10 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨ ਕਾਬੂ
ਮੋਗਾ ਪੁਲਿਸ ਵੱਲੋ ਨਸ਼ੇ ਦੇ ਖ਼ਾਤਮੇ
Publish Date: Thu, 14 May 2026 04:02 PM (IST)
Updated Date: Fri, 15 May 2026 04:00 AM (IST)
ਕਾਬੂ ਕੀਤੇ ਦੋਨੋਂ ਨੌਜਵਾਨ ਜਗਰਾਉਂ ਤਹਿਸੀਲ ਨਾਲ ਸਬੰਧਤ ਹਨ ਸਵਰਨ ਗੁਲਾਟੀ, ਪੰਜਾਬੀ ਜਾਗਰਣ, ਮੋਗਾ : ਮੋਗਾ ਪੁਲਿਸ ਵੱਲੋ ਨਸ਼ੇ ਦੇ ਖ਼ਾਤਮੇ ਲਈ ਚਲਾਏ ਗਏ ਅਭਿਆਨ ਦੇ ਤਹਿਤ ਪੁਲਿਸ ਨੇ ਦੋ ਨੌਜਵਾਨਾਂ ਨੂੰ ਕਾਬੂ ਕਰ ਕੇ ਉਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਥਾਣਾ ਅਜੀਤਵਾਲ ਪੁਲਿਸ ਦੇ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ। ਜਦ ਉਨ੍ਹਾਂ ਦੀ ਪੁਲਿਸ ਪਾਰਟੀ ਅਜੀਤਵਾਲ ਦੀ ਦਾਣਾ ਮੰਡੀ ਵਿਖੇ ਪੁੱਜੀ ਤਾਂ ਉੱਥੇ ਦੋ ਨੌਜਵਾਨਾਂ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰ ਕੇ ਉਨ੍ਹਾਂ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਪੁਲਿਸ ਵੱਲੋਂ ਕਾਬੂ ਕੀਤੇ ਦੋਨੋਂ ਨੌਜਵਾਨਾਂ ਦੀ ਪਹਿਚਾਣ ਜਸਨੂਰ ਸਿੰਘ ਉਰਫ਼ ਨੂਰ ਵਾਸੀ ਪਿੰਡ ਹਾਂਸ ਕਲਾਂ ਤੇ ਹਰਸ਼ਰਨ ਸਿੰਘ ਉਰਫ਼ ਸ਼ਰਨਾ ਵਾਸੀ ਚੀਮਨਾ ਤਹਿਸੀਲ ਜਗਰਾਉਂ ਦੇ ਰੂਪ ਵਿਚ ਦੱਸੀ ਹੈ। ਪੁਲਿਸ ਨੇ ਕਾਬੂ ਕੀਤੇ ਦੋਨੋਂ ਨੌਜਵਾਨਾਂ ਦੇ ਖ਼ਿਲਾਫ਼ ਥਾਣਾ ਅਜੀਤਵਾਲ ਵਿਖੇ ਮਾਮਲਾ ਦਰਜ ਕਰ ਲਿਆ ਹੈ।