ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਵਿਦਿਆਰਥੀਆਂ ਚਮਕੇ
ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲ੍ਹਾਂ
Publish Date: Sat, 18 Apr 2026 05:35 PM (IST)
Updated Date: Sat, 18 Apr 2026 05:39 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਸੀਬੀਐੱਸਈ ਬੋਰਡ ਵੱਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜਿਆਂ ’ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਮਡਾਹਰ ਕਲਾਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਨਤੀਜਿਆਂ ਅਨੁਸਾਰ ਅੰਕਾਸ਼ਾਂ ਤੇ ਜਪਨੂਰ ਸਿੰਘ ਨੇ 97.2 % ਅੰਕ ਲੈ ਕੇ ਸਕੂਲ ’ਚੋਂ ਪਹਿਲਾ, ਤੇਜਸ ਜਿੰਦਲ ਨੇ 97 % ਅੰਕ ਲੈ ਕੇ ਦੂਸਰਾ, ਜਸਕੀਰਤ ਕੌਰ ਵਾਂਦਰ ਨੇ 96.6 % ਅੰਕ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਨਬਿੰਜ ਸ਼ਰਤ ਜਿੰਦਲ ਨੇ 96.2 % ਅੰਕ, ਚੇਤਨ ਬਾਂਸਲ ਨੇ 95.6 % ਅੰਕ, ਨਮਨ ਗੋਇਲ ਨੇ 95.2 % ਅੰਕ, ਨਵਜੋਤ ਕੌਰ ਨੇ 95 % ਅੰਕ, ਹਰਮਨਦੀਪ ਕੌਰ ਨੇ 94.6 % ਅੰਕ, ਜਸ਼ਨਦੀਪ ਕੌਰ ਨੇ 94.6 % ਅੰਕ, ਪੂਰਵਾ ਨੇ 94 % ਅੰਕ, ਸੁਖਮਨਪ੍ਰੀਤ ਕੌਰ ਨੇ 93.6 % ਅੰਕ, ਖੁਸ਼ਨੂਰ ਕੌਰ ਨੇ 93.2 % ਅੰਕ, ਜਸਪ੍ਰੀਤ ਕੌਰ ਨੇ 90.4 % ਅੰਕ, ਅਵਨੀਤ ਕੌਰ ਬਰਾੜ ਨੇ 90.2 % ਅੰਕ ਤੇ ਸ਼ਗਨਪ੍ਰੀਤ ਕੌਰ ਨੇ 90.2 % ਅੰਕ ਲੈ ਕੈ ਸਕੂਲ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਮੁਖੀ ਨਵਦੀਪ ਕੌਰ ਟੁਰਨਾ ਨੇ ਦੱਸਿਆ ਕਿ ਪੰਜਾਬੀ ਵਿਸ਼ੇ ’ਚੋਂ 77 ਬੱਚਿਆਂ ਨੇ 90 % ਤੋਂ ਉੱਪਰ ਅੰਕ ਪ੍ਰਾਪਤ, ਅੰਗਰੇਜੀ ’ਚੋਂ 24 ਵਿਦਿਆਰਥੀਆਂ ਨੇ 90 % ਤੋਂ ਉੱਪਰ ਅੰਕ, ਸਮਾਜਿਕ ਸਿੱਖਿਆ ’ਚੋਂ 24 ਵਿਦਿਆਰਥੀਆਂ ਨੇ 90 % ਤੋਂ ਉੱਪਰ ਅੰਕ, ਸਾਇੰਸ ’ਚੋਂ 15 ਵਿਦਿਆਰਥੀਆਂ ਨੇ 90 % ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ ਤੇ ਇਸੇ ਤਰ੍ਹਾਂ ਗਣਿੱਤ ’ਚੋਂ 13 ਵਿਦਿਆਰਥੀਆਂ ਨੇ 90 % ਤੋਂ ਵੱਧ ਅੰਕ ਪ੍ਰਾਪਤ ਕੀਤੇ ਹਨ। ਗਣਿਤ ਵਿਸ਼ੇ ’ਚੋਂ ਨਮਨ ਗੋਇਲ ਅਤੇ ਤੇਜਸ ਜਿੰਦਲ 100 ’ਚੋਂ 100 ਅੰਕ ਪ੍ਰਾਪਤ ਕੀਤੇ ਹਨ। ਪੰਜਾਬੀ ਵਿਸ਼ੇ ’ਚੋਂ 100 ’ਚੋਂ 100 ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਕਾਂਸ਼ਾਂ, ਇਸ਼ਮੀਤ ਸਿੰਘ ਬਰਾੜ, ਖੁਸ਼ਨੂਰ ਕੌਰ ਬਰਾੜ, ਅਰਸ਼ਦੀਪ ਸਿੰਘਅਤੇ ਖੁਸ਼ਦੀਪ ਕੌਰ ਹਨ।