Farmer's Protest : ਦਿੱਲੀ ਧਰਨੇ ਤੋਂ ਪਰਤੇ ਰਾਜੇਆਣਾ ਦੇ ਕਿਸਾਨ ਦੀ ਮੌਤ
ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਤੇ ਬਲਾਕ ਸਕੱਤਰ ਜਸਮੇਲ ਸਿੰਘ ਗੋਰਾ ਪ੍ਰਧਾਨ ਰਾਜੇਆਣਾ ਨੇ ਦੱਸਿਆ ਹੈ ਕਿ ਕਿਸਾਨ ਜਗਤਾਰ ਸਿੰਘ ਕੋਲ ਬਹੁਤ ਹੀ ਘੱਟ ਜ਼ਮੀਨ ਸੀ ਜਿਸ ਨਾਲ ਪਰਿਵਾਰ ਦਾ ਘਰ ਦਾ ਖਰਚਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਸੀ।
Publish Date: Mon, 31 May 2021 07:54 PM (IST)
Updated Date: Tue, 01 Jun 2021 07:12 AM (IST)
v>
ਹਰਿੰਦਰ ਭੱਲਾ, ਬਾਘਾਪੁਰਾਣਾ : ਲੋਕ ਮਾਰੂ ਖੇਤੀ ਕਾਨੂੰਨਾਂ ਦੇ ਖਿਲਾਫ ਸਿੰਘੂ, ਕੁੰਡਲੀ ਬਾਰਡਰ 'ਤੇ ਚੱਲ ਰਹੇ ਮੋਰਚੇ ਚੋਂ ਬਿਮਾਰ ਹੋਣ ਕਾਰਨ ਬੀਤੇ ਦਿਨੀ ਪਿੰਡ ਪਰਤੇ ਰਾਜੇਆਣਾ ਦੇ 69 ਸਾਲਾ ਕਿਸਾਨ ਜਗਤਾਰ ਸਿੰਘ ਪੁੱਤਰ ਹਾਕਮ ਸਿੰਘ ਦੀ ਸਿਹਤ ਵਿਗੜਨ ਕਾਰਨ ਮੌਤ ਹੋ ਗਈ।
ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਤੇ ਬਲਾਕ ਸਕੱਤਰ ਜਸਮੇਲ ਸਿੰਘ ਗੋਰਾ ਪ੍ਰਧਾਨ ਰਾਜੇਆਣਾ ਨੇ ਦੱਸਿਆ ਹੈ ਕਿ ਕਿਸਾਨ ਜਗਤਾਰ ਸਿੰਘ ਕੋਲ ਬਹੁਤ ਹੀ ਘੱਟ ਜ਼ਮੀਨ ਸੀ ਜਿਸ ਨਾਲ ਪਰਿਵਾਰ ਦਾ ਘਰ ਦਾ ਖਰਚਾ ਵੀ ਬੜੀ ਮੁਸ਼ਕਲ ਨਾਲ ਚੱਲਦਾ ਸੀ।
ਕਿਰਤੀ ਕਿਸਾਨ ਯੂਨੀਅਨ ਆਗੂਆ ਨੇ ਕਿਹਾ ਹੈ ਕਿ ਜੋ ਸਰਕਾਰ ਵੱਲੋਂ ਸਹੀਦ ਕਿਸਾਨਾਂ ਨੂੰ ਐਲਾਨੀ ਗਈ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਅਤੇ ਪੀੜਤ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਤਰੁੰਤ ਪ੍ਰਦਾਨ ਕੀਤੀ ਜਾਵੇ ਤਾਂ ਜੋ ਵੀ ਸਹੀਦ ਕਿਸਾਨਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।