ਬ੍ਰਹਮਾਕੁਮਾਰੀਜ਼ ਵੱਲੋਂ ਕਰਵਾਏ ਪ੍ਰੋਗਰਾਮ ‘ਪਰਿਵਾਰ ’ਚ ਮਧੁਰਤਾ, ਵਪਾਰ ’ਚ ਸਫਲਤਾ’ ਉਮੰਗ ਉਤਸ਼ਾਹ ਨਾਲ ਸੰਪੰਨ
ਬ੍ਰਹਮਾਕੁਮਾਰੀਜ਼ ਵੱਲੋਂ ਕਰਵਾਏ ਪ੍ਰੋਗਰਾਮ ‘ਪਰਿਵਾਰ ’ਚ ਮਧੁਰਤਾ, ਵਪਾਰ ’ਚ ਸਫਲਤਾ’ ਉਮੰਗ ਉਤਸ਼ਾਹ ਨਾਲ ਸੰਪੰਨ
Publish Date: Thu, 30 Apr 2026 04:39 PM (IST)
Updated Date: Thu, 30 Apr 2026 04:40 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਬ੍ਰਹਮਾਕੁਮਾਰੀ ਸੰਸਥਾਨ ਵੱਲੋਂ ਮਦਾਨ ਹੋਟਲ ਵਿਖੇ ਕਰਵਾਏ ਪ੍ਰੋਗਰਾਮ ‘ਪਰਿਵਾਰ ਵਿੱਚ ਮਧੁਰਤਾ, ਵਪਾਰ ਵਿੱਚ ਸਫਲਤਾ’ ਉਮੰਗ ਉਤਸ਼ਾਹ ਨਾਲ ਸੰਪੰਨ ਹੋਇਆ। ਇਸ ਪ੍ਰੋਗਰਾਮ ਦੇ ਮੁੱਖ ਬੁਲਾਰੇ ਵਜੋਂ ਪਹੁੰਚੇ ਡਾ. ਹਿਮਾਂਸ਼ੂ ਗੋਇਲ ਨੇ ਬਹੁਤ ਸਰਲ ਤੇ ਪ੍ਰਭਾਵਸ਼ਾਲੀ ਢੰਗ ਨਾਲ ਪਰਿਵਾਰਾਂ ਨੂੰ ਤਣਾਅ ਮੁਕਤ ਜੀਵਨ ਜਿਊਣ ਦੇ ਗੁਰ ਦੱਸੇ। ਉਨ੍ਹਾਂ ਦੱਸਿਆ ਕਿ ਭੋਜਨ ਕਰਨ ਸਮੇਂ ਤੇ ਬਣਾਉਣ ਸਮੇਂ ਪਰਮ-ਪਿਤਾ ਪਰਮਾਤਮਾ ਨੂੰ ਯਾਦ ਕਰਨਾ, ਦਿਨ ਵਿੱਚ ਇੱਕ ਵਾਰ ਪਰਿਵਾਰ ਨਾਲ ਬੈਠ ਕੇ ਭੋਜਨ ਕਰਨਾ, ਸਭ ਨੂੰ ਮਿੱਠਾ ਬੋਲਣਾ, ਮੋਬਾਈਲ ਦੀ ਘੱਟ ਤੋਂ ਘੱਟ ਵਰਤੋਂ ਅਤੇ ਰਾਤ ਨੂੰ ਸੌਂਣ ਤੋਂ ਪਹਿਲਾਂ ਪਰਮਾਤਮਾ ਨਾਲ ਪੱਤਰ ਲਿਖ ਕੇ ਗੱਲਾਂ ਕਰਨੀਆਂ, ਹਰ ਸਮੇਂ ਖੁਦ ਸਕਾਰਾਤਮਕ ਸੋਚ ਰੱਖਣੀ ਚਾਹੀਦੀ ਹੈ। ਇਨ੍ਹਾਂ ਸਾਰੀਆਂ ਧਾਰਨਾਵਾਂ ਨਾਲ ਸ਼ਰੀਰ ਨਿਰੋਗੀ ਰਹੇਗਾ ਤੇ ਪਰਿਵਾਰ ਅੰਦਰ ਮਧੁਰਤਾ ਬਣੀ ਰਹੇਗੀ ਤੇ ਕਾਰੋਬਾਰ ਵਿੱਚ ਵੀ ਨੇਕ ਕਮਾਈ ਨਾਲ ਵਾਧਾ ਹੋਵੇਗਾ। ਉਨ੍ਹਾਂ ਬੇਜ਼ੁਬਾਨ ਜਾਨਵਰਾਂ ਨੂੰ ਦੁੱਖ ਨਾ ਦੇਣ ਦੀ ਪ੍ਰੇਰਣਾ ਦਿੰਦਿਆਂ ਕਿਹਾ ਕਿ ਬੇ-ਜ਼ਬਾਨਾਂ ਦੀਆਂ ਬਦ-ਦੁਆਵਾਂ ਸਾਡੇ ਮਨ ਅਤੇ ਸ਼ਰੀਰ ਤੇ ਲੱਗਦੀਆਂ ਹਨ। ਸਮਾਗਮ ਮੌਕੇ ਪੰਜਾਬ ਜ਼ੋਨ ਇੰਚਾਰਜ ਬੀਕੇ ਰਾਜਯੋਗਿਨੀ ਪ੍ਰੇਮ ਦੀਦੀ ਅਤੇ ਫਰੀਦਕੋਟ ਸਰਕਲ ਦੇ ਇੰਚਾਰਜ ਬੀਕੇ ਸੰਗੀਤਾ ਦੀਦੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੁਕਤਸਰ ਦੇ ਮੋਹਤਬਰਾਂ ਦੀਆਂ ਟੀਮਾਂ ਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਤੇ ਫਰੀਦਕੋਟ, ਕੋਟਕਪੂਰਾ, ਮਲੋਟ, ਲੰਬੀ, ਗਿੱਦੜਬਾਹਾ ਤੋਂ ਸਾਰੀਆਂ ਦੀਦੀਆਂ ਨੇ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਤੋਂ ਪਹਿਲਾਂ ਡਾ. ਹਿਮਾਂਸ਼ੂ ਗੋਇਲ ਵੱਲੋਂ ਮਾਈ ਭਾਗੋ ਆਯੂਰਵੈਦਿਕ ਅਤੇ ਗੁਰੂ ਨਾਨਕ ਆਯੂਰਵੈਦਿਕ ਕਾਲਜਾਂ ਵਿੱਚ ਵੀ ਤਣਾਅ ਮੁਕਤ ਜੀਵਨ ਜਾਂਚ ਤੇ ਪ੍ਰੋਗਰਾਮ ਕੀਤੇ ਗਏ। ਇਸ ਮੌਕੇ ਭਾਈ ਹਰਨਿਰਪਾਲ ਸਿੰਘ ਕੁਕੂ ਸਾਬਕਾ ਵਿਧਾਇਕ, ਜਗਜੀਤ ਸਿੰਘ ਬਰਾਡ਼ ਹਨੀ ਫੱਤਣਵਾਲਾ, ਥਾਣਾ ਸਿਟੀ ਇੰਚਾਰਜ਼ ਰਵਿੰਦਰ ਕੌਰ ਬਰਾਡ਼, ਰਮਨ ਕੇਪੀ, ਰਵਿੰਦਰ ਕਟਾਰੀਆ, ਐਡਵੋਕੇਟ ਏਐੱਸ ਉੱਪਲ, ਐਡਵੋਕੇਟ ਜਗਪ੍ਰੀਤ ਗਿਰਧਰ, ਅਰੋਡ਼ਵੰਸ਼ ਸਭਾ ਦੇ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਬਾਂਸਲ, ਭਗਵਾਨ ਬਾਂਸਲ, ਵਿਜੇ ਗੋਇਲ, ਕੁਲਭੂਸ਼ਣ ਭਟੇਜਾ, ਰਿੰਕੂ ਬਾਂਸਲ, ਪੀਐੱਨਬੀ ਦੇ ਮੈਨੇਜਰ ਜਤਿੰਦਰ ਢਾਕਾ, ਰਣਜੀਤ ਸਿੰਘ, ਰਾਜੇਸ਼ ਅਰੋਡ਼ਾ, ਰਾਜੇਸ਼ ਕੱਕੜ, ਸੰਜੀਵ ਭਾਈ, ਸੋਨੂੰ ਬਜਾਜ, ਕੋਟਕਪੂਰਾ ਤੋਂ ਰਾਜੇਸ਼ ਕੱਕਡ਼, ਭਾਈ ਗੁਰਦਾਸ ਗਿਰਧਰ, ਜਗਦੀਸ਼ ਸਚਦੇਵਾ, ਜਗਦੀਸ਼ ਮੁਖੀਜਾ, ਆਸ਼ੂ ਭਾਈ ਆਦਿ ਹਾਜ਼ਰ ਸਨ। ਆਖਰ ਵਿੱਚ ਸੰਸਥਾਨ ਵੱਲੋਂ ਆਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਮਦਾਨ ਹੋਟਲ ਦੇ ਮਾਲਕ ਗੌਰਵ ਮਦਾਨ ਨੂੰ ਵੀ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਮੁੱਖ ਮਹਿਮਾਨ ਹਿਮਾਂਸ਼ੂ ਗੋਇਲ ਨੂੰ ਪੱਗੜੀ ਸਜਾ ਕੇ ਪ੍ਰੇਮ ਦੀਦੀ, ਸੰਗੀਤਾ ਦੀਦੀ ਤੇ ਹੋਰ ਦੀਦੀਆਂ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ ਤੇ ਧੰਨਵਾਦ ਕੀਤਾ। ਆਖਰ ’ਚ ਸਭ ਨੂੰ ਪ੍ਰਸਾਦ ਦੇ ਕੇ ਵਿਦਾਈ ਦਿੱਤੀ ਗਈ।