ਅਕਾਲ ਅਕੈਡਮੀ ਦਾ ਨਤੀਜਾ ਸ਼ਾਨਦਾਰ ਰਿਹਾ
ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ
Publish Date: Fri, 17 Apr 2026 04:39 PM (IST)
Updated Date: Fri, 17 Apr 2026 04:42 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸੀਬੀਐਸਈ ਬੋਰਡ ਵੱਲੋਂ ਐਲਾਨੇ ਦਸਵੀਂ ਦੇ ਨਤੀਜਿਆਂ ’ਚ ਅਕਾਲ ਅਕੈਡਮੀ ਸ੍ਰੀ ਮੁਕਤਸਰ ਸਾਹਿਬ ਦਾ ਨਤੀਜਾ ਸ਼ਾਨਦਾਰ ਰਿਹਾ। ਅਕੈਡਮੀ ਦੀ ਵਿਦਿਆਰਥਣ ਐਡੀਸਨ ਨੇ 98.80% ਅੰਕ ਲੈ ਕੇ ਪਹਿਲਾ, ਤਕਦੀਰ ਕੌਰ ਨੇ 98.40% ਅੰਕ ਲੈ ਕੇ ਦੂਜਾ ਅਤੇ ਏਕਮਵੀਰ ਕੌਰ ਨੇ 98.20 ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ 98 ਵਿਦਿਆਰਥੀਆਂ ਵਿੱਚੋਂ 26 ਵਿਦਿਆਰਥੀਆਂ ਨੇ 90% ਤੋਂ ਵੱਧ ਅੰਕ ਪ੍ਰਾਪਤ ਕੀਤੇ। ਵਿਸ਼ਿਆਂ ਅਨੁਸਾਰ ਇਨਫਾਰਮੇਸ਼ਨ ਟੈਕਨੋਲੋਜੀ ਵਿੱਚੋਂ 100 ਅੰਕ, ਸਾਇੰਸ ਵਿੱਚੋਂ 99 ਅੰਕ ,ਗਣਿਤ ਵਿੱਚੋਂ 99 ਅੰਕ,ਅੰਗਰੇਜ਼ੀ ਵਿੱਚੋਂ 99 ਅੰਕ, ਸਮਾਜਿਕ ਸਿੱਖਿਆ ਵਿੱਚੋਂ 99 ਅੰਕ ਅਤੇ ਪੰਜਾਬੀ ਵਿੱਚੋਂ 99 ਅੰਕ ਟਾਪ ਸਕੋਰ ਰਿਹਾ ।ਇਸ ਮੌਕੇ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸਿੰਬਲਪ੍ਰੀਤ ਕੌਰ ਗਰੇਵਾਲ ਜੀ ਨੇ ਸਫਲਤਾ ਦਾ ਸਿਹਰਾ ਆਪਣੇ ਮਿਹਨਤੀ ਸਟਾਫ ਨੂੰ ਦਿੰਦੇ ਹੋਏ ਮਾਪਿਆਂ, ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧਾਈ ਦਿੱਤੀ।