ਜੀਜੀਐਸ ਪਬਲਿਕ ਸਕੂਲ ਮਡਾਹਰ ਕਲਾਂ ਦੇ ਵਿਦਿਆਰਥੀ ਛਾਏ
ਸੀਬੀਐੱਸਈ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ’ਚ ਜੀਜੀਐਸ ਪਬਲਿਕ ਸਕੂਲ ਮਡਾਹਰ ਕਲਾਂ ਦੇ ਵਿਦਿਆਰਥੀ ਛਾਏ
Publish Date: Fri, 15 May 2026 04:12 PM (IST)
Updated Date: Fri, 15 May 2026 04:15 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੰਡੀ ਬਰੀਵਾਲਾ : ਬੀਤੇ ਕੱਲ੍ਹ ਸੀਬੀਐੱਸਈ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਐਲਾਨੇ ਗਏ ਨਤੀਜੇ ’ਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ, ਮਡਾਹਰ ਕਲਾਂ ਦੀ ਜਸਮੀਨ ਧਾਲੀਵਾਲ ਨੇ 95.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚੋਂ ਪਹਿਲਾ ਸਥਾਨ, ਡਿੰਪਲ ਵਰਮਾ ਨੇ 94.8 ਅੰਕ ਨਾਲ ਦੂਜਾ, ਅੰਮ੍ਰਿਤਪਾਲ ਸਿੰਘ ਨੇ 94.2 ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਪੁਜੀਸ਼ਨਾਂ ਨੂੰ ਬਰਕਰਾਰ ਰੱਖਦਿਆਂ ਹੋਇਆ ਰਾਜਕਮਲ ਸਿੰਘ ਸੰਧੂ ਨੇ 92.8 ਪ੍ਰਤੀਸ਼ਤ, ਪ੍ਰਮਪ੍ਰੀਤ ਕੌਰ ਨੇ 92.6 ਪ੍ਰਤੀਸ਼ਤ, ਜਸ਼ਮਨਦੀਪ ਕੌਰ ਨੇ 92.6 ਪ੍ਰਤੀਸ਼ਤ, ਨਵਜੀਤ ਸਿੰਘ ਢਿੱਲੋਂ ਨੇ 91.6 ਪ੍ਰਤੀਸ਼ਤ, ਮਨਵੀਰ ਕੌਰ ਬਰਾੜ ਨੇ 91.2 ਪ੍ਰਤੀਸ਼ਤ, ਡਿੰਪਲ ਸ਼ਰਮਾ ਨੇ 90.4 ਪ੍ਰਤੀਸ਼ਤ ਅਤੇ ਮਹਿਕਦੀਪ ਨੇ 90.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਮੁਖੀ ਨਵਦੀਪ ਕੌਰ ਟੁਰਨਾ ਨੇ ਸਾਰੇ ਹੀ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਸਕੂਲ ਮੁੱਖੀ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜਸ਼ਮਨਦੀਪ ਕੌਰ ਨੇ ਅਕਾਉਂਟ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਅਤੇ ਕੁਲਜੀਤ ਸਿੰਘ ਨੇ ਅੰਗਰੇਜੀ ਵਿਸ਼ੇ ਵਿੱਚੋਂ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਸਾਰੇ ਹੀ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ’ਚ ਇਸ ਤਰ੍ਹਾਂ ਦੀਆਂ ਹੋਰ ਪ੍ਰਾਪਤੀਆਂ ਸਰ ਕਰਨ ਲਈ ਪ੍ਰੇਰਿਆ। ਇਸ ਮੌਕੇ ਸਕੂਲ ਮੈਨੇਜਮੈਂਟ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜਰ ਸਨ।