ਯੂਨਾਇਟਡ ਅਕਾਲੀ ਦਲ ਵੱਲੋਂ 18 ਮੈਂਬਰੀ ਕਮੇਟੀ ਦਾ ਗਠਨ
ਜਥੇਦਾਰ ਬੂਟਾ ਸਿੰਘ ਰਣਸੀਂਹ ਯੁਨਾਇਟਡ
Publish Date: Wed, 13 May 2026 03:36 PM (IST)
Updated Date: Thu, 14 May 2026 04:00 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ : ਜਥੇਦਾਰ ਬੂਟਾ ਸਿੰਘ ਰਣਸੀਂਹ ਯੁਨਾਇਟਡ ਅਕਾਲੀ ਦਲ ਵੱਲੋਂ ਮੋਗਾ ਜ਼ਿਲ੍ਹੇ ਦੇ ਚਾਰੇ ਹਲਕਿਆਂ ਵਿਚ ਚੋਣ ਲੜਨ ਲਈ ਹਰ ਪਿੰਡ ਵਿਚ ਪਾਰਟੀ ਦੀਆਂ ਇਕਾਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਲਕਾ ਬਾਘਾਪੁਰਾਣਾ ਦੇ ਪਿੰਡ ਸੇਖਾ ਖੁਰਦ ਵਿਖੇ ਮਾਸਟਰ ਸੁਖਚੈਨ ਸਿੰਘ ਦੇ ਘਰ ਪਾਰਟੀ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਨੇ ਕਿਹਾ ਕਿ ਦੇਸ਼ ਆਜ਼ਾਦੀ ਤੋਂ ਬਾਅਦ ਪੰਜਾਬ ਵਿਚ ਰਾਜ ਕਰਨ ਵਾਲੀ ਹਰ ਪਾਰਟੀ ਨੇ ਪੰਜਾਬ ਨੂੰ ਦੋਵੇਂ ਹੱਥੀ ਲੁੱਟਿਆ ਹੈ। ਉਨ੍ਹਾਂ ਕਿਹਾ ਪੰਜਾਬ ਅੰਦਰ ਕਾਂਗਰਸ ਬਾਦਲ ਅੱਜ ਦੀ ਸਰਕਾਰ ਆਮ ਆਦਮੀ ਪਾਰਟੀ ਸਭ ਨੇ ਪੰਜਾਬ ਦੀਆਂ ਬੁਨਿਆਦੀ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਇਨ੍ਹਾਂ ਸਰਕਾਰਾਂ ਦੇ ਸਮੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਸਾਰੀਆਂ ਪਾਰਟੀਆਂ ਨੇ ਪੰਜਾਬ ਦਾ ਬੱਚਾ ਬੱਚੀ ਕਰਜਾਈ ਕਰ ਦਿੱਤਾ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਹਰ ਪਿੰਡ ਵਿਚ ਯੂਨਾਈਟਿਡ ਅਕਾਲੀ ਦਲ ਦੀ ਇਕਾਈ ਬਣਾ ਕੇ 2027 ਵਿਚ ਹੋਰ ਹਮ ਖਿਆਲ ਪਾਰਟੀਆਂ ਨਾਲ ਇਕੱਠੇ ਹੋ ਕੇ ਚੰਗੀ ਪੰਥਕ ਸਰਕਾਰ ਬਣਾਈ ਜਾਵੇ ਤਾਂ ਜੋ ਬੰਦੀ ਸਿੰਘ ਰਿਹਾ ਹੋਣ। ਇਸ ਮੀਟਿੰਗ ਵਿਚ ਸਿੱਖ ਖੁਰਦ ਪਿੰਡ ਦੀ ਇਕਾਈ ਦੇ ਪ੍ਰਧਾਨ ਮਾਸਟਰ ਸੁਖਚੈਨ ਸਿੰਘ ਨੂੰ ਚੁਣਿਆ ਗਿਆ, ਮੀਤ ਪ੍ਰਧਾਨ ਜਥੇਦਾਰ ਸ਼ੇਰ ਸਿੰਘ, ਜਥੇਦਾਰ ਹਰਵੰਤ ਸਿੰਘ ਚੁਣੇ ਗਏ। ਭਾਈ ਰਾਮਪਾਲ ਸਿੰਘ ਖਜਾਨਚੀ, ਭਾਈ ਗੁਰਦੀਪ ਸਿੰਘ ਜਨਰਲ ਸਕੱਤਰ, ਭਾਈ ਪ੍ਰਗਟ ਸਿੰਘ ਸਕੱਤਰ, ਭਾਈ ਬਲਜੀਤ ਸਿੰਘ ਸੰਗਠਨ, ਸਕੱਤਰ ਭਾਈ ਮੋਦਨ ਸਿੰਘ ਪ੍ਰਚਾਰ ਸਕੱਤਰ, ਹਰਬੰਸ ਸਿੰਘ ਸਾਬਕਾ ਸਰਪੰਚ, ਭਾਈ ਜਗਸੀਰ ਸਿੰਘ, ਭਾਈ ਜਸਵਿੰਦਰ ਸਿੰਘ, ਸਿਕੰਦਰ ਦੀਨ, ਭਾਈ ਕੇਵਲ ਸਿੰਘ, ਭਾਈ ਹਰਬੰਸ ਸਿੰਘ, ਇੰਦਰਜੀਤ ਸਿੰਘ, ਸਤਨਾਮ ਸਿੰਘ, ਲੰਬਰਦਾਰ ਦਲੀਪ ਸਿੰਘ, ਗੁਰਮੀਤ ਸਿੰਘ, ਬੇਅੰਤ ਸਿੰਘ, ਸਤਨਾਮ ਸਿੰਘ, ਬਿਕਰਮਜੀਤ ਸਿੰਘ ਕਮੇਟੀ ਮੈਂਬਰ ਚੁਣੇ ਗਏ।