਸੇ ਤਰ੍ਹਾਂ ਪਿੰਡ ਖੁਖਰਾਣਾ ਦੀ ਕਮੇਟੀ ਦੇ ਅਹੁਦੇਦਾਰ ਇਕਾਈ ਪ੍ਰਧਾਨ ਅਵਤਾਰ ਸਿੰਘ, ਮੀਤ ਪ੍ਰਧਾਨ ਮਕੰਦ ਸਿੰਘ, ਖਜਾਨਚੀ ਭਜਨ ਸਿੰਘ, ਸਕੱਤਰ ਬਲਵੀਰ ਸਿੰਘ ਅਤੇ ਮੈਂਬਰ ਜਬਰਜੰਗ ਸਿੰਘ ਦੀ ਅਹੁਦੇਦਾਰਾਂ ਵਜੋਂ ਚੋਣ ਹੋਈ।