ਸੁਪਰਡੈਂਟ ਬਲਜੀਤ ਬਰਾੜ ਨੂੰ ਸਦਮਾ, ਮਾਤਾ ਸਵਰਗਵਾਸ
ਸੁਪਰਡੈਂਟ ਬਲਜੀਤ ਬਰਾੜ ਨੂੰ ਸਦਮਾ, ਮਾਤਾ ਸਵਰਗਵਾਸ : ਢੋਸੀਵਾਲ
Publish Date: Mon, 27 Apr 2026 04:47 PM (IST)
Updated Date: Mon, 27 Apr 2026 04:49 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਬਿਜਲੀ ਬੋਰਡ ’ਚੋਂ ਸੇਵਾ ਮੁਕਤ ਸੁਪਰਡੈਂਟ ਚੱਕ ਬੀੜ ਸਰਕਾਰ ਰੋਡ ਨਿਵਾਸੀ ਬਲਜੀਤ ਸਿੰਘ ਬਰਾੜ ਦੇ ਮਾਤਾ ਸੁਰਜੀਤ ਕੌਰ (83) ਧਰਮ ਪਤਨੀ ਸਵ: ਮੱਘਰ ਸਿੰਘ ਬਰਾੜ ਬੀਤੀ 19 ਅਪ੍ਰੈਲ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿੱਛੇ ਸ਼ਾਦੀ ਸ਼ੁਦਾ ਪੁੱਤਰ ਬਲਜੀਤ ਸਿੰਘ ਬਰਾੜ, ਨੂੰਹ ਪ੍ਰਕਾਸ਼ ਕੌਰ, ਸ਼ਾਦੀ ਸ਼ੁਦਾ ਬੇਟੀ ਜਸਵਿੰਦਰ ਕੌਰ, ਜਵਾਈ ਬਲਵੰਤ ਸਿੰਘ ਸਮੇਤ ਨਵਰਾਜ ਸਿੰਘ ਤੇ ਮਨਰਾਜ ਸਿੰਘ (ਦੋਵੇਂ ਪੋਤਰੇ) ਸੁਖਵੰਤ ਕੌਰ ਅਤੇ ਦਲਜੀਤ ਕੌਰ (ਦੋਵੇਂ ਪੋਤ ਨੂੰਹਾਂ) ਤੇ ਰਵਿੰਦਰ ਸਿੰਘ ਦੋਹਤਾ ਅਤੇ ਕਿਰਨਦੀਪ ਕੌਰ ਦੋਹਤ ਨੂੰਹ ਅਤੇ ਰੁਹਾਬ ਸਿੰਘ ਪੜਪੋਤਰੇ ਸਮੇਤ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਬੁੱਧ ਵਿਹਾਰ ਵਿਕਾਸ ਕਮੇਟੀ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਅਤੇ ਸੀਨੀਅਰ ਆਗੂ ਇੰਜ. ਅਸ਼ੋਕ ਕੁਮਾਰ ਭਾਰਤੀ ਨੇ ਅੱਜ ਬਲਜੀਤ ਬਰਾੜ ਦੇ ਗ੍ਰਹਿ ਵਿਖੇ ਜਾ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੁਖਪਾਲ ਸਿੰਘ, ਰਤਨ ਲਾਲ, ਰਾਜਿੰਦਰ ਸਿੰਘ, ਗੁਰਪਿੰਦਰ ਸਿੰਘ ਸ਼ੈਲੀ ਤੇ ਹਰਦਰਸ਼ਨ ਨੈਬੀ ਸਮੇਤ ਕਈ ਹੋਰ ਵਿਕਤੀ ਮੌਜੂਦ ਸਨ। ਸਵ: ਮਾਤਾ ਸੁਰਜੀਤ ਕੌਰ ਨਮਿਤ ਅੰਤਿਮ ਅਰਦਾਸ ਤੇ ਪਾਠ ਦਾ ਭੋਗ ਆਉਂਦੀ 29 ਅਪ੍ਰੈਲ ਬੁੱਧਵਾਰ ਨੂੰ ਦੁਪਹਿਰ 12 ਤੋਂ 1 ਵਜੇ ਤੱਕ ਸਥਾਨਕ ਬਠਿੰਡਾ ਰੋਡ ਸਥਿਤ ਸ਼ਾਂਤੀ ਭਵਨ ਵਿਖੇ ਪਵੇਗਾ।