ਵਿਦਿਆਰਥੀਆਂ ਦਾ ਨੈਸ਼ਨਲ ਓਲੰਪੀਅਡ 'ਚ ਸ਼ਾਨਦਾਰ ਪ੍ਰਦਰਸ਼ਨ
ਵਿਦਿਆਰਥੀਆਂ ਵਿੱਚ ਰਚਨਾਤਮਿਕਤਾ ਨੂੰ ਪ੍ਰਰੋਤਸਾਹਨ ਕਰਨ ਲਈ ਉਲੰਪਿਅਡ ਪ੍ਰਤੀਯੋਗਤਾਵਾਂ ਦਾ ਮਹੱਤਵਪੂਰਨ ਵਿਦਿਆਰਥੀਆਂ ਵਿੱਚ ਰਚਨਾਤਮਿਕਤਾ ਨੂੰ ਪ੍ਰਰੋਤਸਾਹਨ ਕਰਨ ਲਈ ਉਲੰਪਿਅਡ ਪ੍ਰਤੀਯੋਗਤਾਵਾਂ ਦਾ ਮਹੱਤਵਪੂਰਨ
Publish Date: Sat, 03 Jul 2021 06:35 PM (IST)
Updated Date: Sat, 03 Jul 2021 06:35 PM (IST)

ਪੱਤਰ ਪ੍ਰਰੇਰਕ, ਜੈਤੋ : ਵਿਦਿਆਰਥੀਆਂ ਵਿੱਚ ਰਚਨਾਤਮਿਕਤਾ ਨੂੰ ਪ੍ਰਰੋਤਸਾਹਨ ਕਰਨ ਲਈ ਉਲੰਪਿਅਡ ਪ੍ਰਤੀਯੋਗਤਾਵਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਪੜ੍ਹਾਈ ਦੇ ਨਾਲ-ਨਾਲ ਵੱਖ ਵੱਖ ਪ੍ਰਕਾਰ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਦੀਆਂ ਪ੍ਰਤਿਭਾਵਾਂ ਦਾ ਵਿਕਾਸ ਕਰਦੀਆਂ ਹਨ। ਵਿਦਿਆਰਥੀਆਂ ਵਿੱਚ ਪ੍ਰਤਿਭਾਵਾਂ ਦਾ ਵਿਕਾਸ ਕਰਨ ਦੇ ਉਦੇਸ ਲਈ ਸਿਲਵਰ ਓਕਸ ਸਕੂਲ ਸੇਵੇਵਾਲਾ, ਜੈਤੋ ਵਿੱਚ ਨੈਸ਼ਨਲ ਓਲੰਪੀਅਡ ਫਾਊਂਡੇਸ਼ਨ ਦੁਆਰਾ ਇੰਟਰਨੈਸ਼ਨਲ ਮੈਥ ਕੁਆਲੀਫਾਇਰ ਅਤੇ ਇੰਟਰਨੈਸਨਲ ਸਾਇੰਸ ਕੁਆਲੀਫਾਇਰ ਟੈਸਟ ਕਰਵਾਇਆ ਗਿਆ। ਜਿਸ ਵਿੱਚ ਪੰਜਵੀ ਤੋਂ ਸੱਤਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਓਲੰਪਿਅਡ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ। ਇੰਨ੍ਹਾਂ ਦੋਨਾਂ ਸ਼੍ਰੇਣੀਆਂ ਵਿੱਚ ਕੁੱਲ 22 ਵਿਦਿਆਰਥੀ ਨੇ ਆਪਣੀਆਂ ਪ੍ਰਤਿਭਾਵਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਪ੍ਰਤੀਯੋਗਤਾ ਵਿੱਚ ਪੰਜਵੀ ਜਮਾਤ ਦੀ ਵਿਦਿਆਰਥਣ ਤਨਵੀ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀ ਸਰਨਵ ਨੇ ਫੇਸ 2 ਪਾਸ ਕਰਕੇ ਆਪਣੀ ਵਿਸ਼ੇਸ਼ ਥਾਂ ਬਣਾਈ। ਦੋਨਾਂ ਵਿਜੇਤਾਵਾਂ ਨੂੰ ਨੈਸ਼ਨਲ ਓਲੰਪੀਅਡ ਫਾਊਂਡੇਸ਼ਨ ਦੁਆਰਾ ਵਿਦਿਆਰਥੀ ਸਰਨਵ ਨੂੰ ਗੋਲਡ ਮੈਡਲ , ਸਕੂਲ ਕਿੱਟ ਅਤੇ ਸਕੂਲ ਟੌਪਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਅਤੇ ਵਿਦਿਆਰਥਣ ਤਨਵੀ ਨੂੰ ਸਿਲਵਰ ਮੈਡਲ, ਸਕੂਲ ਕਿੱਟ ਅਤੇ ਸਕੂਲ ਟੌਪਰ ਦੇ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਪ੍ਰਤੀਯੋਗਤਾ ਵਿਚ ਭਾਗ ਲੈਣ ਵਾਲੇ ਹੋਰ 20 ਵਿਦਿਆਰਥੀਆਂ ਨੂੰ ਵੀ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪਿ੍ਰੰਸੀਪਲ ਦੁਆਰਾ ਭਾਗ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦਾ ਮਨੋਬਲ ਵਧਾਉਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਸਕੂਲ ਬੱਚਿਆਂ ਲਈ ਇਸ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਦਾ ਆਯੋਜਨ ਕਰਦਾ ਰਹੇਗਾ।