ਜਣਗਣਨਾ ਦੇ ਪਹਿਲੇ ਪੜਾਅ ਲਈ ਤਿੰਨ ਬੈੱਚਾਂ ਦੀ ਟ੍ਰੇਨਿੰਗ ਸਮਾਪਤ
ਜਣਗਣਨਾ 2027 ਦੇ ਪਹਿਲੇ ਪੜਾਅ ਅਧੀਨ ਤਿੰਨ ਬੈੱਚਾਂ ਦੀ ਟਰੇਨਿੰਗ ਸਫਲਤਾ ਪੂਰਵਕ ਸਮਾਪਤ
Publish Date: Mon, 27 Apr 2026 06:53 PM (IST)
Updated Date: Mon, 27 Apr 2026 06:55 PM (IST)

ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਗੁਰਕਿਰਨਦੀਪ ਸਿੰਘ ਸਿੱਧੂ ਪੀਸੀਐਸ, ਉਪ ਮੰਡਲ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਅਤੇ ਚਰਨਜੀਤ ਕੌਰ ਤਹਿਸੀਲਦਾਰ ਕਮ ਸੈਂਸਜ ਚਾਰਜ ਅਫਸਰ ਸ੍ਰੀ ਮੁਕਤਸਰ ਸਾਹਿਬ ਅਫਸਰ ਦੀ ਪ੍ਰਧਾਨਗੀ ਹੇਠ ਜਣਗਣਨਾ 2027 ਸੰਬੰਧੀ ਗਿਣਤੀਕਾਰਾਂ ਅਤੇ ਸੁਪਰਵਾਈਜ਼ਰ ਦੀ ਤਿੰਨ ਰੋਜਾ ਟਰੇਨਿੰਗ ਬਾਵਾ ਨਿਹਾਲ ਸਿੰਘ ਬੀਐਡ ਕਾਲਜ ਵਿਖੇ ਸਫਲਤਾ ਪੂਰਵਕ ਸਮਾਪਤ ਹੋ ਗਈ। ਇਸ ਟਰੈਨਿੰਗ ’ਚ ਪ੍ਰੋਜੈਕਟਰ ਦੀ ਸਹਾਇਤਾ ਨਾਲ ਜਣਗਣਨਾ ਨੂੰ ਸਫਲਤਾਪੂਰਵਕ ਨੇਪੇਰੇ ਚਾੜਣ ਬਾਰੇ ਸਮਝਾਇਆ ਗਿਆ। ਇਸ ਸੰਬੰਧੀ ਉਪ ਮੰਡਲ ਮੈਜਿਸਟਰੇਟ, ਸ੍ਰੀ ਮੁਕਤਸਰ ਸਾਹਿਬ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਇਹ ਪਹਿਲੀ ਮਰਦਮਸ਼ੁਮਾਰੀ ਹੈ, ਜਿਸ ’ਚ ਮਰਦਮਸ਼ੁਮਾਰੀ ਦਾ ਡਾਟਾ ਇਕੱਠਾ ਕਰਨ ਦਾ ਕੰਮ ਡਿਜੀਟਲ ਸਾਧਨਾ ਰਾਹੀਂ ਕੀਤਾ ਜਾਣਾ ਹੈ। ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਜਿੰਮੇਵਾਰੀ ਅਸੀਂ ਸਾਰੇ ਸਮਾਜ ਸੇਵਾ ਦੀ ਭਾਵਨਾ ਦੇ ਨਾਲ ਨੇਪਰੇ ਚਾੜ੍ਹਾਂਗੇ। ਉਨ੍ਹਾ ਵੱਲੋਂ ਸਾਰਿਆਂ ਨੂੰ ਸ਼ੁਭਕਾਮਾਨਾਵਾਂ ਦਿੰਦੇ ਹੋਏ ਕਿਹਾ ਗਿਆ ਕਿ ਸਾਰੇ ਹੀ ਕਰਮਚਾਰੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਤਾਂ ਜੋ ਇਕੱਠੀ ਕੀਤੀ ਗਈ ਜਾਣਕਾਰੀ ਨਾਲ ਸਰਕਾਰਾਂ ਵੱਲੋ ਬਣਾਈਆਂ ਗਈਆਂ ਨੀਤੀਆਂ ਨਾਲ ਆਮ ਜਨਤਾ ਨੂੰ ਸਹੂਲਤ ਮਿਲ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਟਰੈਨਿੰਗ ਬੈਚ ਵਾਂਗ ਹੀ 2 ਮਈ ਤੱਕ ਹੋਰ ਬੈਚ ਵੀ ਚਲਣਗੇ। ਇਸ ਦੌਰਾਨ ਗਿਣਤੀਕਾਰਾਂ ਅਤੇ ਸੁਪਰਵਾਈਜ਼ਰ ਨੇ ਟਰੈਨਰਾ ਤੋਂ ਸਵਾਲ ਜੁਆਬ ਪੁੱਛ ਕੇ ਜਣਗਨਣਾ ਸੰਬੰਧੀ ਆਪਣੇ ਸਾਰੇ ਸ਼ੰਕੇ ਦੂਰ ਕੀਤੇ। ਇਸ ਮੌਕੇ ਰੁਪਿੰਦਰ ਸਿੰਘ, ਉਪ ਅਰਥ ਅਤੇ ਅੰਕੜਾ ਸਲਾਹਕਾਰ, ਸ੍ਰੀ ਮੁਕਤਸਰ ਸਾਹਿਬ ਅਤੇ ਪੰਕਜ ਕੁਮਾਰ, ਸੈਂਸਜ ਕੋਆਰਡੀਨੇਟਰ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸਮੂਹ ਫੀਲਜ ਟਰੇਨਰ ਅਤੇ ਤਹਿਸੀਲ, ਸ੍ਰੀ ਮੁਕਤਸਰ ਸਾਹਿਬ ਦੇ ਕਰਮਚਾਰੀ ਮੌਜੂਦ ਸਨ।