ਹਰ ਸਾਲ ਦੀ ਤਰ੍ਹਾਂ ਇਸਤਰੀ ਸਤਿਸੰਗ

ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ: ਹਰ ਸਾਲ ਦੀ ਤਰ੍ਹਾਂ ਇਸਤਰੀ ਸਤਿਸੰਗ ਸਭਾ ਗੁਰਦੁਆਰਾ ਕਰਤਾਰ ਭਵਨ ਮੋਗਾ ਵੱਲੋਂ 13 ਰੋਜ਼ਾ ਗੁਰਮਤਿ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸ਼ਹਿਰ ਦੀਆਂ ਵੱਖ-ਵੱਖ ਇਸਤਰੀ ਸਤਿਸੰਗ ਸਭਾਵਾਂ ਵੱਲੋਂ ਕੀਰਤਨ ਸਰਵਣ ਕਰਵਾਏ ਗਏ ਅਤੇ ਵਿਦਵਾਨ ਕਥਾਵਾਚਕ ਸਾਹਿਬਾਨਾਂ ਵੱਲੋਂ ਗੁਰਬਾਣੀ ਦੇ ਵਿਆਖਿਆਨ ਸਰਵਣ ਕਰਵਾਏ ਗਏ। ਸਮਾਗਮ ਦੇ ਅੰਤਲੇ ਦਿਨ ਸ਼ਹਿਰ ਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸਾਂਝੇ ਤੌਰ ’ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਉਪਰੰਤ ਗੁਰਬਾਣੀ ਦੇ ਕੀਰਤਨ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਕੀਰਤਨੀ ਜਥੇ ਭਾਈ ਨਿਰਭੈ ਸਿੰਘ, ਭਾਈ ਸੰਦੀਪ ਸਿੰਘ, ਭਾਈ ਜਸਪਿੰਦਰ ਸਿੰਘ ਅਤੇ ਭਾਈ ਸੁਖਬੀਰ ਸਿੰਘ ਵੱਲੋਂ ਕੀਰਨ ਸਰਵਣ ਕਰਵਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਹ ਸਮਾਗਮ ਸੰਸਥਾ ਦੀ ਮੁੱਖ ਸੇਵਾਦਾਰ ਬੀਬੀ ਚਰਨਜੀਤ ਕੌਰ ਭਾਟੀਆ ਦੀ ਅਗਵਾਈ ਵਿਚ ਬੀਬੀ ਰਵਿੰਦਰ ਕੌਰ, ਹਰਪ੍ਰੀਤ ਕੌਰ, ਅਜੀਤ ਕੌਰ, ਬਲਵਿੰਦਰ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ, ਕਿਰਨ, ਕੁਲਵਿੰਦਰ ਕੌਰ, ਜਸਵਿੰਦਰ ਕੌਰ, ਮਨਪ੍ਰੀਤ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਗੁਰਚਰਨ ਕੌਰ, ਗੁਰ ਸਰਨ ਕੌਰ, ਸੁਰਿੰਦਰ ਕੌਰ, ਗੁਰਵਿੰਦਰ ਕੌਰ ,ਰਾਣੋ, ਪਰਮਜੀਤ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ, ਪਿੰਕੀ, ਜੋਗਿੰਦਰ ਕੌਰ, ਜਤਿੰਦਰ ਕੌਰ, ਦਲਵਿੰਦਰ ਕੌਰ, ਗੁਰਮੀਤ ਕੌਰ ਅਤੇ ਪਰਮਜੀਤ ਕੌਰ ਦੀ ਸਮੁੱਚੀ ਟੀਮ ਵੱਲੋਂ ਮਿਹਨਤ ਕਰਕੇ ਨੇਪਰੇ ਚਾੜ੍ਹਿਆ ਗਿਆ।ਇਸ ਸਮਾਗਮ ਦਾ ਸਟੇਜ ਸੰਚਾਲਨ ਗੁਰਪ੍ਰੀਤਮ ਸਿੰਘ ਚੀਮਾ ਵੱਲੋਂ ਕੀਤਾ ਗਿਆ। ਇਸ ਮੌਕੇ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਤੋਂ ਇਲਾਵਾ ਸੰਸਥਾਵਾਂ ਦੇ ਨੁਮਾਇੰਦੇ ਜਗਜੀਤ ਸਿੰਘ ਜੱਗਾ, ਜਗਤਾਰ ਸਿੰਘ, ਜੋਗਿੰਦਰ ਸਿੰਘ ਲੁਹਾਮ, ਪ੍ਰੇਮ ਸਿੰਘ, ਗੁਰਪ੍ਰੀਤ ਸਿੰਘ ਨੈਸਲੇ, ਹਰਭਜਨ ਸਿੰਘ ਹੀਰਾ, ਗੁਰਦਰਸ਼ਨ ਸਿੰਘ ਕੋਕਰੀ, ਗੁਰਦੇਵ ਸਿੰਘ ਮਲਹੋਤਰਾ, ਗੁਰਦਰਸ਼ਨ ਸਿੰਘ ਹੈਪੀ, ਹਰਜੀਤ ਸਿੰਘ ਪ੍ਰਚਾਰਕ, ਰਣਜੀਤ ਸਿੰਘ ਮਾਲਵਾ, ਪੂਰਨ ਭਗਤ ਸਿੰਘ, ਰਵਿੰਦਰ ਸਿੰਘ ਬੰਟੀ, ਦਵਿੰਦਰ ਜੀਤ ਸਿੰਘ ਭਾਟੀਆ, ਅਵਤਾਰ ਸਿੰਘ ਮਲਹੋਤਰਾ, ਜਗਮੋਹਨ ਸਿੰਘ ਬਾਰਦਾਨੇ ਵਾਲੇ, ਅਵਤਾਰ ਸਿੰਘ, ਪਰਮਜੋਤ ਸਿੰਘ ਪੰਮਾ, ਹਰਮਨ ਸਿੰਘ ਦੇਵਗਨ, ਜਸਲੀਨ ਸਿੰਘ, ਕੁਲਵੰਤ ਸਿੰਘ ਕਾਂਤੀ, ਬਲਦੇਵ ਸਿੰਘ, ਗੁਰਦੇਵ ਸਿੰਘ ਟੈਲੀਫੋਨ ਵਾਲੇ, ਬਲਵਿੰਦਰ ਸਿੰਘ ਬਿਰਦੀ ਕੇਬਲ, ਅਮਰਜੀਤ ਸਿੰਘ ਬਾਵਾ, ਇੰਦਰਜੀਤ ਸਿੰਘ ਸਟਾਰਵਾਚ ਵਾਲੇ ਸ਼ਾਮਿਲ ਹੋਏ। ਸਮਾਗਮ ਦੌਰਾਨ ਖ਼ਾਲਸਾ ਸੇਵਾ ਸੁਸਾਇਟੀ ਮੋਗਾ ਵੱਲੋਂ ਜੋੜਿਆਂ ਦੀ ਸੇਵਾ ਕੀਤੀ ਗਈ ਅਤੇ ਭਾਈ ਘਨੱਈਆ ਜੀ ਜਲ ਸੇਵਕ ਜੱਥਾ ਮੋਗਾ ਵੱਲੋਂ ਜਲ ਵਰਤਾਉਣ ਦੀ ਸੇਵਾ ਕੀਤੀ ਗਈ। ਉਪਰੰਤ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਮਨਜੀਤ ਸਿੰਘ ਅਤੇ ਭਾਈ ਗੁਰਲਾਲ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।