ਸੁਪਰਡੈਂਟ ਸੈਕੰਡਰੀ ਹੋਏ ਸੇਵਾ ਮੁਕਤ
ਸੁਪਰਡੈਂਟ ਸੈਕੰਡਰੀ ਹੋਏ ਸੇਵਾ ਮੁਕਤ
Publish Date: Sat, 02 May 2026 04:46 PM (IST)
Updated Date: Sat, 02 May 2026 04:47 PM (IST)
ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸਿੱਖਿਆ ਦਫਤਰ ਸੈਕੰਡਰੀ ਵਿਖੇ ਸੇਵਾ ਨਿਭਾ ਰਹੇ ਅਸ਼ੋਕ ਕੁਮਾਰ ਛਾਬੜਾ ਸੁਪਰਡੈਂਟ ਸੇਵਾ ਮੁਕਤ ਹੋ ਗਏ ਹਨ। ਜਿਨ੍ਹਾਂ ਨੂੰ ਵਿਦਾਇਗੀ ਪਾਰਟੀ ਰਾਹਤ ਹੋਟਲ ਮੁਕਤਸਰ ਵਿਖੇ ਕੀਤੀ ਗਈ। ਇਸ ਮੌਕੇ ਯਾਦਵਿੰਦਰ ਸਿੰਘ ਮਾਨ ਡੀਈਓ, ਰਾਜਿੰਦਰ ਸੋਨੀ ਡਿਪਟੀ ਡੀਈਓ ਅਤੇ ਸਮੂਹ ਦਫਤਰੀ ਸਟਾਫ ਹਾਜ਼ਰ ਸੀ। ਅਸ਼ੋਕ ਕੁਮਾਰ ਛਾਬੜਾ ਆਪਣੇ ਪਰਿਵਾਰ ਸਮੇਤ ਪਹੁੰਚੇ। ਇਸਤੋਂ ਇਲਾਵਾ ਜਸਪਾਲ ਮੋਂਗਾ, ਮਲਕੀਤ ਸਿੰਘ, ਹਰਜੀਤ ਸਿੰਘ, ਸ਼ਮਿੰਦਰ ਬੱਤਰਾ, ਵਿਜੇ ਗਰਗ, ਹਰਮੀਤ ਬੇਦੀ ਹੋਰ ਸ਼ਖਸੀਅਤ ਪਹੁੰਚੀਆਂ ਸਨ। ਇਸ ਦੌਰਾਨ ਰਾਜ ਕੁਮਾਰ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਡੀਈਓ ਮਾਨ ਨੇ ਅਸ਼ੋਕ ਕੁਮਾਰ ਨੂੰ ਚੰਗੀ ਸਿਹਤ ਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਿਪਟੀ ਡੀਈਓ ਸੋਨੀ ਨੇ ਪਰਿਵਾਰ ਨੂੰ ਅਸ਼ੋਕ ਕੁਮਾਰ ਦੀ ਸੇਵਾ ਮੁਕਤ ਹੋਣ ਤੇ ਵਧਾਈ ਦਿੱਤੀ। ਅਸ਼ੋਕ ਕੁਮਾਰ ਨੇ ਪਾਰਟੀ ’ਚ ਇੰਨਾ ਪਿਆਰ ਦੇਣ ਲਈ ਧੰਨਵਾਦ ਕੀਤਾ।