ਪੁਲਿਸ ਚੌਕੀ 'ਚ ਨਵੇਂ ਇੰਚਾਰਜ ਨੇ ਸੰਭਾਲਿਆ ਅਹੁਦਾ
ਏਐੱਸਆਈ ਰਗਵਿੰਦਰ ਧੀਰ ਨੇ ਪੁਲਿਸ ਚੌਕੀ ਕਿਸ਼ਨਪੁਰਾ ਕਲਾਂ ਵਿਖੇ ਆਪਣਾ ਚਾਰਜ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਦੋਸ਼ੀਆਂ ਦੀ ਜਿੱਡੀ ਵੱਡੀ ਮਰਜ਼ੀ ਸਿਫ਼ਾਰਸ਼ ਵੀ ਕਿਉ ਨਾ ਹੋਵੇ।
Publish Date: Sat, 08 Oct 2022 09:33 PM (IST)
Updated Date: Sat, 08 Oct 2022 09:33 PM (IST)
ਗੁਰਮੀਤ ਸਿੰਘ ਮਾਨ, ਕਿਸ਼ਨਪੁਰਾ ਕਲਾਂ :
ਏਐੱਸਆਈ ਰਗਵਿੰਦਰ ਧੀਰ ਨੇ ਪੁਲਿਸ ਚੌਕੀ ਕਿਸ਼ਨਪੁਰਾ ਕਲਾਂ ਵਿਖੇ ਆਪਣਾ ਚਾਰਜ ਸੰਭਾਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਕਾਨੂੰਨ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਦੋਸ਼ੀਆਂ ਦੀ ਜਿੱਡੀ ਵੱਡੀ ਮਰਜ਼ੀ ਸਿਫ਼ਾਰਸ਼ ਵੀ ਕਿਉ ਨਾ ਹੋਵੇ। ਪੁਲੀਸ ਚੌਕੀ ਪਹੁੰਚਣ ਤੇ ਆਪ ਦੇ ਵਲੰਟੀਅਰ ਸ਼ਹੀਦ ਭਗਤ ਸਿੰਘ ਵੈੱਲਫੇਅਰ ਕਲੱਬ ਦੇ ਪ੍ਰਧਾਨ ਮੇਹਰ ਸਿੰਘ, ਯੂਥ ਆਗੂ ਪਿੰ੍ਸ ਚਾਵਲਾ, ਨਿਰਮਲ ਸਿੰਘ ਅੌਲਖ, ਸਮਾਜ ਸੇਵੀ ਜਗਤਾਰ ਸਿੰਘ ਮਾਨ, ਭਗਵਾਨ ਸਿੰਘ ਭਾਨਾ, ਸਰਬਜੀਤ ਸਿੰਘ ਮਿੱਠੂ ਬਾਬੇਕਾ, ਪਰਦੀਪ ਸਿੰਘ ਗੋਲੂ ਆਦਿ ਨੇ ਉਨਾਂ੍ਹ ਦਾ ਨਿੱਘਾ ਮਿਲਣੀ ਦੌਰਾਨ ਨਿੱਘਾ ਸਵਾਗਤ ਕੀਤਾ।
ਬੱਧਨੀ ਕਲਾਂ ਤੋਂ ਬਦਲ ਕੇ ਆਏ ਨਵ ਨਿਯੁਕਤ ਪੁਲਿਸ ਚੌਕੀ ਇੰਚਾਰਜ ਰਗਵਿੰਦਰ ਧੀਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਸਖ਼ਤੀ ਨਾਲ ਪਹਿਰਾ ਦਿੱਤਾ ਜਾਵੇਗਾ ਕਿਉਂਕਿ ਸੂਬੇ ਵਿੱਚੋਂ ਮਾੜੇ ਅਨਸਰਾਂ ਨੂੰ ਖ਼ਤਮ ਕਰਨਾ ਪੁਲਿਸ ਦਾ ਮੁੱਖ ਏਜੰਡਾ ਹੈ। ਪੁਲਿਸ ਅਫਸਰ ਨੇ ਸਪੱਸ਼ਟ ਕਿਹਾ ਹੈ ਕਿ ਉਨਾਂ੍ਹ ਨੇ ਹਮੇਸ਼ਾ ਸਾਰੇ ਵਰਗਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ। ਨਵ ਨਿਯੁਕਤ ਚੌਕੀ ਇੰਚਾਰਜ ਰਗਵਿੰਦਰ ਧੀਰ ਨੇ ਕਿਹਾ ਕਿ ਨਸ਼ੇ ਦਾ ਧੰਦੇ ਕਰਨ ਵਾਲੇ ਲੋਕਾਂ ਨੂੰ ਫੜਾਉਣ ਲਈ ਪੁਲਿਸ ਦੀ ਸਹਾਇਤਾ ਆਮ ਲੋਕ ਕਰਨ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਚੋਂ ਕੱਢ ਕੇ ਉਨਾਂ੍ਹ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ। ਪੁਲਿਸ ਚੌਕੀ ਇੰਚਾਰਜ ਨੇ ਹਾਜ਼ਰ ਵਿਅਕਤੀਆਂ ਨੂੰ ਭਰੋਸਾ ਦਿੱਤਾ ਅਤੇ ਕਿਹਾ ਕਿ ਪੰਜਾਬ ਦੇ ਡੀਜੀਪੀ ਦੇ ਆਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖ਼ਲਿਾਫ਼ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਕੀਮਤ ਤੇ ਮੁਆਫ ਨਹੀਂ ਕੀਤਾ ਜਾਵੇਗਾ। ਇਸ ਸਮੇਂ ਮੁਨਸ਼ੀ ਵਿਸ਼ਾਲ ਸਿੰਘ, ਕੁਲਵੰਤ ਸਿੰਘ ਮੱਲੀ, ਮੰਗਲ ਰਾਮ, ਦਰਸ਼ਨ ਸਿੰਘ, ਏਐੱਸਆਈ ਗੁਰਮੀਤ ਸਿੰਘ, ਸੁਖਦੇਵ ਸਿੰਘ, ਜਗਦੀਸ਼ ਸਿੰਘ ਤੇ ਫੂਲ ਚੰਦ ਆਦਿ ਹਾਜ਼ਰ ਸਨ।