ਵਿਦਿਆਰਥਣ ਰਾਜਵੀਰ ਨੇ ਪਾਸ ਕੀਤੀ ਵਜੀਫਾ ਪ੍ਰੀਖਿਆ
ਐਨਐਮਐਮਐਸ ਵਜੀਫਾ ਸਕੀਮ ’ਚ ਵਿਦਿਆਰਥਣ ਦੀ ਸ਼ਾਨਦਾਰ ਕਾਮਯਾਬੀ
Publish Date: Mon, 04 May 2026 04:54 PM (IST)
Updated Date: Mon, 04 May 2026 04:56 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਉਦੇਕਰਨ ਦੀ ਵਿਦਿਆਰਥਣ ਰਾਜਵੀਰ ਕੌਰ (ਪੁੱਤਰੀ ਬਲਜੀਤ ਸਿੰਘ) ਨੇ ਐਨਐਮਐਮਐਸ ਵਜੀਫਾ ਸਕੀਮ ਦਾ ਪੇਪਰ ਸਫ਼ਲਤਾਪੂਰਵਕ ਪਾਸ ਕਰਕੇ ਸਕੂਲ ਅਤੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਹੈ। ਇਸ ਉਪਲਬਧੀ ਅਧੀਨ ਵਿਦਿਆਰਥਣ ਨੂੰ 12 ਹਜ਼ਾਰ ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ ਚਾਰ ਸਾਲਾਂ ’ਚ ਕੁੱਲ 48 ਹਜ਼ਾਰ ਰੁਪਏ ਵਜੀਫੇ ਦੇ ਰੂਪ ’ਚ ਮਿਲਣਗੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਦੀਪਕ ਬਾਂਸਲ (ਪੀਈਐਸ-1) ਨੇ ਵਿਦਿਆਰਥਣ ਦੀ ਮਿਹਨਤ ਅਤੇ ਲਗਨ ਦੀ ਸਰਾਹਨਾ ਕੀਤੀ। ਉਨ੍ਹਾਂ ਜਮਾਤ ਇੰਚਾਰਜ ਅਰਚਨਾ ਕੁਮਾਰੀ, ਸਮੂਹ ਸਟਾਫ਼, ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਦਿਲੋਂ ਵਧਾਈ ਦਿੱਤੀ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਇਸ ਤਰ੍ਹਾਂ ਦੀਆਂ ਉਪਲਬਧੀਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਇਹ ਕਾਮਯਾਬੀ ਸਕੂਲ ਦੇ ਸਿੱਖਿਆਤਮਕ ਮਾਹੌਲ ਅਤੇ ਅਧਿਆਪਕਾਂ ਦੀ ਮਿਹਨਤ ਨੂੰ ਦਰਸਾਉਂਦੀ ਹੈ।