ਸ਼ਹੀਦ ਭਗਤ ਸਿੰਘ ਚੌਕ ਦਾ ਪਿੱਲਰ ਭੰਨ ਕੇ ਟਰੱਕ ਚਾਲਕ ਚੱਲਦਾ ਬਣਿਆ
ਸ਼ਹੀਦ ਭਗਤ ਸਿੰਘ ਚੌਕ ਦਾ ਪਿੱਲਰ ਭੰਨ ਕੇ ਟਰੱਕ ਚਾਲਕ ਚੱਲਦਾ ਬਣਿਆ
Publish Date: Wed, 29 Apr 2026 05:26 PM (IST)
Updated Date: Wed, 29 Apr 2026 05:28 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ-ਟਿੱਬੀ ਸਾਹਿਬ ਰੋਡ ਵਿਖੇ ਸ਼ਹੀਦ ਭਗਤ ਸਿੰਘ ਕਲੱਬ ਵੱਲੋਂ ਸਥਾਪਤ ਸ਼ਹੀਦੀ ਸਮਾਰਕ ਦਾ ਪਿੱਲਰ ਭੰਨ ਕੇ ਟਰੱਕ ਚਾਲਕ ਚੱਲਦਾ ਬਣਿਆ। ਜਿਸ ਨਾਲ ਕਲੱਬ ਮੈਂਬਰਾਂ ’ਚ ਰੋਸ ਹੈ। ਦੱਸ ਦਈਏ ਕਿ ਇਸ ਸ਼ਹੀਦੀ ਸਮਾਰਕ ਦੇ ਸੌਂਦਰੀਕਰਨ ਤੇ ਵਿਕਾਸ ਲਈ ਕਲੱਬ ਵੱਲੋਂ ਪਹਿਲਾਂ ਤੋਂ ਹੀ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ, ਉੱਪਰੋਂ ਹੁਣ ਅਣਪਛਾਤੇ ਟਰੱਕ ਚਾਲਕ ਵੱਲੋਂ ਇਸ ਸਮਾਰਕ ਦੇ ਪਿੱਲਰ ਨੂੰ ਫੇਂਟ ਮਾਰ ਕੇ ਭੰਨ ਜਾਨ ਨਾਲ ਕਲੱਬ ਮੈਂਬਰਾਂ ਚ ਰੋਸ ਵੱਧ ਗਿਆ ਹੈ। ਕਲੱਬ ਦੇ ਪ੍ਰਧਾਨ ਸੰਜੇ ਵਾਲੀਆ ਨੇ ਦੱਸਿਆ ਕਿ ਅੱਜ ਕੋਈ ਅਣਪਛਾਤਾ ਟਰੱਕ ਚਾਲਕ ਚੌਂਕ ’ਚ ਬਣੇ ਸ਼ਹੀਦੀ ਸਮਾਰਕ ਦੇ ਪਿੱਲਰ ਨੂੰ ਫੇਟ ਮਾਰ ਕੇ ਤੋਡ਼ ਕੇ ਚੱਲਦਾ ਬਣਿਆ। ਲੋਕਾਂ ਨੇ ਟਰੱਕ ਦਾ ਨੰਬਰ ਨੋਟ ਕਰ ਲਿਆ ਸੀ। ਜਿਸਦਾ ਨੰਬਰ ਪੀਬੀ04 ਏਡੀ2022 ਹੈ। ਉਨਾਂ ਦੱਸਿਆ ਕਿ ਪ੍ਰਤਖਦਰਸ਼ੀਆਂ ਅਨੁਸਾਰ ਇਸ ਪਾਸੇ ਰੋਡ ਬਨਾਉਣ ਦਾ ਕੰਮ ਚੱਲ ਰਿਹਾ ਸੀ, ਪਰ ਟਰੱਕ ਚਾਲਕ ਇੱਧਰੋਂ ਜਲਦਬਾਜੀ ’ਚ ਲੰਘਾਉਣ ਦੇ ਚੱਕਰ ’ਚ ਸਮਾਰਕ ਦੇ ਪਿੱਲਰ ਨੂੰ ਫੇਂਟ ਮਾਰ ਕੇ ਭੰਨ ਗਿਆ। ਵਾਲੀਆ ਨੇ ਕਿਹਾ ਕਿ ਇਸ ਘਟਨਾ ਲਈ ਨਜਾਇਜ਼ ਕਬਜ਼ਾਧਾਰਕ ਵੀ ਜਿੰਮੇਵਾਰ ਨੇ ਕਿਉਂਕਿ ਨਜ਼ਾਇਜ਼ ਕਬਜਾ ਧਾਰਕਾਂ ਵੱਲੋਂ ਰੋਡ ਤੇ ਆਲੇ-ਦੁਆਲੇ ਕਬਜ਼ੇ ਕੀਤੇ ਗਏ ਨੇ, ਜਿਸ ਕਰਕੇ ਇੱਧਰੋਂ ਵਹੀਕਲ ਮੁਡ਼ਨੇ ਵੀ ਔਖੇ ਹੋ ਜਾਂਦੇ ਨੇ। ਇਸ ਲਈ ਜਿੱਥੇ ਟਰੱਕ ਵਾਲਾ ਜਿੰਮੇਵਾਰ ਹੈ, ਉੱਥੇ ਹੀ ਨਜਾਇਜ਼ ਕਬਜ਼ਾਧਾਰਕ ਵੀ ਜਿੰਮੇਵਾਰ ਨੇ। ਪ੍ਰਸ਼ਾਸਨ ਨੂੰ ਰੋਡ ਤੋਂ ਨਜ਼ਾਇਜ਼ ਕਬਜੇ ਹਟਵਾਉਣਾ ਚਾਹੀਦੇ ਨੇ, ਤੇ ਰਾਹ ਪੱਧਰਾ ਕਰਨਾ ਚਾਹੀਦਾ ਹੈ। ਉਨ੍ਹਾਂ ਇਸ ਰੋਡ ਤੋਂ ਹੈਵੀ ਵਹੀਕਲ ਲੰਘਾਉਣ ਵਾਲਿਆਂ ਤੇ ਸਖਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ, ਕਿਉਂਕਿ ਇਹ ਰੋਡ ਪਹਿਲਾ ਹੀ ਬਹੁਤ ਭੀਡ਼ਾ ਹੈ ਤੇ ਇੱਥੋਂ ਟਰੱਕ ਲੰਘਣੇ ਨਹੀਂ ਚਾਹੀਦੇ। ਪਰ ਰੇਲਵੇ ਸਟੇਸ਼ਨ ਤੇ ਸਪੈਸ਼ਲ ਲੱਗਣ ਸਮੇਂ ਇੱਥੋਂ ਟਰੱਕ ਚਾਲਕ ਜਬਰਦਸਤੀ ਲਾਂਘਾ ਬਣਾ ਕੇ ਲੰਘਣ ਲੱਗ ਜਾਂਦੇ ਨੇ, ਜੋਕਿ ਸਹੀ ਨਹੀਂ ਹੈ।