ਦਰਬਾਰ ਸੰਪ੍ਰਦਾਇ ਲੋਪੋ ਨੇ ਸੰਗਰਾਂਦ ਦਾ ਦਿਹਾੜਾ ਮਨਾਇਆ
ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ
Publish Date: Sat, 16 May 2026 03:22 PM (IST)
Updated Date: Sun, 17 May 2026 04:00 AM (IST)

ਮਨਦੀਪ ਸਿੰਘ ਝਾਂਜੀ ਪੰਜਾਬੀ ਜਾਗਰਣ ਬੱਧਨੀ ਕਲਾਂ : ਦਰਬਾਰ ਸੰਪ੍ਰਦਾਇ ਲੋਪੋਂ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਵੱਲੋਂ ਜੇਠ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਸੰਤ ਆਸ਼ਰਮ ਤਖ਼ਤੂਪੁਰਾ ਸਾਹਿਬ ਅਤੇ ਸੰਤ ਆਸ਼ਰਮ ਜੰਗੀਆਣਾ ਵਿਖੇ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਉਣ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ’ਚ ਦਰਬਾਰ ਸੰਪਰਦਾਇ ਦੇ ਕਵੀਸ਼ਰੀ ਜਥਿਆਂ ਨੇ ਸੁਆਮੀ ਸੰਤ ਦਰਬਾਰਾ ਸਿੰਘ ਲੋਪੋਂ ਵਾਲਿਆਂਂ ਵੱਲੋਂ ਰਚਿਤ ਕਾਵਿ-ਸੰਗ੍ਰਹਿ ’ਚੋਂ ਇਤਿਹਾਸਕ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਨੇ ਗੁਰਬਾਣੀ ’ਚ ਆਏ ਜੇਠ ਮਹੀਨੇ ਨਾਲ ਸਬੰਧਤ ਸ਼ਬਦ ਦੀ ਕਥਾ ਕਰਦਿਆਂਂ ਕਿਹਾ ਕਿ ਅਰਜਨ ਦੇਵ ਜੀ ਸਾਨੂੰ ਸੰਸਾਰੀ ਜੀਵਾਂ ਨੂੰ ਉਪਦੇਸ਼ ਕਰਦੇ ਹਨ ਕਿ ਜਿਸ ਪ੍ਰਭੂ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ’ਚ ਉਸ ਦੇ ਚਰਨਾਂ ਨਾਲ ਜੁੜਨਾ ਚਾਹੀਦਾ ਹੈ। ਇਸ ਮੌਕੇ ਭਗੀਰਥ ਸਿੰਘ ਲੋਪੋਂ, ਬਾਬਾ ਨਿਰਮਲਦਾਸ ਜੰਗੀਆਣਾ, ਮਲਕੀਤ ਸਿੰਘ ਡੋਡ, ਹਰਦੇਵ ਸਿੰਘ ਕੈਲੇ, ਮੰਦਰ ਸਿੰਘ ਭਦੌੜ, ਰਾਣਾ ਸਿੰਘ ਕੈਲੇ, ਤਾਰਾ ਸਿੰਘ ਨੰਗਲ, ਭੋਲਾ ਸਿੰਘ ਧੂੜਕੋਟ, ਡਾ.ਰਣਧੀਰ ਸਿੰਘ ਲੋਪੋਂ, ਆਤਮਾ ਸਿੰਘ ਜੌਹਲ, ਬਲਵਿੰਦਰ ਸਿੰਘ ਬੀੜ ਰਾਊਕੇ, ਬਲਦੇਵ ਸਿੰਘ ਧਰਮਕੋਟ, ਭੋਲਾ ਸਿੰਘ ਕਵੀਸ਼ਰ, ਮਨਜੀਤ ਸਿੰਘ ਲਾਡੀ ਕਵੀਸ਼ਰ, ਰੇਸ਼ਮ ਸਿੰਘ ਕਵੀਸ਼ਰ, ਪ੍ਰਗਟ ਸਿੰਘ ਕਵੀਸ਼ਰ ਮੀਨੀਆਂ, ਜੀਤ ਸਿੰਘ ਰਸੂਲਪੁਰ, ਕੈਪਟਨ ਕੁੰਦਨ ਸਿੰਘ ਰਾਮਗੜ੍ਹ, ਗੁਰਵਿੰਦਰ ਸਿੰਘ ਔਲਖ, ਗੁਰਚਰਨ ਸਿੰਘ ਮੋਗਾ, ਨੰਦ ਸਿੰਘ ਭਾਗੀਕੇ, ਦਰਸ਼ਨ ਸਿੰਘ ਲੁਹਾਰਾ, ਤੋਤਾ ਸਿੰਘ ਤਖਤੂਪੁਰਾ, ਦੇਵ ਸਿੰਘ ਧੂੜਕੋਟ, ਸਰਬਜੀਤ ਸਿੰਘ ਮੱਲ੍ਹਾ, ਗ੍ਰੰਥੀ ਰਾਜਵੀਰ ਸਿੰਘ ਧੂੜਕੋਟ, ਅਮਰ ਸਿੰਘ ਨੰਗਲ, ਬਿੱਲੂ ਖਹਿਰਾ ਤਖਤੂਪੁਰਾ, ਜਗਜੀਤ ਸਿੰਘ ਜੱਗਾ, ਹਰਨਾਮ ਸਿੰਘ ਨਾਮਾ, ਹਰਵਿੰਦਰ ਸਿੰਘ ਲੋਪੋਂ, ਮਨਪ੍ਰੀਤ ਸਿੰਘ ਮੰਤਰੀ, ਮੈਂਬਰ ਸੁਦਾਗਰ ਸਿੰਘ ਰਸੂਲਪੁਰ, ਥਾਣੇਦਾਰ ਲਾਭ ਸਿੰਘ ਕੁਲਾਰ, ਕੁਲਦੀਪ ਸਿੰਘ ਸੋਨੂੰ ਖੋਟੇ, ਕਰਮਜੀਤ ਸਿੰਘ ਕਾਕਾ ਰਾਏਕੋਟ, ਕੁਲਵੰਤ ਸਿੰਘ ਤਤਲਾ, ਹਰਨੇਕ ਸਿੰਘ ਰੌਂਤਾ, ਜਗਜੀਤ ਸਿੰਘ ਲੁਹਾਰਾ ਆਦਿ ਹਾਜ਼ਰ ਸਨ।