ਗੁਰਦਵਰਾ ਗੁਰੂ ਨਾਨਕ ਬਾੜੀ ਵਿਖੇ ਵਿਸਾਖੀ ਮੌਕੇ ਪਾਠ ਦੇ ਭੋਗ ਪਾਏ
ਗੁਰਦਵਰਾ ਗੁਰੂ ਨਾਨਕ ਬਾੜੀ ਵਿਖੇ ਵਿਸਾਖੀ ਮੌਕੇ ਪਾਠ ਦੇ ਭੋਗ ਪਾਏ
Publish Date: Tue, 14 Apr 2026 04:24 PM (IST)
Updated Date: Wed, 15 Apr 2026 04:01 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ ਸਾਦਿਕ, ਗੁਰਦਵਾਰਾ ਗੁਰੂ ਨਾਨਕ ਬਾੜੀ ਸ਼੍ਰੀ ਮੁਕਤਸਰ ਸਾਹਿਬ ਰੋਡ ਸਾਦਿਕ ਵਿਖੇ ਵੈਸਾਖ ਮਹੀਨੇ ਦੀ ਸੰਗਰਾਂਦ ਬੜੀ ਸ਼ਰਧਾ ਨਾਲ ਮਨਾਈ ਗਈ। ਪੰਥ ਰਤਨ ਬਾਬਾ ਹਰਬੰਸ ਸਿੰਘ, ਬਾਬਾ ਕਰਨੈਲ ਸਿੰਘ, ਬਾਬਾ ਬਚਨ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਬਲਦੇਵ ਸਿੰਘ, ਬਾਬਾ ਕਾਰਜ ਸਿੰਘ ਤੇ ਬਾਬਾ ਰਣਜੀਤ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਵੱਲੋਂ ਇਲਾਕੇ ਦੀ ਸੁੱਖ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਦੇ ਭੋਗ ਅਤੇ ਪ੍ਰਧਾਨ ਅਮਰਜੀਤ ਸਿੰਘ ਢਿੱਲੋਂ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਮੰਚ ਸੰਚਾਲਨ ਕਰਦਿਆਂ ਪਰਮਜੀਤ ਸੋਨੀ ਨੇ ਆਈਆਂ ਸੰਗਤਾਂ ਨੂੰ ਪਵਿੱਤਰ ਦਿਹਾੜੇ ਦੀ ਮੁਬਾਰਕਬਾਦ ਦਿੱਤੀ। ਸੁਰਜੀਤ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਤੇ ਇਸ ਦਿਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਬਾਬਾ ਭੋਲਾ ਸਿੰਘ ਵੱਲੋਂ ਮੁੱਖ ਵਾਕ ਪੜ੍ਹ ਕੇ ਸੁਣਾਇਆ ਤੇ ਗੁਰੂ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।ਅੰਤ ਵਿੱਚ ਗ੍ਰੰਥੀ ਸਿੰਘਾਂ ਨੂੰ ਸਿਰੋਪਾਓ ਦੇ ਸਨਮਾਨਿਤ ਕੀਤਾ ਗਿਆ। ਆਈਆਂ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਗਿਆ।ਇਸ ਮੌਕੇ ਸੁਰਜੀਤ ਸਿੰਘ ਢਿੱਲੋਂ, ਜਗਦੇਵ ਸਿੰਘ ਢਿੱਲੋਂ, ਡਾ. ਜਸਕਰਨ ਸਿੰਘ ਧਾਲੀਵਾਲ, ਪ੍ਰਿਤਪਾਲ ਸਿੰਘ ਢਿੱਲੋਂ, ਇੰਦਰਜੀਤ ਧਵਨ, ਕੰਵਰ ਹਰਿੰਦਰ ਸਿੰਘ ਸੰਧੂ, ਮਾਸਟਰ ਜਗਮੀਤ ਸਿੰਘ ਸੰਧੂ, ਦਾਰਾ ਸਿੰਘ, ਬਲਵੀਰ ਚਾਵਲਾ, ਦਰਸ਼ਨ ਸਿੰਘ ਗਾਵੜੀ, ਪ੍ਰਦੀਪ ਗੱਖੜ ਤੇ ਸੁਖਦੇਵ ਸਿੰਘ ਵੀ ਹਾਜ਼ਰ ਸਨ।