ਯੂਨਾਇਟਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੀ ਮੀਟਿੰਗ ਹੋਈ
ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ
Publish Date: Thu, 21 May 2026 03:37 PM (IST)
Updated Date: Fri, 22 May 2026 04:01 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ ਬਾਘਾਪੁਰਾਣਾ: ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਜਥੇਬੰਦੀ ਵੱਲੋਂ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਅੱਜ ਪਿੰਡ ਬਾਂਦਰ ਹਲਕਾ ਬਾਘਾਪੁਰਾਣਾ ਵਿਖੇ ਗੁਰਦੁਆਰਾ ਸਾਹਿਬ ਮੀਟਿੰਗ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਨਸੀਹ ਨੇ ਕਿਹਾ ਕਿ ਹਰ ਪਿੰਡ ਵਿਚ 21 ਮੈਂਬਰੀ ਕਮੇਟੀ ਬਣਾ ਕੇ ਫੇਰ ਪਿੰਡ ਪੰਜਾਬ ਨੂੰ ਪੁੱਜਣ ਤੋਂ ਬਚਾ ਕੇ ਚੰਗੀ ਪੰਥਕ ਸਰਕਾਰ ਪੰਜਾਬ ’ਚ ਲਿਆਂਦੀ ਆਵੇਗੀ ਰਾਜ ਕਰਨ ਵਾਲੀਆਂ ਪਾਰਟੀਆਂ ਕਾਂਗਰਸ ਬਾਦਲ ਦਲ ਤੇ ਆਮ ਆਦਮੀ ਪਾਰਟੀ ਇਨ੍ਹਾਂ ਤਿੰਨਾਂ ਨੇ ਹੀ ਲੋਕਾਂ ਦਾ ਕੁੱਝ ਨਹੀਂ ਸਵਾਰਿਆ ਇਕ ਦੂਸਰੇ ਉੱਪਰ ਚਿੱਕੜ ਸੁੱਟ ਕੇ ਵੋਟਾਂ ਪ੍ਰਾਪਤ ਕਰਦੇ ਹਨ। ਪੰਜਾਬ ਦੇ ਬਹਾਦਰ ਲੋਕਾਂ ਨੂੰ ਬਹਾਦਰ ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਦੇ ਲਾਰੇ ਲਾ ਕੇ ਭਿਖਾਰੀ ਬਣਾਉਣ ਵਾਲੇ ਪਾਸੇ ਦੇ ਲੀਡਰ ਤੁਰ ਰਹੇ ਹਨ, ਸਗੋਂ ਚਾਹੀਦਾ ਤਾਂ ਇਹ ਹੈ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਖੁਸ਼ਹਾਲ ਸੂਬਾ ਸੀ ਅਤੇ ਹੁਣ ਵੀ ਹੈ ਰਹੇਗਾ ਵੀ। ਅੱਜ ਦੀ ਮੀਟਿੰਗ ਦੌਰਾਨ ਜਥੇਦਾਰ ਰੇਸ਼ਮ ਸਿੰਘ ਨੂੰ ਪਿੰਡ ਦਾ ਪ੍ਰਧਾਨ ਬਣਾਇਆ ਗਿਆ, ਭਾਈ ਸੁਖਦੇਵ ਸਿੰਘ, ਭਾਈ ਪ੍ਰਭੂ ਸਿੰਘ, ਭਾਈ ਮਲਕੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਬਣਾਏ ਗਏ, ਭਾਈ ਕੇਵਲ ਸਿੰਘ, ਲਾਭ ਸਿੰਘ ਖ਼ਾਲਸਾ ਮੀਤ ਪ੍ਰਧਾਨ ਬਣਾਏ ਗਏ, ਜਥੇਦਾਰ ਗੁਰਮੇਲ ਸਿੰਘ ਫੌਜੀ ਪ੍ਰਚਾਰਕ ਸਕੱਤਰ, ਸੁਖਦੀਪ ਸਿੰਘ ਨੂੰ ਖਜਾਨਚੀ ਬਣਾਇਆ ਗਿਆ, ਜਥੇਦਾਰ ਨਾਇਬ ਸਿੰਘ, ਜਥੇਦਾਰ ਜਗਦੇਵ ਸਿੰਘ, ਭਾਈ ਬਲਦੇਵ ਸਿੰਘ, ਗੁਰਦਿੱਤ ਸਿੰਘ ਜਨ ਸੈਕਟਰੀ ਬਣਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਚਰਨਜੀਤ ਸਿੰਘ, ਚਰਨਜੀਤ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਬੋਹੜ ਸਿੰਘ ਸਾਬਕਾ ਸਰਪੰਚ, ਤੇਜਾ ਸਿੰਘ, ਨਰੰਗ ਸਿੰਘ, ਗਗਨਦੀਪ ਸਿੰਘ, ਭਾਈ ਬਲਜੀਤ ਸਿੰਘ, ਗਗਨਦੀਪ ਸਿੰਘ, ਬੋਹੜ ਸਿੰਘ ਸਾਬਕਾ ਸਰਪੰਚ, ਭਾਈ ਜਗਸੀਰ ਸਿੰਘ, ਭਾਈ ਤੇਜਾ ਸਿੰਘ, ਭਾਈ ਨਿਹੰਗ ਸਿੰਘ, ਭਾਈ ਬਲਦੇਵ ਸਿੰਘ, ਭਾਈ ਲਾਭ ਸਿੰਘ, ਖ਼ਾਲਸਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਸਨ।