ਤਹਿਸੀਲ ਕੰਪਲੈਕਸ ’ਚ ਨੰਬਰਦਾਰਾਂ ਦੇ ਦਫ਼ਤਰ ਦਾ ਉਦਘਾਟਨ
ਨੰਬਰਦਾਰ ਐਸੋਸ਼ੀਏਸ਼ਨ ਰਜਿ: 169
Publish Date: Mon, 04 May 2026 04:46 PM (IST)
Updated Date: Tue, 05 May 2026 04:05 AM (IST)

ਪਵਨ ਗਰਗ ਪੰਜਾਬੀ ਜਾਗਰਣ ਬਾਘਾਪੁਰਾਣਾ: ਨੰਬਰਦਾਰ ਐਸੋਸ਼ੀਏਸ਼ਨ ਰਜਿ: 169 ਗਾਲਿਬ ਦੀ ਮੀਟਿੰਗ ਤਹਿਸੀਲ ਕੰਪਲੈਕਸ ਬਾਘਾਪੁਰਾਣਾ ਵਿਚ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਨੰਬਰਦਾਰਾਂ ਵੱਲੋਂ ਬਣਾਏ ਕਮਰੇ ਉਦਘਾਟਨ ਕੀਤਾ ਗਿਆ। ਇਸ ਮੌਕੇ ਗਿਆਨੀ ਸਿੰਘ ਵੱਲੋਂ ਗੁਰੂ ਸਾਹਿਬ ਅੱਗੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਇਸ ਮੌਕੇ ਨੰਬਰਦਾਰਾਂ ਵੱਲੋਂ ਡੀਸੀ ਮੋਗਾ ਸਾਗਰ ਸੇਤੀਆ ਦਾ ਵਿਸ਼ੇਸ਼ ਤੌਰ ਧੰਨਵਾਦ ਕੀਤਾ। ਨੰਬਰਦਾਰਾਂ ਨੇ ਕਿਹਾ ਕਿ ਸਾਡੀ ਲੰਮੇ ਸਮੇਂ ਤੋਂ ਮੰਗ ਨੂੰ ਪੂਰਾ ਕੀਤਾ ਗਿਆ ਹੈ ਐੱਸਡੀਐੱਮ ਸਾਹਿਬ ਦੇ ਰੀਡਰ ਪ੍ਰਦੀਪ ਬਾਵਾ, ਵਿਮਲ ਸਿੰਗਲਾ, ਸੁਖਮੰਦਰ ਕੌਰ, ਰਜਨੀ ਬਾਲਾ, ਤਹਿਸੀਲਦਾਰ ਰੀਡਰ ਨੀਰਜ ਭੱਲਾ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਕਮਰਾ ਬਣਾਉਣ ਲਈ ਬਹੁਤ ਹੀ ਸਹਿਯੋਗ ਦਿੱਤਾ। ਇਸ ਦੇ ਨਾਲ ਹੀ ਪ੍ਰਧਾਨ ਜਗਰੂਪ ਸਿੰਘ ਨੇ ਕਿਹਾ ਕਿ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਮਾਲ ਵਿਭਾਗ ਦੇ ਕੰਮਾਂ ਵਿਚ ਨੰਬਰਦਾਰ ਦੀ ਹੀ ਗਵਾਹੀ ਹੀ ਮੰਨੀ ਜਾਂਦੀ ਹੈ, ਇਸ ਕੰਮ ਲਈ ਪ੍ਰਸ਼ਾਸਨ ਨੇ ਸਖ਼ਤ ਹੁਕਮ ਦਿੱਤੇ ਗਏ ਹਨ ਕਿ ਪੰਜਾਬ ਸਰਕਾਰ ਦੀ ਸਕੀਮ ਮੇਰਾ ਘਰ ਮੇਰੇ ਨਾਮ ਦੇ ਵਿਚ ਨੰਬਰਦਾਰ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਨ। ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਗਰਾਊਂਡ ਲੈਵਲ ਤੱਕ ਲਾਗੂ ਕਰਾਉਣ ਵਿਚ ਪੂਰਾ ਸਾਥ ਦਿੰਦੇ ਹਨ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀ ਲੰਬੇ ਸਮੇਂ ਤੋਂ ਮੰਗ ਹੈ ਕਿ ਮੁੱਖ ਮੰਤਰੀ ਪੰਜਾਬ ਨਾਲ਼ ਮੀਟਿੰਗ ਕਰਾਈ ਜਾਵੇ ਤਾਂ ਜੋ ਆਮ ਜਨਤਾ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਰੱਖੀਆਂ ਜਾਣ। ਇਸ ਮੀਟਿੰਗ ’ਚ ਜਗਸੀਰ ਸਿੰਘ ਕਾਲੇਕੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਗਾ, ਜਗਰੂਪ ਸਿੰਘ ਲੰਗਿਆਣਾ ਤਹਿਸੀਲ ਪ੍ਰਧਾਨ, ਮੀਤ ਪ੍ਰਧਾਨ ਅਵਤਾਰ ਸਿੰਘ ਸਮਾਧ ਭਾਈ, ਜਗਰਾਜ ਸਿੰਘ ਚੰਦ ਨਵਾਂ ਐਗਜੈਕਟਿਵ ਮੈਂਬਰ ਪੰਜਾਬ, ਸਾਧੂ ਰਾਮ ਸ਼ਰਮਾ ਪ੍ਰੈੱਸ ਸਕੱਤਰ ਮੋਗਾ, ਸੋਨੀ ਘੋਲੀਆ, ਪ੍ਰਗਟ ਸਿੰਘ ਸਮਾਧ ਭਾਈ, ਇਕੱਤਰ ਸਿੰਘ ਲਧਾਈ ਕੇ, ਪਿਆਰਾ ਸਿੰਘ ਬੁੱਧਸਿੰਘਵਾਲਾ, ਹਰਦੇਵ ਸਿੰਘ ਲੰਗੇਆਣਾ, ਹਰਜਿੰਦਰ ਸਿੰਘ ਚੰਨੂਵਾਲਾ, ਜੀਤ ਸਿੰਘ ਸੰਗਤਪੁਰਾ, ਗੁਰਮੀਤ ਸਿੰਘ ਘੋਲੀਆ, ਬੰਤ ਸਿੰਘ, ਜਸਪ੍ਰੀਤ ਸਿੰਘ ਨੱਥੋਕੇ , ਚਮਕੌਰ ਸਿੰਘ ਲੰਡੇ, ਗੁਰਦੇਵ ਸਿੰਘ ਭੇਖਾ, ਜਗਸੀਰ ਸਿੰਘ ਲਧਾਈਕੇ, ਰਾਜਾ ਸਿੰਘ, ਜਸਵਿੰਦਰ ਕੌਰ ਗਿੱਲ, ਲਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਰੋਡੇ ਅਤੇ ਗੁਰਮੇਲ ਸਿੰਘ ਆਦਿ ਬਹੁਤ ਸਾਰੇ ਨੰਬਰਦਾਰ ਹਾਜ਼ਰ ਸਨ।