ਸਰਕਾਰੀ ਸਕੂਲ ਦੇ ਬੱਚਿਆਂ ਨੇ ਸਕਾਲਰਸ਼ਿਪ ਹਾਸਲ ਕੀਤੀ
ਰਾਜ ਵਿੱਦਿਅਕ ਅਤੇ ਸਿਖਲਾਈ ਖੋਜ
Publish Date: Thu, 30 Apr 2026 03:27 PM (IST)
Updated Date: Fri, 01 May 2026 04:02 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: ਰਾਜ ਵਿੱਦਿਅਕ ਅਤੇ ਸਿਖਲਾਈ ਖੋਜ ਪ੍ਰੀਸ਼ਦ ਪੰਜਾਬ ਵੱਲੋਂ ਨੈਸ਼ਨਲ ਮੀਨਜ਼ ਕੰਮ ਮੈਰਿਟ ਸਕਾਲਰਸ਼ਿੱਪ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਿੰਮਤਪੁਰਾ ਦੇ ਅੱਠਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ ਕਰਨਵੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਮੈਰਿਟ ਵਿਚ ਆ ਕੇ ਆਪਣੇ ਸਕੂਲ ਪਿੰਡ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਵਿਦਿਆਰਥੀ ਨੇ ਅੱਠਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਵੀ 94 ਫ਼ੀਸਦੀ ਅੰਕ ਹਾਸਲ ਕੀਤੇ ਹਨ। ਹੁਣ ਇਸ ਵਿਦਿਆਰਥੀ ਨੂੰ ਅਗਲੇ ਚਾਰ ਸਾਲ ਲਈ 12000 ਸਾਲਾਨਾ ਵਿਸ਼ੇਸ਼ ਵਜ਼ੀਫ਼ਾ ਮਿਲੇਗਾ । ਸਮੂਹ ਸਟਾਫ਼ ਵੱਲੋਂ ਕਰਨਵੀਰ ਸਿੰਘ ਨੂੰ ਸਵੇਰ ਦੀ ਸਭਾ ਵਿਚ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਅਮਨਦੀਪ ਸਿੰਘ ਮਾਛੀਕੇ ਨੇ ਕਿਹਾ ਕਿ ਇਸ ਵਿਦਿਆਰਥੀ ਨੂੰ ਹੁਣ ਸਲਾਨਾ 12 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁੱਲ ਚਾਰ ਸਾਲਾਂ ਵਿਚ 48 ਹਜ਼ਾਰ ਰੁਪਏ ਦਾ ਵਜ਼ੀਫ਼ਾ ਮਿਲੇਗਾ। ਉਨ੍ਹਾਂ ਕਿਹਾ ਸਕੂਲ ਅਧਿਆਪਕਾਂ ਦੀ ਮਿਹਨਤ ਅਤੇ ਵਿਸ਼ੇਸ਼ ਤਿਆਰੀ ਸਦਕਾ ਵਿਦਿਆਰਥੀ ਨੇ ਇਹ ਮੁਕਾਮ ਹਾਸਲ ਕੀਤਾ ਹੈ । ਇਸ ਪ੍ਰਾਪਤੀ ਕਰਕੇ ਸਮੂਹ ਸਕੂਲ ਸਟਾਫ਼ ਸਕੂਲ ਮੈਨੇਜਮੈਂਟ ਕਮੇਟੀ ਸਮੂਹ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਖੁਸ਼ੀ ਦੀ ਲਹਿਰ ਹੈ । ਅਧਿਆਪਕਾਂ ਨੇ ਕਿਹਾ ਕਿ ਇਸ ਹੋਣਹਾਰ ਵਿਦਿਆਰਥੀ ਤੋਂ ਪ੍ਰੇਰਨਾ ਲੈਂਦੇ ਹੋਏ ਹੋਰਨਾਂ ਵਿਦਿਆਰਥੀਆਂ ਨੂੰ ਵੀ ਇਸ ਪ੍ਰੀਖਿਆ ਵਿਚ ਬੈਠ ਕੇ ਇਸ ਵਿਸ਼ੇਸ਼ ਵਜ਼ੀਫ਼ੇ ਨੂੰ ਹਾਸਲ ਕਰਨਾ ਚਾਹੀਦਾ ਹੈ। ਇਸ ਸਮੇਂ ਕਲਾਸ ਇੰਚਾਰਜ ਗੁਰਪ੍ਰੀਤ ਕੌਰ, ਮਨਦੀਪ ਕੌਰ, ਮੈਡਮ ਰਚਨਾ, ਨਵਦੀਪ ਸਿੰਘ, ਜਗਮੀਤ ਸਿੰਘ ਡੀਪੀਈ, ਸੋਮਨ ਸਿੰਘ, ਰਣਦੀਪ ਸਿੰਘ, ਬਿਕਰਮ ਸਿੰਘ, ਰੋਹਿਤ ਕੁਮਾਰ, ਚਰਨਜੀਤ ਸਿੰਘ, ਸੰਦੀਪ ਕੌਰ, ਸੁਖਦੀਪ ਕੌਰ, ਜਸਵਿੰਦਰ ਕੌਰ, ਪਵਨਦੀਪ ਕੌਰ, ਪੂਨਮਪ੍ਰੀਤ ਕੌਰ, ਸੁਖਦੀਪ ਸਿੰਘ ਅਤੇ ਮਨਦੀਪ ਸਿੰਘ ਕੈਂਪਸ ਮੈਨੇਜਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।