ਮਾ. ਸੁਰਜੀਤ ਦੌਧਰ ਖ਼ਿਲਾਫ਼ ਦਰਜ ਕੇਸ ਕੀਤਾ ਜਾਵੇ ਰੱਦ
ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਮੋਗਾ ਨੇ ਇਕ ਪ੍ਰਰੈੱਸ ਬਿਆਨ ਜਾਰੀ ਕਰਦਿਆਂ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਸਿੰਘ ਦੌਧਰ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਫਿਰਕਾਪ੍ਰਸਤ ਤਾਕਤਾਂ ਦੁਆਰਾ ਬੁਖਲਾਹਟ ਦਾ ਨਤੀਜਾ ਹੈ, ਜੋ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਹਮੇਸ਼ਾ ਤੱਤਪਰ ਰਹਿੰਦੀਆਂ ਹਨ। ਇਸ ਮੌਕੇ
Publish Date: Wed, 31 Jan 2024 03:00 AM (IST)
Updated Date: Wed, 31 Jan 2024 03:00 AM (IST)
ਵਕੀਲ ਮਹਿਰੋਂ, ਮੋਗਾ : ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਇਕਾਈ ਮੋਗਾ ਨੇ ਇਕ ਪ੍ਰਰੈੱਸ ਬਿਆਨ ਜਾਰੀ ਕਰਦਿਆਂ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਸਿੰਘ ਦੌਧਰ ਖ਼ਿਲਾਫ਼ ਦਰਜ ਕੀਤਾ ਗਿਆ ਕੇਸ ਫਿਰਕਾਪ੍ਰਸਤ ਤਾਕਤਾਂ ਦੁਆਰਾ ਬੁਖਲਾਹਟ ਦਾ ਨਤੀਜਾ ਹੈ, ਜੋ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਹਮੇਸ਼ਾ ਤੱਤਪਰ ਰਹਿੰਦੀਆਂ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ, ਸਕੱਤਰ ਦਰਸ਼ਨ ਸਿੰਘ ਤੂਰ ਤੇ ਭਿੰਦਰਪਾਲ ਸੂਬਾ ਕਮੇਟੀ ਮੈਂਬਰ ਨੇ ਦੱਸਿਆ ਕਿ ਸੁਰਜੀਤ ਸਿੰਘ ਦੌਧਰ ਇਕ ਸੁਲਿਝਆ ਹੋਏ ਤਰਕਸ਼ੀਲ ਆਗੂ ਹੈ, ਜੋ ਅਖੌਤੀ ਬਾਬਿਆਂ ਤੇ ਤਾਂਤਰਿਕਾਂ ਦੇ ਪਾਖੰਡ ਨੂੰ ਨੰਗਾ ਕਰਨ 'ਚ ਅਹਿਮ ਰੋਲ ਅਦਾ ਕਰ ਰਿਹਾ ਹੈ। ਉਹ ਵਹਿਮਾਂ-ਭਰਮਾਂ 'ਚੋਂ ਕੱਢਣ ਲਈ ਭੋਲੇ-ਭਾਲੇ ਲੋਕਾਂ ਨੂੰ ਚੇਤਨ ਕਰਨ ਲਈ ਤਰਕ ਨਾਲ ਆਪਣਾ ਬਣਦਾ ਰੋਲ ਅਦਾ ਕਰ ਰਿਹਾ ਹੈ, ਪਰ ਫਿਰਕਾਪ੍ਰਸਤ ਲੋਕਾਂ ਨੂੰ ਇਹ ਰਾਸ ਨਹੀਂ ਆਉਂਦਾ ਕਿ ਲੋਕ ਇਨਾਂ੍ਹ ਵਹਿਮਾਂ-ਭਰਮਾਂ 'ਚੋਂ ਨਾ ਨਿਕਲ ਸਕਣ ਤੇ ਉਨਾਂ੍ਹ ਦੀ ਆਰਥਿਕ ਤੇ ਸਰੀਰਕ ਲੁੱਟ ਜਾਰੀ ਰਹਿ ਸਕੇ। ਜੱਥੇਬੰਦੀ ਮੰਗ ਕਰਦੀ ਹੈ ਕਿ ਹਰ ਕਿਸੇ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਸਵਿਧਾਨਕ ਤੇ ਜਮੂਹਰੀ ਆਜ਼ਾਦੀ ਨੂੰ ਬਰਕਰਾਰ ਰੱਖਦੇ ਹੋਏ ਮਾਸਟਰ ਸੁਰਜੀਤ ਸਿੰਘ ਦੌਧਰ ਤਰਕਸ਼ੀਲ ਆਗੂ ਤੇ ਕੀਤਾ ਗ਼ੈਰ-ਜਮੂਹਰੀ ਪਰਚਾ ਰੱਦ ਕੀਤਾ ਜਾਵੇ।
ਇਸ ਮੌਕੇ ਮਾਸਟਰ ਸੁਖਦੇਵ ਸਿੰਘ, ਪੇ੍ਮ ਕੁਮਾਰ, ਸੁਰਿੰਦਰ ਰਾਮ ਕੁੱਸਾ, ਲਖਬੀਰ ਚੰਦ, ਸੋਹਣ ਸਿੰਘ, ਵਿਜੇ ਮਿੱਤਲ, ਸੁਰਿੰਦਰ ਸਿੰਘ, ਮੋਹਣ ਸਿੰਘ, ਮੀਤ ਪ੍ਰਧਾਨ ਸੁਰਜੀਤ ਸਿੰਘ ਸਮੇਤ ਹੋਰ ਜਮੂਹਰੀ ਲੋਕਾਂ ਨੇ ਕਿਹਾ ਕਿ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਜਮੂਹਰੀ ਕਾਰਕੁੰਨਾਂ, ਲੇਖਕਾਂ, ਬੁੱਧੀਜੀਵੀਆਂ ਤੇ ਤਰਕਸ਼ੀਲ ਆਗੂਆਂ ਤੇ ਝੂਠੇ ਪਰਚੇ ਦਰਜ ਕਰ ਕੇ ਜੇਲ੍ਹਾਂ 'ਚ ਡੱਕਿਆ ਹੋਇਆ ਹੈ ਪਰ ਸੱਚ 'ਤੇ ਪਹਿਰਾ ਦੇਣ ਵਾਲੇ ਕਦੇ ਜੇਲ੍ਹਾਂ ਜਾਂ ਪਰਚਿਆਂ ਤੋਂ ਨਹੀਂ ਡਰਦੇ। ਜੇਕਰ ਪਰਚਾ ਰੱਦ ਨਾ ਕੀਤਾ ਗਿਆ ਤਾਂ ਲੋਕ ਆਵਾਜ਼ ਬੁਲੰਦ ਕਰਨ ਲਈ ਸੜਕਾਂ 'ਤੇ ਨਿਕਲਣਗੇ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।