ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਦਿੱਤੀ ਟ੍ਰੇਨਿੰਗ
ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅ
Publish Date: Thu, 30 Apr 2026 03:37 PM (IST)
Updated Date: Fri, 01 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ : ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਅਤੇ ਸਿਵਲ ਸਰਜਨ ਮੋਗਾ ਡਾ. ਰਮਨਦੀਪ ਸਿੰਗਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐੱਸਸੀ ਡਰੋਲੀ ਭਾਈ ਵਿਖੇ ਟੀਬੀ ਮੁਕਤ ਭਾਰਤ ਅਭਿਆਨ ਦੇ ਤਹਿਤ ਟੀਬੀ ਫੋਰਮ ਮੀਟਿੰਗ ਅਤੇ ਡਿਫਰੈਂਸ਼ੀਏਟਿਡ ਟੀਬੀ ਕੇਅਰ ਵਿਸ਼ੇ ‘ਤੇ ਇਕ ਮਹੱਤਵਪੂਰਨ ਟ੍ਰੇਨਿੰਗ ਸੈਸ਼ਨ ਕਰਵਾਇਆ ਗਿਆ। ਇਹ ਪ੍ਰੋਗਰਾਮ ਜ਼ਿਲ੍ਹਾ ਟੀਬੀ ਅਫਸਰ ਡਾ. ਗੌਰਵਪ੍ਰੀਤ ਸਿੰਘ ਸੋਢੀ, ਡਾ. ਜਸਜੀਤ ਕੌਰ ਗਿੱਲ ਅਤੇ ਐੱਸਐੱਮਓ ਡਰੋਲੀ ਭਾਈ ਡਾ. ਗਗਨਦੀਪ ਸਿੰਘ ਸਿੱਧੂ ਦੇ ਮਾਰਗਦਰਸ਼ਨ ਹੇਠ ਕਰਵਾਇਆ ਗਿਆ। ਇਸ ਟ੍ਰੇਨਿੰਗ ਸੈਸ਼ਨ ਦਾ ਆਯੋਜਨ ਜ਼ਿਲ੍ਹਾ ਲੀਡ ਇੰਪੈਕਟ ਇੰਡੀਆ ਪ੍ਰੋਜੈਕਟ ਅਤੇ ਟੀਬੀ ਅਲਰਟ ਇੰਡੀਆ ਵੱਲੋਂ ਕੀਤਾ ਗਿਆ। ਇਸ ਦੌਰਾਨ ਸਿਹਤ ਕਰਮਚਾਰੀਆਂ ਨੂੰ ਮਰੀਜ਼ ਦੀ ਲੋੜ ਅਨੁਸਾਰ ਵੱਖ-ਵੱਖ ਕਿਸਮ ਦੀ ਦੇਖਭਾਲ ਪ੍ਰਦਾਨ ਕਰਨ ਲਈ ਪ੍ਰਸ਼ਿਕਸ਼ਿਤ ਕੀਤਾ ਗਿਆ ਤਾਂ ਜੋ ਹਰ ਮਰੀਜ਼ ਨੂੰ ਉਸਦੀ ਸਥਿਤੀ ਅਨੁਸਾਰ ਬਿਹਤਰ ਅਤੇ ਪ੍ਰਭਾਵਸ਼ਾਲੀ ਇਲਾਜ ਮਿਲ ਸਕੇ। ਮੀਟਿੰਗ ਦੌਰਾਨ ਟੀਬੀ ਮੁਕਤ ਪੰਚਾਇਤ ਇੰਡਿਕੇਟਰਜ਼ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਗਈ। ਇਸ ਵਿਚ ਸੰਭਾਵਿਤ ਟੀਬੀ ਮਰੀਜ਼ਾਂ ਦੀ ਜਾਂਚ, ਟੀਬੀ ਨੋਟੀਫ਼ਿਕੇਸ਼ਨ, ਇਲਾਜ ਦੀ ਸਫ਼ਲਤਾ ਦਰ, ਡਰੱਗ ਸਸੈਪਟਬਿਲਟੀ ਟੈਸਟ, ਨਿਕਸ਼ੇ ਪੋਸ਼ਣ ਯੋਜਨਾ ਅਤੇ ਪੋਸ਼ਣ ਸਹਾਇਤਾ ਵਰਗੇ ਮਹੱਤਵਪੂਰਨ ਬਿੰਦੂਆਂ ‘ਤੇ ਚਰਚਾ ਕੀਤੀ ਗਈ। ਪੰਚਾਇਤ ਪੱਧਰ ‘ਤੇ ਪ੍ਰਗਤੀ ਦੀ ਸਮੀਖਿਆ ਕਰਦੇ ਹੋਏ ਲੋੜੀਂਦੇ ਨਿਰਦੇਸ਼ ਵੀ ਜਾਰੀ ਕੀਤੇ ਗਏ। ਐੱਸਐੱਮਓ ਡਰੋਲੀ ਭਾਈ ਡਾ. ਗਗਨਦੀਪ ਸਿੰਘ ਸਿੱਧੂ ਨੇ ਉੱਚ ਜੋਖ਼ਿਮ ਮਰੀਜ਼ਾਂ ਦੇ ਪ੍ਰਬੰਧਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਸਮੇਂ ਸਿਰ ਪਛਾਣ ਅਤੇ ਇਲਾਜ ਦੀ ਅਹਿਮੀਅਤ ‘ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਡਾ. ਸੁਖਮਨ ਕੌਰ ਵੱਲੋਂ ਸੀਐੱਚਓਜ਼ ਨੂੰ ਪ੍ਰੀਸੰਪਟਿਵ ਟੀਬੀ ਟੈਸਟਿੰਗ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਮੀਟਿੰਗ ਦਾ ਸੰਚਾਲਨ ਕਮਿਊਨਿਟੀ ਕੋਆਰਡੀਨੇਟਰ ਨੀਨਾ ਕੌਰ ਅਤੇ ਐੱਸਟੀਐੱਸ ਵੀਰੇੰਦਰ ਸਿੰਘ ਵੱਲੋਂ ਸੁਚਾਰੂ ਢੰਗ ਨਾਲ ਕੀਤਾ ਗਿਆ। ਇਸ ਮੌਕੇ ਬੀਈਈ ਬਲਰਾਜ ਸਿੰਘ ਵੀ ਮੌਜੂਦ ਰਹੇ, ਜਿਨ੍ਹਾਂ ਨੇ ਸੀਐੱਚਓਜ਼ ਨੂੰ ਨਿਰਧਾਰਤ ਟਾਰਗੇਟ ਸਮੇਂ ਸਿਰ ਪੂਰੇ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਸਟਾਫ ਵੱਲੋਂ ਸਰਗਰਮ ਭਾਗੀਦਾਰੀ ਕੀਤੀ ਗਈ ਅਤੇ ਟੀਬੀ ਮੁਕਤੀ ਦੇ ਲਕਸ਼ ਨੂੰ ਪ੍ਰਾਪਤ ਕਰਨ ਲਈ ਆਪਣੇ ਤਜ਼ੁਰਬੇ ਸਾਂਝੇ ਕੀਤੇ ਗਏ। ਟੀਬੀ ਫੋਰਮ ਰਾਹੀਂ ਸਮਨਵਯ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਜ਼ਮੀਨੀ ਪੱਧਰ ‘ਤੇ ਸੇਵਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ‘ਤੇ ਵੀ ਜ਼ੋਰ ਦਿੱਤਾ ਗਿਆ। ਇਹ ਟ੍ਰੇਨਿੰਗ ਸੈਸ਼ਨ ਸਿਹਤ ਕਰਮਚਾਰੀਆਂ ਦੀ ਸਮਰੱਥਾ ਵਿਚ ਵਾਧਾ ਕਰਨ ਲਈ ਲਾਭਦਾਇਕ ਸਾਬਤ ਹੋਇਆ ਅਤੇ ਟੀਬੀ ਮੁਕਤ ਭਾਰਤ ਦੇ ਲਕਸ਼ ਵੱਲ ਇਕ ਮਹੱਤਵਪੂਰਨ ਕਦਮ ਮੰਨਿਆ ਗਿਆ।