ਵਾਲਮੀਕੀ ਕਲੋਨੀ ’ਚ ਮਾਂ ਸ਼ੇਰਾਂਵਾਲੀ ਦਾ ਜਗਰਾਤਾ 23 ਨੂੰ
ਵਾਲਮੀਕੀ ਕਲੋਨੀ ਨਜ਼ਦੀਕ ਚੋਖਾ ਕੰਪਲੈਕਸ
Publish Date: Thu, 07 May 2026 03:49 PM (IST)
Updated Date: Fri, 08 May 2026 04:03 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਵਾਲਮੀਕੀ ਕਲੋਨੀ ਨਜ਼ਦੀਕ ਚੋਖਾ ਕੰਪਲੈਕਸ ਵਿਖੇ 23 ਮਈ ਦਿਨ ਸ਼ਨੀਵਾਰ ਨੂੰ ਮਾਂ ਸ਼ੇਰਾਂਵਾਲੀ ਦਾ ਚੌਥਾ ਵਿਸ਼ਾਲ ਜਾਗਰਣ ਕਰਵਾਇਆ ਜਾ ਰਿਹਾ ਹੈ। ਇਹ ਧਾਰਮਿਕ ਸਮਾਗਮ ਇਲਾਕੇ ਦੇ ਬੱਚਿਆਂ ਵੱਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਣ ਦੇ ਸੇਵਾਦਾਰ ਲਵ ਬੌਹਤ ਨੇ ਦੱਸਿਆ ਕਿ ਸਮੂਹ ਬੱਚਿਆਂ ਦੀ ਟੀਮ ਵੱਲੋਂ ਮਾਂ ਭਗਵਤੀ ਦੇ ਦਰਬਾਰ ਦੀ ਸੇਵਾ ਭਾਵਨਾ ਨਾਲ ਇਹ ਜਾਗਰਣ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਵਿਚ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ। ਇਸ ਮੌਕੇ ਜਾਗਰਣ ਦਾ ਸੱਦਾ ਪੱਤਰ ਸਮਾਜ ਸੇਵਕ ਅਤੇ ਰਾਈਸ ਬਰਾਂਚ ਡੀਲਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਨਵੀਨ ਸਿੰਗਲਾ ਨੂੰ ਭੇਟ ਕੀਤਾ ਗਿਆ। ਨਵੀਨ ਸਿੰਗਲਾ ਨੇ ਬੱਚਿਆਂ ਵੱਲੋਂ ਕੀਤੇ ਜਾ ਰਹੇ ਇਸ ਧਾਰਮਿਕ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਹਮੇਸ਼ਾਂ ਬੱਚਿਆਂ ਦੇ ਨਾਲ ਖੜ੍ਹੀ ਹੈ ਅਤੇ ਹਰ ਧਾਰਮਿਕ ਤੇ ਸਮਾਜਿਕ ਕਾਰਜ ਵਿੱਚ ਪੂਰਾ ਸਹਿਯੋਗ ਦੇਵੇਗੀ। ਭਾਰਤੀ ਵਾਲਮੀਕੀ ਧਰਮ ਸਮਾਜ ਭਾਵਾਧਸ ਮੋਗਾ ਦੇ ਪ੍ਰਧਾਨ ਨਰੇਸ਼ ਬੌਹਤ ਨੇ ਦੱਸਿਆ ਕਿ ਮਾਂ ਸ਼ੇਰਾਂਵਾਲੀ ਦੇ ਦਰਬਾਰ ਦਾ ਉਦਘਾਟਨ ਨਵੀਨ ਸਿੰਗਲਾ ਅਤੇ ਰਾਈਸ ਬਰਾਂਚ ਦੇ ਹੋਰ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤ ਨੂੰ ਵੱਧ ਚੜ੍ਹ ਕੇ ਇਸ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਲਵ ਬੌਹਤ, ਨਕਸ਼ ਕੁਮਾਰ, ਅਰਵਿੰਸ਼ ਕੁਮਾਰ, ਪ੍ਰਥਮ ਬੌਹਤ, ਆਰਯਨ ਸੌਦਾ, ਦਿਸ਼ੂ ਕੁਮਾਰ ਅਤੇ ਹੋਰ ਸੇਵਾਦਾਰ ਵੀ ਹਾਜ਼ਰ ਸਨ।