ਬਲੂਮਿੰਗ ਬਡਜ਼ ਸਕੂਲ ’ਚ ਟੇਲੈਂਟ ਹੰਟ ਮੁਕਾਬਲੇ ਕਰਵਾਏ
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ
Publish Date: Mon, 27 Apr 2026 04:10 PM (IST)
Updated Date: Tue, 28 Apr 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਮੋਗਾ ਵਿਖੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਕਮਲ ਸੈਣੀ ਦੀ ਅਗੁਵਾਈ ਹੇਠ ਟੈਲੇਂਟ ਹੰਟ-2026 ਕਰਵਾਇਆ ਗਿਆ। ਜਿਸ ਵਿਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਅੰਦਰ ਛੁਪੀ ਪ੍ਰਤਿਭਾ ਦਾ ਦਿਲ ਖਿੱਚਵਾਂ ਪ੍ਰਦਰਸ਼ਨ ਕੀਤਾ। ਇਸ ਟੈਲੇਂਟ ਹੰਟ ਵਿਚ ਕਈ ਸ਼੍ਰੇਣੀਆਂ ਜਿਵੇਂ ਕਿ ਸਿੰਗਿੰਗ, ਕਵਿਤਾਵਾਂ, ਕੌਰਿਓਗ੍ਰਾਫ਼ੀ, ਇੰਸਟਰੂਮੈਂਟ ਪਲੇਇੰਗ, ਨਾਟਕ, ਮਿਮਕਰੀ, ਸੱਭਿਆਚਾਰਕ ਡਾਂਸ, ਸੋਲੋ ਡਾਂਸਿੰਗ, ਗਰੁੱਪ ਡਾਂਸਿੰਗ, ਦਸਤਾਰ ਬੰਦੀ ਮੁਕਾਬਲੇ, ਪੇਂਟਿੰਗ ਮੁਕਾਬਲੇ ਅਤੇ ਮਹਿੰਦੀ ਮੁਹਕਾਬਲੇ ਆਦਿ ਵਿਚ ਹਰ ਉਮਰ ਵਰਗ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਸਕੂਲ ਚੇਅਰਪਰਸ਼ਨ ਕਮਲ ਸੈਣੀ ਨੇ ਦੱਸਿਆ ਬੀਬੀਐੱਸ ਸੰਸਥਾ ਵਿੱਦਿਆ, ਖੇਡਾਂ, ਸਮਾਜਿਕ ਅਤੇ ਸਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿਚ ਆਪਣੀ ਇਕ ਵਿਲੱਖਣ ਪਹਿਚਾਣ ਬਣਾ ਚੁੱਕੀ ਹੈ ਅਤੇ ਇਸ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਲਈ ਵਚਨਬੱਦ ਹੈ। ਇਸ ਕਰਕੇ ਹੀ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਸਕੂਲ ਵਿਚ ‘ਟੈਲੇਂਟ ਹੰਟ’ ਪ੍ਰੋਗਰਾਮ ਕਰਵਾਇਆ ਗਿਆ। ਵਿਦਿਆਰਥੀਆਂ ਨੇ ਕਵਿਤਾਵਾਂ ਸੁਣਾਈਆਂ, ਕਈ ਬੱਚਿਆਂ ਨੇ ਗੀਤ ਪੇਸ਼ ਕੀਤੇ ਅਤੇ ਪੰਜਾਬੀ ਬੋਲੀਆਂ ਗਾ ਕੇ ਪੰਜਾਬ ਦੇ ਜਗਤ ਪ੍ਰਸਿੱਧ ਲੋਕ ਨਾਚ ਗਿੱਧਾ ਤੇ ਭੰਗੜਾ ਵੀ ਪੇਸ਼ ਕੀਤੇ। ਇਸ ਮੌਕੇ ਵਿਦਿਆਰਥੀਆਂ ਵੱਲੋਂ ਸਕਿੱਟ ਅਤੇ ਕੋਰੀਓਗ੍ਰਾਫ਼ੀ ਵੀ ਪੇਸ਼ ਕੀਤੀ ਗਈ। ਵਿਦਿਆਰਥੀਆਂ ਦਾ ਜੋਸ਼ ਦੇਖਣਯੋਗ ਸੀ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਹਮੀਲੀਆ ਰਾਣੀ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਲਈ ਇਹ ਟੈਲੇਂਟ ਹੰਟ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ ਜਿਸ ਦਾ ਮੁੱਖ ਮੰਤਵ ਵਿਦਿਆਰਥੀਆਂ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਣਾ ਹੈ। ਸਕੂਲ ਚੇਅਰਪਰਸਨ ਕਮਲ ਸੈਣੀ ਨੇ ਦੱਸਿਆ ਕਿ ਬੀਬੀਐੱਸ ਸੰਸਥਾਵਾਂ ਦਾ ਮੁੱਖ ਉਦੇਸ਼ ਹੀ ਇਹ ਹੈ ਕਿ ਵਿਦਿਆਰਥੀਆਂ ਨੂੰ ਸਿਰਫ਼ ਵਿੱਦਿਆ ਦੇ ਖੇਤਰ ’ਚ ਹੀ ਨਹੀਂ ਸਗੋਂ ਕਲਾ ਦੇ ਖੇਤਰ ਵਿਚ ਅੱਗੇ ਲੈ ਕੇ ਜਾਣਾ ਹੈ।