ਵਿਦਿਆਰਥੀਆਂ ਦਾ ਸਨਮਾਨ ਅੱਜ : ਢੋਸੀਵਾਲ
ਬੁੱਧ ਪੂਰਨਿਮਾ ਦੀਆਂ ਖੁਸ਼ੀਆਂ ਸਕੂਲੀ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ : ਢੋਸੀਵਾਲ
Publish Date: Wed, 29 Apr 2026 04:01 PM (IST)
Updated Date: Wed, 29 Apr 2026 04:04 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਐਲਬੀਸੀਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜ਼ਿਲ੍ਹਾ ਇਕਾਈ ਵੱਲੋਂ ਬੁੱਧ ਪੂਰਨਿਮਾ ਦੀਆਂ ਖ਼ੁਸ਼ੀਆਂ ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਬਸਤੀ ਸੰਜੇ ਨਗਰ ਦੇ ਵਿਦਿਆਰਥੀਆਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ। ਇਸ ਮੰਤਵ ਲਈ ਟਰੱਸਟ ਦੇ ਵਫ਼ਦ ਵੱਲੋਂ 30 ਅਪ੍ਰੈਲ ਵੀਰਵਾਰ ਨੂੰ ਸਵੇਰੇ 10 ਵਜੇ ਪਹੁੰਚ ਕੇ ਸਕੂਲ ਮੁੱਖ ਅਧਿਆਪਕਾ ਗੁਲਸ਼ਨ ਪ੍ਰਵੀਨ ਆਰੀਆ ਨਾਲ ਮੁਲਾਕਾਤ ਕੀਤੀ ਜਾਵੇਗੀ। ਉਪਰੰਤ ਉਕਤ ਸਕੂਲ ਦੇ ਸਾਰੇ ਸੈਕਸ਼ਨਾਂ ਵਿੱਚੋਂ ਪਹਿਲੇ ਪੰਜ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਸਾਰੇ ਪਵਿੱਤਰ ਦਿਹਾੜਿਆਂ ਦੀਆਂ ਖੁਸ਼ੀਆਂ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਮਿਲ ਕੇ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਸ੍ਰੀ ਢੋਸੀਵਾਲ ਵੱਲੋਂ ਟਰੱਸਟ ਦੇ ਸਮੂਹ ਮੈਂਬਰਾਂ ਨੂੰ ਸਮੇਂ-ਸਿਰ ਉਕਤ ਸਕੂਲ ਵਿੱਚ ਪਹੁੰਚਣ ਦੀ ਅਪੀਲ ਕੀਤੀ ਜਾਂਦੀ ਹੈ।