ਸ੍ਰੀ ਕਰਤਾਰਪੁਰ ਸਾਹਿਬ ਤੱਕ ਜਾਵੇਗਾ ਅਲੌਕਿਕ ਨਗਰ ਕੀਰਤਨ
ਅਲੋਕਿਕ ਨਗਰ ਕੀਰਤਨ ਸ੍ਰੀ ਮੁਕਤਸਰ ਸਾਹਿਬ ਤੋ ਚੱਲ ਕੇ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਜਾਵੇਗਾ
Publish Date: Wed, 25 Feb 2026 03:40 PM (IST)
Updated Date: Thu, 26 Feb 2026 04:01 AM (IST)

ਫਰੀਦਕੋਟ ’ਚ 1 ਮਾਰਚ ਨੂੰ ਕਰੇਗਾ ਪ੍ਰਵੇਸ਼, ਸਮਾਗਮ ਦਾ ਪੋਸਟਰ ਜਾਰੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ : ਨਿਰੋਲ ਸੇਵਾ ਆਰਗੇਨਾਈਜੇਸ਼ਨ ਦੇ ਉੱਦਮ ਸਕਦਾ ਇਹ 16ਵਾਂ ਮਹਾਨ ਨਗਰ ਕੀਰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਹੈ। ਇਹ ਨਗਰ ਕੀਰਤਨ ਸ਼੍ਰੀ ਗੁਰੂ ਗ੍ਰੰਥ ਸਹਿਬ ਦੀ ਹਜੂਰੀ ਅੰਦਰ ਪੰਜ ਪਿਆਰਿਆ ਦੀ ਅਗਵਾਈ ’ਚ ਕੱਢਿਆ ਜਾ ਰਿਹਾ ਹੈ। ਡਾ. ਜਗਦੀਪ ਸਿੰਘ ਸੋਢੀ ਜੋ ਨਿਰੋਲ ਸੇਵਾ ਆਰਗੇਨਾਈਜੇਸ਼ਨ (ਪਿੰਡ ਧੂਲਕੋਟ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ) ਦੇ ਮੁੱਖ ਸੇਵਾਦਾਰ ਹਨ ਨੇ ਬੇਨਤੀ ਕੀਤੀ ਇਹ ਸੰਗਤਾਂ ਵੱਧ ਤੋ ਵੱਧ ਇਸ ਅਲੋਕਿਕ ਨਗਰ ਕੀਰਤਨ ’ਚ ਸ਼ਾਮਲ ਹੋਣ। ਇਹ ਨਗਰ ਕੀਰਤਨ 28 ਫਰਵਰੀ ਦਿਨ ਸਨਿਚਰਵਾਰ ਨੂੰ ਗੁਰਦੁਆਰਾ ਗੁਪਤਸਰ ਸਾਹਿਬ ਤੋ ਸ਼ੁਰੂ ਹੋਵੇਗਾ ਤੇ ਮਿਤੀ 6 ਮਾਰਚ ਨੂੰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਬਾਰਡਰ ਤੱਕ ਜਾਵੇਗਾ। ਇਸ ਵਾਰ ਲਾਂਘਾ ਬੰਦ ਹੋਣ ਕਾਰਨ ਇਸ ਨਗਰ ਕੀਰਤਨ ਦੀ ਸਮਾਪਤੀ ਬਾਰਡਰ ਤੇ ਹੋਵੇਗੀ। ਇਹ ਨਗਰ ਕੀਰਤਨ ਫਰੀਦਕੋਟ ਸ਼ਹਿਰ ਅੰਦਰ 01 ਮਾਰਚ ਨੂੰ ਸ਼ਹਿਰ ਚ ਪ੍ਰਵੇਸ਼ ਕਰੇਗਾ। ਇਸ ਸਬੰਧੀ ਫਰੀਦਕੋਟ ਦੀਆ ਸੰਗਤਾ ਵੱਲੋ ਬੀਤੇ ਦਿਨ ਇੱਕ ਮੀਟਿੰਗ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ ਵਿਖੇ ਹੋਈ। ਮੀਟਿੰਗ ਚ ਨਗਰ ਕੀਰਤਨ ਦਾ ਰੂਟ ਪਲਾਨ ਤਹਿ ਕੀਤਾ ਗਿਆ ਜੋ ਇਸ ਤਰਾਂ ਹੈ , ਸਵੇਰੇ 10 ਵਜੇ ਗੁਰਦੁਆਰਾ ਹਰਗੋਬਿੰਦ ਨਗਰ, 10:15 ਵਜੇ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ, 10:30 ਵਜੇ ਪੁਰਾਣਾ ਬੱਸ ਸਟੈਂਡ ਤਲਵੰਡੀ ਚੌਂਕ, 11:00 ਵਜੇ ਗੁਰਦੁਆਰਾ ਖਾਲਸਾ ਦੀਵਾਨ, ਇੱਥੇ 1 ਘੰਟਾ ਵਿਸ਼ਰਾਮ ਉਪਰੰਤ ਦੁਪਹਿਰ 12:10 ਤੇ ਸੇਠੀ ਡੇਅਰੀ, 12:30 ਵਜੇ ਅਕਾਲੀ ਫ਼ੂਲਾ ਸਿੰਘ ਚੌਂਕ, 12:30 ਵਜੇ ਫ਼ਰੀਦ ਮਾਰਬਲ ਹਾਊਸ, 12:40 ਤੇ ਗੁਰਦੁਆਰਾ ਵਿਸ਼ਵਕਰਮਾ ਭਵਨ, 12:50 ਤੇ ਡੋਲਫ਼ਿਨ ਚੌਂਕ, 1:00 ਵਜੇ ਗੁਰਦੁਅਰਾ ਦਸਮੇਸ਼ ਪਿਤਾ ਮਹੁੱਲਾ ਖੋਖਰਾਂ, 1:15 ਤੇ ਮਹਾਤਮਾ ਗਾਂਧੀ ਮੈਮੋਰੀਅਲ ਸੀਨਂੀਅਰ ਸੈਕੰਡਰੀ ਸਕੂਲ ਫ਼ਰੀਦਕੋਟ, 1:30 ਵਜੇ ਭਾਈ ਘਨੱਈਆ ਚੌਂਕ, 1:40 ਤੇ ਗੁਰਦੁਆਰਾ ਬਲਵੀਰ ਐਵੀਨਿਊ ਮੇਨ ਰੋਡ ਫ਼ਰੀਦਕੋਟ, 1:50 ਤੇ ਝੰਡਾ ਚੌਂਕ ਚੌਂਕ ਫ਼ਰੀਦਕੋਟ ਅਤੇ 2:00 ਵਜੇ ਗੁਰਦੁਆਰਾ ਗਰੀਨ ਐਵੀਨਿਊ ਮੇਨ ਰੋਡ ਨਹਿਰਾਂ ਕੋਲ ਪਹੁੰਚੇਗਾ ਇਸ ਦੱਸੇ ਗਏ ਰੂਟ ਤੇ ਨਗਰ ਕੀਰਤਨ ਦਾ ਸੰਗਤਾਂ ਸਵਾਗਤ ਕਰਨਗੀਆਂ ਤੇ ਵੱਖ ਵੱਖ ਕੰਮਾਂ ਦੀਆ ਡਿਊਟੀਆਂ ਲਗਾਈਆਂ ਗਈਆਂ। ਇਸ ਨਗਰ ਕੀਰਤਨ ਦੀ ਵਿਲੱਖਣਤਾ ਇਹ ਹੈ ਜੋ ਗੁਰਘਰ ਸਾਡੇ ਤੋਂ ਵਿਛੜ ਗਏ ਉਹਨਾਂ ਦੇ ਦਰਸ਼ਨ ਦੀਦਾਰ ਕਰਨ ’ਚ ਮੁਸ਼ਕਿਲ ਆਉਂਦੀ ਹੈ ਉਹਨਾਂ ਗੁਰਦੁਵਾਰਾ ਸਾਹਿਬ ਦੇ ਵੱਡੇ ਵੱਡੇ ਮਾਡਲ ਟਰੱਕਾਂ ਉਪਰ ਸਜਾ ਕੇ ਨਗਰ ਕੀਰਤਨ ਚ ਸ਼ਾਮਲ ਕੀਤੇ ਜਾਣਗੇ ਇਹਨਾਂ ਚ ਸ੍ਰੀ ਨਨਕਾਣਾ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਸ੍ਰੀ ਪੰਜਾ ਸਾਹਿਬ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮਾਡਲ ਸ਼ਾਮਲ ਹਨ ਅਤੇ ਇਹਨਾਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਵੇਗਾ। ਇਸ ਨਗਰ ਕੀਰਤਨ ਵਿੱਚ ਹਾਥੀ, ਘੋੜੇ, ਗੱਤਕਾ, ਬੈਂਡ ਅਤੇ ਗੁਰੂ ਕੀ ਲਾਡਲੀਆਂ ਫੌਜਾਂ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣਗੀਆਂ। ਇਸ ਸਬੰਧੀ ਕੀਤੀ ਮੀਟਿੰਗ ’ਚ ਦਵਿੰਦਰ ਸਿੰਘ ਪ੍ਰਧਾਨ ਸੁਖਮਨੀ ਸੇਵਾ ਸੁਸਾਇਟੀ ਫਰੀਦਕੋਟ, ਮੱਘਰ ਸਿੰਘ ਪ੍ਰਧਾਨ ਗੁਰਦੁਆਰਾ ਬਾਬਾ ਵਿਸ਼ਵਕਰਮਾ ਜੀ, ਸਰਬਜੋਤ ਸਿੰਘ ਸਾਹਨੀ (ਸਰਪ੍ਰਸਤ) ਰਿਸੀਵਰ ਗੁਰਦੁਆਰਾ ਖਾਲਸਾ ਦੀਵਾਨ ਫਰੀਦਕੋਟ, ਡਾ.ਗੁਰਸੇਵਕ ਸਿੰਘ ਡਾਇਰੈਕਟਰ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ, ਅਮਰੀਕ ਸਿੰਘ ਸੰਧੂ, ਦਵਿੰਦਰ ਸਿੰਘ ਸੰਧੂ, ਯਾਦਵਿੰਦਰ ਸਿੰਘ ਸ਼ੰਟੀ, ਬਲਜਿੰਦਰ ਸਿੰਘ ਏ.ਐੱਸ.ਆਈ, ਪਰਮਵੀਰ ਸਿੰਘ, ਗੁਰਚਰਨ ਸਿੰਘ, ਹਰਭਜਨ ਸਿੰਘ ਖਾਲਸਾ ਅਤੇ ਸ਼ਾਮ ਸਿੰਘ ਸੇਵਾਦਾਰ ਹਾਜ਼ਰ ਸਨ। ਇਸ ਮੌਕੇ ਇਸ ਨਗਰ ਕੀਰਤਨ ਸਬੰਧੀ ਪੋਸਟਰ ਵੀ ਜਾਰੀ ਕੀਤਾ ਗਿਆ। ਇੱਥੇ ਇਹ ਵੀ ਦੱਸਣਾ ਯੋਗ ਹੋਵੇਗਾ ਇਸ ਅਲੋਕਿਕ ਨਗਰ ਕੀਰਤਨ ਅੰਦਰ ਵਿਸ਼ੇਸ਼ ਸਹਿਯੋਗ ਸੁਖਮਣੀ ਸੇਵਾ ਸੁਸਾਇਟੀ ਵੱਲੋ ਦਿੱਤਾ ਜਾ ਰਿਹਾ ਹੈ।