ਸੂਬਾ ਸਰਕਾਰ ਵੱਲੋਂ ਸਾਰੇ ਸਰਕਾਰੀ ਸਕੂਲਾਂ ’ਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ : ਵਿਧਾਇਕ ਅਮੋਲਕ ਸਿੰਘ

ਭੋਲਾ ਸ਼ਰਮਾ, ਪੰਜਾਬੀ ਜਾਗਰਣ, ਜੈਤੋ : ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿਚ ਸੁਧਾਰ ਅਤੇ ਵਿਦਿਆਰਥੀਆਂ ਨੂੰ ਬਿਹਤਰ ਸੁਵਿਧਾਵਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਚਲਾਈ ਜਾ ਰਹੀ ਸਿੱਖਿਆ ਕ੍ਰਾਂਤੀ-2 ਮੁਹਿੰਮ ਤਹਿਤ ਸੁਤੰਤਰਤਾ ਸੰਗਰਾਮੀ ਜੰਗੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੋੜੀਕਪੂਰਾ ਵਿਚ 7 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣਾਏ ਗਏ ਆਧੁਨਿਕ ਕਲਾਸ ਰੂਮ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿਚ ਸਿੱਖਿਆ ਦੇ ਪੱਧਰ ਨੂੰ ਮਜ਼ਬੂਤ ਕਰਨ ਲਈ ਜੈਤੋ ਹਲਕੇ ਦੇ ਸਾਰੇ ਹੀ ਪ੍ਰਾਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਵਿਕਾਸ ਕਾਰਜ ਕਰਵਾਏ ਗਏੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਦੇ ਖੇਤਰ ਵਿਚ ਇਤਿਹਾਸਕ ਬਦਲਾਅ ਲਿਆ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਪ੍ਰੋਗਰਾਮ ਤਹਿਤ ਸਰਕਾਰੀ ਸਕੂਲਾਂ ਵਿਚ ਨਵੀਆਂ ਇਮਾਰਤਾਂ, ਸਮਾਰਟ ਕਲਾਸ ਰੂਮ, ਲੈਬਾਂ ਅਤੇ ਹੋਰ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਵਧੀਆ ਪੜ੍ਹਾਈ ਦਾ ਮਾਹੌਲ ਦਿੱਤਾ ਜਾ ਸਕੇ। ਇਸ ਮੌਕੇ ਸਕੂਲ ਮੁਖੀ ਪੂਜਾ ਰਾਣੀ ਨੇ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ, ਪਿੰਡ ਰੋੜੀਕਪੂਰਾ, ਨਵਾਂ ਰੋੜੀਕਪੂਰਾ ਤੇ ਗੁਲਾਬਗੜ੍ਹ (ਰੋੜੀਕਪੂਰਾ) ਦੀਆਂ ਗ੍ਰਾਮ ਪੰਚਾਇਤਾਂ, ਸਕੂਲ ਦੀ ਮੈਨੇਜਮੈਂਟ ਕਮੇਟੀ, ਹੋਰ ਪਤਵੰਤੇ ਸੱਜਣਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਕੂਲ ਸਟਾਫ਼ ਵੱਲੋਂ ਵਿਧਾਇਕ ਇੰਜੀਨੀਅਰ ਅਮੋਲਕ ਸਿੰਘ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਡਾ. ਲਛਮਣ ਸ਼ਰਮਾ ਭਗਤੂਆਣਾ, ਸਰਕਾਰੀ ਹਾਈ ਸਕੂਲ ਸੂਰਘੁਰੀ ਦੇ ਹੈੱਡ ਮਾਸਟਰ ਕਪਿਲ ਕੁਮਾਰ ਗੋਇਲ, ਪਿੰਡ ਨਵਾਂ ਰੋੜੀਕਪੂਰਾ ਦੇ ਸਰਪੰਚ ਜਸਕਰਨ ਸਿੰਘ ‘ਜੱਸ ਬਰਾੜ’, ਪਿੰਡ ਗੁਲਾਬਗੜ੍ਹ (ਰੋੜੀਕਪੂਰਾ) ਦੇ ਸਰਪੰਚ ਅਰਵਿੰਦਰ ਸਿੰਘ ‘ਬਿੰਦਰ ਬਰਾੜ’, ਪਿੰਡ ਰੋੜੀਕਪੂਰਾ ਦੇ ਸਰਪੰਚ ਜਸਪਾਲ ਸਿੰਘ ‘ਜੱਸਾ ਬਰਾੜ’, ‘ਆਪ’ ਯੂਥ ਵਿੰਗ ਬਲਾਕ ਜੈਤੋ ਦੇ ਕੋਆਰਡੀਨੇਟਰ ਸੰਦੀਪ ਸਿੰਘ ਬਰਾੜ ਨੰਬਰਦਾਰ ਰੋੜੀਕਪੂਰਾ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਬਿੰਦਰ ਸਿੰਘ, ਸੇਵਾ ਮੁਕਤ ਅਧਿਆਪਕ ਗੁਰਮੀਤ ਸਿੰਘ ਬਰਾੜ, ਉੱਘੇ ਸਮਾਜ ਸੇਵਕ ਗੁਰਬਿੰਦਰ ਸਿੰਘ ਬਰਾੜ, ਸਕੂਲ ਮੁਖੀ ਪੂਜਾ ਰਾਣੀ, ਲੈਕਚਰਾਰ ਕੋਮਲ, ਲੈਕਚਰਾਰ ਸਾਰਿਕਾ ਜੈਨ, ਲੈਕਚਰਾਰ ਗੁਰਮੀਤ ਸਿੰਘ, ਅਧਿਆਪਕਾ ਜਸਵਿੰਦਰ ਕੌਰ, ਅਧਿਆਪਕਾ ਕਰਮਜੀਤ ਕੌਰ, ਅਧਿਆਪਕਾ ਨਿਸ਼ੀ, ਅਧਿਆਪਕਾ ਮਨਦੀਪ ਕੌਰ, ਅਧਿਆਪਕਾ ਹਾਸ਼ੀਮਾ, ਅਧਿਆਪਕਾ ਬਬੀਤਾ, ਅਧਿਆਪਕਾ ਨੀਤਿਕਾ, ਅਧਿਆਪਕਾ ਕੋਮਲ ਮਿੱਤਲ, ਅਧਿਆਪਕਾ ਅਰਸ਼ਦੀਪ ਕੌਰ, ਅਧਿਆਪਕਾ ਪਰਦੀਪ ਕੌਰ, ਅਧਿਆਪਕਾ ਸੁਨੀਤਾ ਰਾਣੀ, ਅਧਿਆਪਕ ਬਲਜੀਤ ਸਿੰਘ, ਕੰਪਿਊਟਰ ਫੈਕਲਟੀ ਰਾਜਵਿੰਦਰ ਸਿੰਘ, ਕੰਪਿਊਟਰ ਫੈਕਲਟੀ ਕੁਲਦੀਪ ਸਿੰਘ, ਕੰਪਿਊਟਰ ਫੈਕਲਟੀ ਅਮਨਦੀਪ ਬਾਂਸਲ, ਕਲਰਕ ਹਰਵਿੰਦਰ ਸਿੰਘ, ਵੋਕੇਸ਼ਨਲ ਟਰੇਨਰ ਅਰਸ਼ਦੀਪ ਸਿੰਘ, ਵੋਕੇਸ਼ਨਲ ਟਰੇਨਰ ਰਮਨਦੀਪ ਕੌਰ, ਕੈਂਪਸ ਮੈਨੇਜਰ ਸੁਖਚਰਨ ਸਿੰਘ ਆਦਿ ਹਾਜ਼ਰ ਸਨ।