ਬਾਲ ਮਜਦੂਰੀ ਖਿਲਾਫ ਟਾਸਕ ਫੋਰਸ ਦੀ ਅਚਾਨਕ ਛਾਪੇਮਾਰੀ
ਬਾਲ ਮਜਦੂਰੀ ਖਿਲਾਫ ਟਾਸਕ ਫੋਰਸ ਦੀ ਅਚਾਨਕ ਛਾਪੇਮਾਰੀ
Publish Date: Tue, 17 Feb 2026 07:14 PM (IST)
Updated Date: Tue, 17 Feb 2026 07:15 PM (IST)

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਜਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਸ੍ਰੀ ਮੁਕਤਸਰ ਸਾਹਿਬ ਦੇ ਮੈਂਬਰਾਂ ਵੱਲੋਂ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਕਸਬੇ ਵਿਖੇ ਪੈਨ ਇਡੀਆ ਰੈਕਕਿਊ ਐਂਡ ਰਿਹੈਬਿਲੀਟੇਸ਼ਨ ਕੈਪੈਨ ਫਾਰ ਇਰੈਡੀਕੇਸ਼ਨ ਆਫ਼ ਚਾਈਲਡ ਐਂਡ ਐਡੋਲਸੈਂਟ ਲੇਬਰ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਵੱਖ-ਵੱਖ ਥਾਵਾਂ ’ਤੇ ਅਚਾਨਕ ਛਾਪੇਮਾਰੀ ਕਰਕੇ 18 ਸਾਲਾਂ ਤੋਂ ਘੱਟ ਬਾਲ ਅਤੇ ਕਿਸ਼ੋਰ ਕਿਰਤੀਆਂ ਦੀ ਜਾਂਚ ਕੀਤੀ ਗਈ। ਰੇਡ ਦੌਰਾਨ ਮੇਨ ਬਜ਼ਾਰ, ਕੋਟਕਪੂਰਾ ਰੋਡ ਅਤੇ ਬਠਿੰਡਾ ਰੋਡ ਤੇ ਸਥਿੱਤ ਦੁਕਾਨਾਂ ਅਤੇ ਹੋਰ ਵਪਾਰਕ ਅਦਾਰਿਆਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ। ਇਹ ਕਾਰਵਾਈ ਮਾਨਯੋਗ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਅਤੇ ਕਿਰਤ ਤੇ ਸੁਲਾਹ ਅਫ਼ਸਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਅਨੁਸਾਰ ਕੀਤੀ ਗਈ। ਇਸ ਦੌਰਾਨ ਸੰਬੰਧਿਤ ਦੁਕਾਨਦਾਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਭਵਿੱਖ ’ਚ ਬਾਲ ਜਾਂ ਕਿਸ਼ੋਰਾਂ ਨੂੰ ਖਤਰਨਾਕ ਅਦਾਰਿਆਂ ’ਚ ਕਿਰਤੀ ਨਾ ਰੱਖਣ ਦੀ ਚੇਤਾਵਨੀ ਦਿੱਤੀ ਗਈ, ਜਿਨ੍ਹਾਂ ਅਦਾਰਿਆਂ ਨੇ ਇਸ ਤਹਿਤ ਉਲੰਘਣਾ ਕੀਤੀ, ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਗਈ। ਕਿਰਤ ਇੰਸਪੈਕਟਰ ਟਿੰਕੂ ਜੈਨ ਵੱਲੋਂ ਚਾਈਲਡ ਲੇਬਰ ਐਕਟ ਅਧੀਨ ਸਜ਼ਾ ਅਤੇ ਜੁਰਮਾਨਿਆਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਤੋਂ ਇਲਾਵਾ ਹੋਰ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਵੀ ਚਾਈਲਡ ਲੇਬਰ ਕਾਨੂੰਨ ਸਬੰਧੀ ਜਾਗੂਰਕ ਕੀਤਾ ਗਿਆ। ਇਸ ਮੌਕੇ ਕਿਰਤ ਇੰਸਪੈਕਟਰ ਟਿੰਕੂ ਜੈਨ ਅਤੇ ਉਨ੍ਹਾਂ ਨਾਲ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸੋਹਲਪ੍ਰੀਤ ਕੌਰ ਸੀਪੀਓ, ਜਸਪਾਲ ਸਿੰਘ ਕਾਂਸਟੇਬਲ, ਸਿੱਖਿਆ ਵਿਭਾਗ ਤੋਂ ਜਸਕਰਨ ਸਿੰਘ, ਕਿਰਤ ਵਿਭਾਗ ਤੋਂ ਸਵਰਨਜੀਤ ਸਿੰਘ, ਕਾਨੂੰਨੀ ਸੇਵਾਵਾਂ ਅਥਾਰਟੀ ਤੋਂ ਜੀਵਨ ਸਿੰਗਲਾ ਹਾਜ਼ਰ ਸਨ।