ਟਾਊਨ ਵੈਂਡਿੰਗ ਕਮੇਟੀ ਨੇ ਵਿਚਾਰੇ ਮਸਲੇ
ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ ਹੋਈ
Publish Date: Sat, 09 May 2026 03:29 PM (IST)
Updated Date: Sat, 09 May 2026 03:30 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਦਫਤਰ ਨਗਰ ਕੌਂਸਲ ਮਲੋਟ ਵਿਖੇ ਟਾਊਨ ਵੈਂਡਿੰਗ ਕਮੇਟੀ ਦੀ ਮੀਟਿੰਗ ਮੰਗਤ ਕੁਮਾਰ ਕਾਰਜ ਸਾਧਕ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਰਾਜ ਕੁਮਾਰ ਸੈਨਟਰੀ ਇੰਸਪੈਕਟਰ ਨੋਡਲ ਅਫਸਰ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ’ਚ ਕਮੇਟੀ ਮੈਂਬਰਾਂ ਦੁਆਰਾ ਰੇਹੜੀ ਫੜੀ ਲਾਈਸੈਂਸ ਬਣਾਉਣ ਰਜਿਸਟਰਡ ਵੈਂਡਰਾ ਦੁਆਰਾ ਮਹੀਨੇ ਵਾਰ ਫੀਸ ਭਰਨ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਸਬੰਧੀ ਮੀਟਿੰਗ ’ਚ ਵਿਚਾਰ ਵਟਾਂਦਰਾ ਕੀਤਾ ਗਿਆ ਜਿਨਾਂ ਰੇਹੜੀ ਫੜੀ ਵਾਲਿਆਂ ਨੇ ਹੁਣ ਤੱਕ ਲਾਈਸੈਂਸ ਨਹੀਂ ਬਣਵਾਇਆ ਉਨ੍ਹਾਂ ਨੂੰ ਵੀ 20/05/2026 ਤੱਕ ਆਖਰੀ ਮੌਕਾ ਦਿੱਤਾ ਜਾਂਦਾ ਹੈ। ਰੇਹੜੀ ਫੜੀ ਲਾਇਸੈਂਸ ਨਾ ਬਣਾਉਣ, ਮਹੀਨਾਵਰ ਫੀਸ ਨਾ ਭਰਨ ਅਤੇ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ’ਚ ਰੇਹੜੀ ਜਬਤ ਕਰਕੇ ਕਾਰਵਾਈ ਕੀਤੀ ਜਾਵੇਗੀ। ਇਸ ਮੀਟਿੰਗ ’ਚ ਸੁਨੀਲ ਕੁਮਾਰ ਕਲਰਕ, ਗੁਰਮੀਤ ਸਿੰਘ ਟਰੈਫਿਕ ਇੰਚਾਰਜ ਪਰਮਜੀਤ ਸਿੰਘ ਟਰੈਫਿਕ ਇੰਚਾਰਜ, ਪ੍ਰਦੀਪ ਸਿੰਘ ਸੀਐਮਐਮ, ਰਾਜੇਸ਼ ਕੁਮਾਰ ਸੀਓ, ਮਨੀਸ਼ ਕੁਮਾਰ ਰੇਹੜੀ ਫੜੀ ਪ੍ਰਧਾਨ ਯੂਨੀਅਨ, ਦੀਪਕ ਕੁਮਾਰ, ਅਮਿਤ ਕੁਮਾਰ, ਰੇਸ਼ਮਾ, ਮਨਪ੍ਰੀਤ ਕੌਰ ਆਦਿ ਹਾਜ਼ਰ ਸਨ।