ਯੂਨੀਵਰਸਿਟੀ ਕਾਲਜ ਜੈਤੋ ਦਾ ਨਤੀਜਾ ਰਿਹਾ ਸ਼ਾਨਦਾਰ
ਯੂਨੀਵਰਸਿਟੀ ਕਾਲਜ ਜੈਤੋ ਦੇ ਐਮ.ਏ ਪੰਜਾਬੀ ਫ਼ਾਈਨਲ ਅਤੇ ਦੂਜੇ ਸਮੈਸਟਰ ਦੇ ਨਤੀਜੇ ਰਹੇ ਸ਼ਾਨਦਾਰ
Publish Date: Fri, 06 Mar 2026 03:53 PM (IST)
Updated Date: Sat, 07 Mar 2026 04:00 AM (IST)

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਯੂਨੀਵਰਸਿਟੀ ਕਾਲਜ ਜੈਤੋ ਦੇ ਮਈ 2025 ਵਿਚ ਹੋਏ ਪੰਜਾਬੀ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ ਐਮ.ਏ. ਫ਼ਾਈਨਲ ਅਤੇ ਦੂਜੇ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ। ਐਮ.ਏ. ਫ਼ਾਈਨਲ ਵਿਚ ਵੀਰਪਾਲ ਕੌਰ ਨੇ 8.80 ਸੀ.ਜੀ.ਪੀ.ਏ. ਗ੍ਰੇਡ ਨਾਲ ਪਹਿਲਾ, ਅੰਜਲੀ ਅਤੇ ਪਿ੍ਰਯੰਕਾ ਨੇ 8.60 ਸੀ.ਜੀ.ਪੀ.ਏ. ਗ੍ਰੇਡ ਨਾਲ ਦੂਜਾ ਅਤੇ ਮੀਨਾ ਕੌਰ ਨੇ 8.50 ਸੀ.ਜੀ.ਪੀ.ਏ. ਗ੍ਰੇਡ ਨਾਲ ਤੀਜਾ ਸਥਾਨ ਹਾਸਲ ਕੀਤਾ। ਐਮ.ਏ. ਪੰਜਾਬੀ ਦੇ ਦੂਜੇ ਸਮੈਸਟਰ ਦੇ ਨਤੀਜੇ ਵਿਚ ਸੰਦੀਪ ਕੌਰ ਨੇ 8.60 ਐਸ.ਜੀ.ਪੀ.ਏ. ਗ੍ਰੇਡ ਨਾਲ ਪਹਿਲਾ, ਰਮਨਪ੍ਰੀਤ ਕੌਰ ਨੇ 8.20 ਐਸ.ਜੀ.ਪੀ.ਏ ਗ੍ਰੇਡ ਨਾਲ ਦੂਜਾ ਅਤੇ ਮਨਜੀਤ ਕੌਰ ਨੇ 7.60 ਐਸ.ਜੀ.ਪੀ.ਏ. ਗ੍ਰੇਡ ਨਾਲ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਅਤੇ ਸਟਾਫ਼ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਤੱਗੜ ਸਮੇਤ ਵਿਭਾਗ ਦੇ ਪ੍ਰਾਧਿਆਪਕਾਂ ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ, ਪ੍ਰੋ. ਜਗਸੀਰ ਸਿੰਘ ਗਿੱਲ, ਡਾ. ਗੁਰਬਿੰਦਰ ਕੌਰ ਬਰਾੜ, ਡਾ. ਲਖਵਿੰਦਰ ਸਿੰਘ ਬਰਾੜ, ਡਾ. ਜਸਵਿੰਦਰ ਕੌਰ, ਡਾ. ਹਲਵਿੰਦਰ ਸਿੰਘ ਅਤੇ ਪ੍ਰੋ. ਗੁਰਜੀਤ ਕੌਰ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਡਾ. ਪਰਮਿੰਦਰ ਸਿੰਘ ਤੱਗੜ ਨੇ ਵਿਭਾਗ ਦੇ ਸਮੂਹ ਪ੍ਰਾਧਿਆਪਕਾਂ ਦੇ ਨਾਲ-ਨਾਲ ਕਾਲਜ ਦਫ਼ਤਰ ਵਿਚ ਐਮ.ਏ. ਪੰਜਾਬੀ ਦੇ ਡੀਲਿੰਗ ਹੈਂਡ ਗੁਰਦੀਪ ਚੰਦ ਅਤੇ ਗੁਰਦੀਪ ਸਿੰਘ ਕੌਣੀ ਦਾ ਸਹਿਯੋਗ ਲਈ ਧੰਨਵਾਦ ਕੀਤਾ।