ਯੂਕੇ ਇੰਟਰਨੈਸ਼ਨਲ ਸਕੂਲ ਦੇ ਬੱਚੇ ਖੇਡਾਂ ’ਚ ਰਹੇ ਅੱਵਲ
ਇਲਾਕੇ ਦੀ ਨਾਮਵਰ ਸੰਸਥਾ ਯੂਕੇ
Publish Date: Wed, 06 May 2026 03:36 PM (IST)
Updated Date: Thu, 07 May 2026 04:02 AM (IST)
ਪੱਤਰ ਪ੍ਰੇਰਕ ਪੰਜਾਬੀ ਜਾਗਰਣ ਮੋਗਾ: ਇਲਾਕੇ ਦੀ ਨਾਮਵਰ ਸੰਸਥਾ ਯੂਕੇ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਤੇ ਵਿਦਿਆਰਥਣਾਂ ਦੀ ਟੀਮ ਅੰਡਰ17 ਨੇ ਸੀਆਈਐੱਸਈ ਵੱਲੋਂ ਮੋਗਾ ਜ਼ੋਨ ਟੂਰਨਾਮੈਂਟ 2026 ਕੋਟਕਪੁਰਾ ਵਿਖੇ ਬਲੂਮਿੰਗਡੇਲ ਸਕੂਲ ’ਚ ਹੋਈਆਂ ਬਾਸਕਿਟ ਬਾਲ ਖੇਡਾਂ ਵਿਚ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ’ਤੇ ਸਕੂਲ ਦੇ ਪ੍ਰਿੰਸੀਪਲ ਪਵਨਦੀਪ ਕੌਰ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਭੇਜ ਸਿੰਘ ਬਾਸੀ, ਨੀਰਜ਼ ਖੋਸਲਾ, ਨੀਧੀ ਖ਼ੋਸਲਾ, ਖੇਡ ਦੀ ਕੋਚ ਰਮਨਦੀਪ ਕੌਰ ਅਤੇ ਟੀਮ ਅੰਡਰ-17 ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਉਨ੍ਹਾਂ ਦੀ ਹੌਂਸਲਾ ਅਫ਼ਜਾਈ, ਕਾਮਯਾਬੀ ਅਤੇ ਜਿੱਤ ਲਈ ਮੁਬਾਰਕਾਂ ਦਿੰਦੇ ਹੋਏ ਉਨ੍ਹਾਂ ਨੂੰ ਸਟੇਟ ਲੈਵਲ ’ਤੇ ਵੀ ਉੱਚਾ ਸਥਾਨ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਅਤੇ ਬਾਕੀ ਬੱਚਿਆਂ ਨੂੰ ਵੀ ਖੇਡ ਦੀ ਮਹੱਤਤਾ ਦੱਸਦੇ ਹੋਏ ਵੱਧ ਤੋਂ ਵੱਧ ਖੇਡਾਂ ’ਚ ਭਾਗ ਲੈਣ ਲਈ ਪ੍ਰੇਰਿਆ। ਇਸ ਮੌਕੇ ’ਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸਮੂਹ ਸਟਾਫ਼ ਦੇ ਮੈਂਬਰ ਸ਼ਾਮਲ ਸਨ।