ਸੂਬੇਦਾਰ ਮਹਿੰਦਰ ਸਿੰਘ ਸਕੂਲ ਦੇ ਬੱਚਿਆਂ ਦਾ ਕੀਤਾ ਸਨਮਾਨ
ਸੂਬੇਦਾਰ ਮਹਿੰਦਰ ਸਿੰਘ ਸਕੂਲ ਝੋਟੀਵਾਲਾ ਦੇ ਵਿਦਿਆਰਥੀਆਂ ਦਾ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਿਸ਼ੇਸ ਸਨਮਾਨ
Publish Date: Fri, 20 Feb 2026 03:58 PM (IST)
Updated Date: Sat, 21 Feb 2026 04:01 AM (IST)

ਅਰਸ਼ਦੀਪ ਸੋਨੀ ਪੰਜਾਬੀ ਜਾਗਰਣ, ਸਾਦਿਕ : ਸਾਦਿਕ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਸੂਬੇਦਾਰ ਮਹਿੰਦਰ ਸਿੰਘ ਮੈਮੋ.ਪਬਲਿਕ.ਸੀਨੀ. ਸੈਕੰ. ਸਕੂਲ ਝੋਟੀਵਾਲਾ ਫਰੀਦਕੋਟ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋ ਪੰਜਾਬ ਐਜੂਕੇਟ ਪ੍ਰੋਜੈਕਟ ਅਧੀਨ ਭਾਈ ਜਸਵਿੰਦਰ ਸਿੰਘ ਖਾਲਸਾ ਯੂ.ਕੇ ਵਾਲਿਆਂ ਦੀ ਰਹਿਨੁਮਾਈ ਹੇਠ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਨੂੰ ਸਮਰਪਿਤ ਕਰਵਾਈ ਗਈ ਧਾਰਮਿਕ ਪ੍ਰੀਖਿਆ ਵਿੱਚ ਤਿੰਨ ਵਰਗਾਂ ਵਿੱਚੋ ਸਫਲ ਵਿਦਿਆਰਥੀਆਂ ਦਾ ਸਨਮਾਨ ਮੰਜੀ ਸਾਹਿਬ ਦੀਵਾਨ ਹਾਲ ਵਿਚ ਸਨਮਾਨ ਕੀਤਾ ਗਿਆ।ਇਸ ਸਮਾਗਮ ਦੇ ਮੁੱਖ ਮਹਿਮਾਨ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਨ।ਇਸ ਸਮਾਗਮ ਵਿਚ ਸਕੂਲ ਦੀਆਂ ਟੈਸਟ ਵਿਚ ਸਫਲ ਵਿਦਿਆਰਥਣਾਂ ਨੂੰ 2100 ਪ੍ਰਤੀ ਵਿਦਿਆਰਥੀ ਨਗਦ ਇਨਾਮ, ਸਮਾਰਟ ਵਾਚ ਅਤੇ ਹੋਰ ਵੀ ਇਨਾਮ ਦਿੱਤੇ ਗਏ ਸਨ।ਅੱਜ ਫਿਰ ਸਕੂਲ ਵਿਚ ਗੁਰੂ ਨਾਨਕ ਮਲਟੀਵਰਸਿਟੀ ਵੱਲੋ ਬਲਜਿੰਦਰ ਸਿੰਘ ਜੀ ਵੱਲੋ 18 ਵਿਦਿਆਰਥੀਆਂ ਨੂੰ ਸਮਾਰਟ ਵਾਚ ਅਤੇ ਸ਼ੀਲਡਾਂ ਨਾਲ ਸਨਮਾਨਿਤ ਕੀਤਾ ਗਿਆ।ਪ੍ਰੀਖਿਆ ਦੇ ਇੰਚਾਰਜ ਗੁਰਸੇਵਕ ਸਿੰਘ ਅਤੇ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਦੀ ਪ੍ਰੀਖਿਆ ਦੇਣ ਵਾਲਾ ਅਤੇ ਮੈਰਿਟ ਪ੍ਰਾਪਤ ਕਰਨ ਵਾਲਾ ਇਲਾਕੇ ਦਾ ਇਹ ਇਕਲੌਤਾ ਸਕੂਲ ਹੈ ਜਿਸ ਦੇ ਵਿਦਿਆਰਥੀਆਂ ਨੇ ਫਿਰੋਜ਼ਪੁਰ ਵਿਖ਼ੇ ਤਿੰਨ ਪ੍ਰੀਖਿਆਵਾਂ ਵਿਚ ਭਾਗ ਲੈ ਕੇ ਇਹ ਸਥਾਨ ਪ੍ਰਾਪਤ ਕੀਤਾ ਹੈ।ਜਿਕਰਯੌਗ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਨੈਤਿਕ ਸਿੱਖਿਆ ਅਤੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਹਮੇਸ਼ਾ ਭਾਗ ਲੈਂਦੇ ਹਨ ਅਤੇ ਪੁਜ਼ੀਸ਼ਨਾਂ ਪ੍ਰਾਪਤ ਕਰਦੇ ਹਨ।ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਬੁੱਟਰ ਨੇ ਸਮੂਹ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪੇ ਸਹਿਬਾਨ ਨੂੰ ਬੱਚਿਆਂ ਦੀ ਇਸ ਪ੍ਰਾਪਤੀ ਦੀਆਂ ਮੁਬਾਰਕਾਂ ਦਿੱਤੀਆਂ।ਇਸ ਮੌਕੇ ਸਮੂਹ ਸਟਾਫ ਹਾਜਰ ਸੀ।