ਮਲੇਸ਼ੀਆ ਫੁੱਟਬਾਲ ਕੱਪ ਦੇ ਜੇਤੂਆਂ ਦਾ ਮੋਗਾ ਪੁੱਜਣ ’ਤੇ ਜ਼ੋਰਦਾਰ ਸਵਾਗਤ
ਮਲੇਸ਼ੀਆਂ ਵਿਖੇ ਕਰਵਾਏ ਗਏ ਫੁੱਟਬਾਲ ਕੱਪ
Publish Date: Sun, 19 Oct 2025 07:01 PM (IST)
Updated Date: Sun, 19 Oct 2025 07:02 PM (IST)
- ਖ਼ਿਡਾਰੀਆਂ ਨੇ ਲਗਨ ਤੇ ਮਿਹਨਤ ਨਾਲ ਨੇਪਾਲ ਮਗਰੋਂ ਮਲੇਸ਼ੀਆਂ ’ਚ ਜਿੱਤ ਦੇ ਗੱਡੇ ਝੰਡੇ
ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ
ਮੋਗਾ : ਮਲੇਸ਼ੀਆ ਵਿਖੇ ਕਰਵਾਏ ਗਏ ਫੁੱਟਬਾਲ ਕੱਪ ਵਿਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਪੰਜਾਬੀ ਨੌਜਵਾਨਾਂ ਦੀ ਟੀਮ ਦਾ ਇੱਥੇ ਮੋਗਾ ਵਿਖੇ ਪੁੱਜਣ ’ਤੇ ਸੰਤ ਸਿੰਘ ਸਾਦਿਕ ਰੋਡ ਕਰਤਾਰ ਨਗਰ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਤੜਕਸਾਰ ਕੋਚ ਅਮਨਦੀਪ ਸਿੰਘ ਅਤੇ ਰਵੀ ਸ਼ੰਕਰ ਦੀ ਅਗਵਾਈ ਵਾਲੀ ਟੀਮ ਦੇ ਜੇਤੂ ਖ਼ਿਡਾਰੀਆਂ ਅਨਾਦ ਸਿੰਘ ਸੰਧੂ ਅਤੇ ਹੋਰ ਜਦੋਂ ਮੋਗਾ ਪੁੱਜੇ ਤੇ ਢੋਲ ਤੇ ਡੱਗੇ ’ਤੇ ਸਵਾਗਤ ਕਰਦਿਆਂ ਮੁਹੱਲਾ ਵਾਸੀਆਂ ਨੇ ਨੱਚ ਟੱਪ ਕੇ ਵਿਆਹ ਵਰਗਾ ਮਾਹੌਲ ਬਣਾ ਦਿੱਤਾ।
ਮੁਹੱਲਾ ਵਾਸੀਆਂ ਨੇ ਆਖਿਆ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਪਹਿਲਾ ਇਨ੍ਹਾਂ ਖ਼ਿਡਾਰੀਆਂ ਨੇ ਨੇਪਾਲ ਵਿਖੇ ਹੋਏ ਫੁੱਟਬਾਲ ਕੱਪ ਵਿਚ ਜਿੱਤ ਪ੍ਰਾਪਤ ਕੀਤੀ ਤੇ ਹੁਣ ਮਲੇਸ਼ੀਆ ਦੀ ਧਰਤੀ ’ਤੇ ਪਹਿਲਾ ਸਥਾਨ ਹਾਸਲ ਕੀਤਾ ਹੈ। ਖ਼ਿਡਾਰੀ ਅਨਾਦ ਸਿੰਘ ਸੰਧੂ ਵੱਲੋਂ ਫਾਈਨਲ ਮੁਕਾਬਲੇ ਵਿਚ ਮਲੇਸ਼ੀਆ ਵਿਰੁੱਧ ਖ਼ੇਡਦਿਆਂ ਗੋਲ ਕਰ ਕੇ ਆਪਣੀ ਟੀਮ ਨੂੰ ਜਿੱਤ ਦਰਜ਼ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ। ਕੋਚ ਅਮਨਦੀਪ ਸਿੰਘ ਅਤੇ ਰਵੀ ਸ਼ੰਕਰ ਨੇ ਕਿਹਾ ਕਿ ਰੋਜ਼ਾਨਾ ਖ਼ਿਡਾਰੀਆਂ ਨੂੰ ਕਰਵਾਈ ਜਾਂਦੀ ਪ੍ਰਕੈਟਿਸ ਦਾ ਨਤੀਜਾ ਹੈ ਕਿ ਇਹ ਖ਼ਿਡਾਰੀ ਕਾਮਯਾਬੀ ਦੀਆਂ ਮੰਜ਼ਿਲਾ ਸਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਗਰੋਂ ਇਹ ਖ਼ਿਡਾਰੀ ਹੁਣ ਇੰਗਲੈਂਡ ਦੀ ਧਰਤੀ ’ਤੇ ਖੇਡਣ ਜਾਣਗੇ। ਇਸ ਮੌਕੇ ਅਕਾਲੀ ਆਗੂ ਇੰਦਰਜੀਤ ਸਿੰਘ ਬੁੱਧ ਸਿੰਘ ਵਾਲਾ, ਅੰਗਰੇਜ ਸਿੰਘ ਸੰਧੂ, ਓਂਕਾਰ ਸਿੰਘ ਠੱਠਾ ਸਾਹਿਬ ਵਾਲੇ, ਰੀਡਰ ਜਸਕਰਨ ਸਿੰਘ, ਜੁਗਾਦ ਸਿੰਘ ਸੰਧੂ, ਸਿਕੰਦਰ ਸਿੰਘ, ਸਤਿਨਾਮ ਕੌਰ, ਮਨਜੀਤ ਕੌਰ, ਕਿਰਨਜੀਤ ਕੌਰ ਸੰਧੂ, ਕਿਰਨਜੀਤ ਕੌਰ ਆਧਿਆਪਕਾ, ਸਿਮਰਨ ਕੌਰ, ਹਰਿੰਦਰ ਕੌਰ, ਕੁਲਬੀਰ ਕੌਰ, ਕਮਲਜੀਤ ਕੌਰ, ਰਾਜਕਮਲ, ਦੀਪ ਮੋਗਾ, ਜੱਸ ਢਿੱਲੋਂ, ਸਰਬਜੀਤ ਕੌਰ, ਛਿੰਦਰ ਕੌਰ, ਸਤਵਿੰਦਰ ਕੌਰ, ਕੁਲਵਿੰਦਰ ਕੌਰ, ਰਣਜੀਤ ਸਰਾਵਾਲੀ, ਮਨਦੀਪ ਕੌਰ, ਬਲਜਿੰਦਰ ਕੌਰ ਤੋਂ ਇਲਾਵਾ ਹੋਰ ਮੁਹੱਲਾ ਵਾਸੀ ਹਾਜ਼ਰ ਸਨ।