ਯੂ.ਪੀ.ਐਸ.ਸੀ. ਦੀ ਪ੍ਰਰੀਖਿਆ ਵਿਚੋਂ 218ਵਾਂ ਰੈਂਕ ਲੈ ਕੇ ਪੂਰੇ ਇਲਾਕੇ ਵਿੱਚ ਅਭਿਸ਼ੇਕ ਬਕੋਲੀਆ ਨੇ ਨਾਮਨਾ ਖੱਟਿਆ
ਸਥਾਨਕ ਇਕ ਲੋੜਵੰਦ ਪਰਿਵਾਰ ਦੇ ਹੋਣਹਾਰ ਬੱਚੇ ਨੇ ਯੂਪੀਐੱਸਸੀ ਦੀ ਪ੍ਰਰੀਖਿਆ ਪਾਸ ਕਰਕੇ ਜਿੱਥੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਉੱਥੇ ਪੂਰੇ ਇਲਾਕੇ ਵਿਚ ਵੀ ਨਾਮਨਾ ਖੱਟਿਆ ਹੈ।
Publish Date: Tue, 31 May 2022 05:38 PM (IST)
Updated Date: Tue, 31 May 2022 05:38 PM (IST)
ਸਟਾਫ ਰਿਪੋਰਟਰ, ਕੋਟਕਪੂਰਾ : ਸਥਾਨਕ ਇਕ ਲੋੜਵੰਦ ਪਰਿਵਾਰ ਦੇ ਹੋਣਹਾਰ ਬੱਚੇ ਨੇ ਯੂਪੀਐੱਸਸੀ ਦੀ ਪ੍ਰਰੀਖਿਆ ਪਾਸ ਕਰਕੇ ਜਿੱਥੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਂ ਰੋਸ਼ਨ ਕੀਤਾ ਹੈ ਉੱਥੇ ਪੂਰੇ ਇਲਾਕੇ ਵਿਚ ਵੀ ਨਾਮਨਾ ਖੱਟਿਆ ਹੈ। ਜਾਣਕਾਰੀ ਅਨੁਸਾਰ ਸਥਾਨਕ ਜਲਾਲੇਆਣਾ ਰੋਡ 'ਤੇ ਸਥਿਤ ਗਾਂਧੀ ਬਸਤੀ ਦੇ ਵਸਨੀਕ ਪਿਤਾ ਰੋਸ਼ਨ ਲਾਲ ਅਤੇ ਮਾਤਾ ਦੁਰਗੇਸ਼ ਦੇ ਸਪੁੱਤਰ ਅਭਿਸ਼ੇਕ ਬਕੋਲੀਆ ਨੇ ਯੂਪੀਐੱਸਸੀ ਦੀ ਪ੍ਰਰੀਖਿਆ ਵਿਚੋਂ 218ਵਾਂ ਰੈਂਕ ਲੈ ਕੇ ਇਹ ਪ੍ਰਰੀਖਿਆ ਪਾਸ ਕੀਤੀ। ਦੱਸਣਯੋਗ ਹੈ ਕਿ ਅਭਿਸ਼ੇਕ ਨੇ ਆਪਣੀ ਮੁੱਢਲੀ ਪੜ੍ਹਾਈ ਪਹਿਲੀ ਤੋਂ ਲੈ ਕੇ 10ਵੀਂ ਤੱਕ ਡੀ.ਏ.ਵੀ. ਪਬਲਿਕ ਸਕੂਲ ਕੋਟਕਪੂਰਾ ਵਿਖੇ ਅਤੇ 2 ਦੀ ਪੜ੍ਹਾਈ ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ ਵਿਖੇ ਪੂਰੀ ਕੀਤੀ। ਇਸ ਉਪਰੰਤ ਬੀਟੈਕ. (ਕੰਪਿਊਟਰ ਸਾਇੰਸ) ਚੰਡੀਗੜ੍ਹ ਅਤੇ ਆਈਆਈਟੀ ਪੈਕ ਚੰਡੀਗੜ੍ਹ ਤੋਂ ਕੀਤੀ। ਅਭਿਸ਼ੇਕ ਦੀ ਇਸ ਪ੍ਰਰਾਪਤੀ ਤੋਂ ਬਾਅਦ ਉਸਦੇ ਮਾਤਾ-ਪਿਤਾ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਇਸ ਦੌਰਾਨ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦੇਣ ਲਈ ਉਨ੍ਹੇ ਦੇ ਪਿਤਾ ਦੇ ਪੁਰਾਣੇ ਦੋਸਤ ਨਰਿੰਦਰ ਕੁਮਾਰ ਰਾਠੌਰ, ਮੋਹਨ ਲਾਲ, ਸ਼ਿਵ ਲਾਲ, ਰਾਜ ਕੁਮਾਰ ਗਰਗ ਅਤੇ ਯਾਦ ਰਾਮ ਕਟਾਰੀਆ ਨੇ ਕਿਹਾ ਕਿ ਅਭਿਸ਼ੇਕ ਬਕੋਲੀਆ ਦੀ ਇਸ ਪ੍ਰਰਾਪਤੀ 'ਤੇ ਜਿੱਥੇ ਪਰਿਵਾਰ ਦਾ ਸਿਰ ਮਾਨ ਨਾਲ ਉੱਚਾ ਹੋਇਆ ਹੈ ਉੱਤੇ ਪੂਰੇ ਇਲਾਕੇ ਦਾ ਨਾਂ ਵੀ ਇਸ ਨੇ ਰੋਸ਼ਨ ਕੀਤਾ ਹੈ।