ਸਬਜ਼ੀ ਮੰਡੀ ਆੜ੍ਹਤੀਆ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ
ਸਬਜ਼ੀ ਮੰਡੀ ਆੜ੍ਹਤੀਆ ਯੂਨੀਅਨ ਦੀ ਸਰਬਸੰਮਤੀ ਨਾਲ ਹੋਈ ਚੋਣ
Publish Date: Mon, 27 Apr 2026 04:37 PM (IST)
Updated Date: Mon, 27 Apr 2026 04:40 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀ ਸਬਜ਼ੀ ਮੰਡੀ ਆੜਤੀਆ ਯੂਨੀਅਨ ਦੀ ਚੋਣ ਲੰਮੇ ਸਮੇਂ ਤੋਂ ਪ੍ਰਧਾਨ ਰਹਿ ਚੁੱਕੇ ਰਾਜੀਵ ਦਾਬੜਾ ਅਤੇ ਬਿੱਲਾਂ ਮੰਡੇਰ ਦੀ ਅਗਵਾਈ ਹੇਠ ਸਰਬਸੰਮਤੀ ਨਾਲ ਹੋਈ। ਇਸ ਸਮੇਂ ਮੀਟਿੰਗ ’ਚ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਆੜ੍ਹਤੀਆਂ ਨੂੰ ਮੰਡੀ ’ਚ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮੇਂ ਉਨ੍ਹਾਂ ਸਾਰੇ ਸਬਜ਼ੀ ਮੰਡੀ ਆੜ੍ਹਤੀਆਂ ਦੀ ਸਹਿਮਤੀ ਲੈ ਕੇ ਹਰੀਸ਼ ਕੁਮਾਰ ਰਿੰਕੂ ਸ਼ਰਮਾ ਨੂੰ ਪ੍ਰਧਾਨ ਅਨਿਲ ਕੁਮਾਰ ਅਨੇਜਾ ਨੂੰ ਚੇਅਰਮੈਨ ਅਤੇ ਹਨੀ ਕੁਮਾਰ ਗਿਰਧਰ ਨੂੰ ਉਪ ਪ੍ਰਧਾਨ ਚੁਣਿਆ ਅਤੇ ਬਾਕੀ ਬਾਡੀ ਦੀ ਚੋਣ ਆਉਣ ਵਾਲੇ ਦਿਨਾਂ ’ਚ ਕੀਤੀ ਜਾਵੇਗੀ। ਨਵੇਂ ਚੁਣੇ ਅਹੁਦੇਦਾਰਾਂ ਨੇ ਵਿਸ਼ਵਾਸ ਦਵਾਇਆ ਕਿ ਸਬਜ਼ੀ ਮੰਡੀ ’ਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਯਤਨ ਕੀਤੇ ਜਾਣਗੇ ਅਤੇ ਮਾਰਕੀਟ ਕਮੇਟੀ ਨਾਲ ਤਾਲਮੇਲ ਰੱਖ ਕੇ ਵੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇਗਾ। ਉਪਰੋਕਤ ਮੌਕੇ ਚੇਅਰਮੈਨ ਅਨਿਲ ਕੁਮਾਰ ਅਨੇਜਾ ਨੇ ਪਹੁੰਚੇ ਸਾਰੇ ਆੜ੍ਹਤੀ ਭਰਾਵਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਤੇ ਮਨੋਜ ਯਾਦਵ ਨਿਤਿਨ ਕੁਮਾਰ ਨਰੇਸ਼ ਦਾਬੜਾ ਬਿੱਟੂ ਦਾਬੜਾ ਲਾਡੀ ਭਾਟੀਆ ਮੋਹਨ ਲਾਲ ਤਰਸੇਮ ਬੱਤਰਾ ਆਦਿ ਸ਼ਾਮਿਲ ਸਨ।