ਚੰਗੇ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨਿਤ
ਦਸਵੀਂ ਜਮਾਤ ਦੇ ਨਤੀਜਿਆਂ ’ਚੋਂ ਚੰਗੇ ਅੰਕ ਲੈਣ ਵਾਲੇ ਵਿਦਿਆਰਥੀ ਸਨਮਾਨਿਤ
Publish Date: Tue, 21 Apr 2026 05:26 PM (IST)
Updated Date: Tue, 21 Apr 2026 05:28 PM (IST)

ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : ਇਲਾਕੇ ਦੀ ਨਾਮਵਰ ਸੰਸਥਾ ਡੀਆਰਐੱਸ ਕਾਂਨਵੈਂਟ ਸਕੂਲ ਕਾਉਣੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੀਬੀਐਸਈ ਨਵੀਂ ਦਿੱਲੀ ਵੱਲੋਂ ਐਲਾਨੇ ਗਏ ਸੈਸ਼ਨ 2025-26 ਦੇ ਦਸਵੀਂ ਕਲਾਸ ਦੇ ਨਤੀਜਿਆਂ ’ਚੋਂ ਚੰਗੇ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਸਥਾ ਦੇ ਚੇਅਰਮੈਨ ਨਿਹਾਲ ਸਿੰਘ ਤੇ ਪ੍ਰਿੰਸੀਪਲ ਨਵਨੀਤ ਕੁਮਾਰ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਪ੍ਰਿੰਸੀਪਲ ਨਵਨੀਤ ਕੁਮਾਰ ਨੇ ਬੱਚਿਆਂ ਨੂੰ ਤੇ ਉਨਾਂ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਇਸ ਸਾਲ ਸਕੂਲ ਦੇ 50 ਵਿਦਿਆਰਥੀਆਂ ਨੇ ਦਸਵੀਂ ਕਲਾਸ ਦੀ ਪ੍ਰੀਖਿਆ ਦਿੱਤੀ ਸੀ ਜਿਨਾਂ ’ਚੋਂ ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ ਹਨ। ਉਨਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਗੌਤਮ ਤੇ ਅਰਮਾਨਦੀਪ ਸਿੰਘ ਬਰਾੜ ਨੇ 94% ਅੰਕ ਪ੍ਰਾਪਤ ਕਰਕੇ ਸਕੂਲ ’ਚੋਂ ਪਹਿਲਾ, ਰੋਹਿਤ ਵਰਮਾ ਨੇ 89% ਅੰਕਾਂ ਨਾਲ ਦੂਸਰਾ ਤੇ ਲਵਦੀਪ ਕੌਰ ਨੇ 88% ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਮਨਵੀਰ ਕੌਰ 87% ਕੋਮਲਪ੍ਰੀਤ ਕੌਰ 86% ਰਪਨੀਤ ਕੌਰ 86% ਤੇ ਐਸ਼ਪ੍ਰੀਤ ਕੌਰ ਨੇ 81 % ਨੰਬਰ ਪ੍ਰਾਪਤ ਕੀਤੇ। ਚੇਅਰਮੈਨ ਨਿਹਾਲ ਸਿੰਘ ਬਰਾੜ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਨਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ। ਉਨਾਂ ਨੇ ਇਸ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਬੱਚਿਆਂ ਤੇ ਸਮੂਹ ਸਟਾਫ ਸਿਰ ਬੰਨਿਆ। ਇਸ ਮੌਕੇ ਤੇ ਮੈਡਮ ਸੁਖਵਿੰਦਰ ਪਾਲ ਕੌਰ, ਕਲਾਸ ਅਧਿਆਪਕ ਗੁਰਪ੍ਰੀਤ ਸਿੰਘ, ਮੈਡਮ ਸੋਨੂੰ ਤੇ ਸਮੂਹ ਸਟਾਫ ਹਾਜ਼ਰ ਸੀ।