ਜੇਐੱਨਜੇ ਡੀਏਵੀ ਸਕੂਲ ਵਿਖੇ ਵਿਦਿਆਰਥੀ ਪ੍ਰੀਸ਼ਦ ਚੋਣੀ
ਜੇਐਨਜੇ ਡੀਏਵੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਹੋਈ
Publish Date: Fri, 15 May 2026 05:50 PM (IST)
Updated Date: Fri, 15 May 2026 05:51 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਜੇਐਨਜੇ ਡੀਏਵੀ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਗਿੱਦੜਬਾਹਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਦਿਆਰਥੀਆਂ ਅਤੇ ਸਕੂਲ ਪ੍ਰਸ਼ਾਸਨ ’ਚ ਬਿਹਤਰੀਨ ਤਾਲਮੇਲ ਬਣਾਉਣ ਦੇ ਮੰਤਵ ਨਾਲ ਅਤੇ ਵਿਦਿਆਰਥੀਆਂ ਅੰਦਰ ਸਵੈ ਵਿਸ਼ਵਾਸ ਪੈਦਾ ਕਰਨ ਲਈ ਵਿਦਿਆਰਥੀ ਪ੍ਰੀਸ਼ਦ ਦੀ ਚੋਣ ਕਰਵਾਈ ਗਈ। ਪ੍ਰਿੰਸੀਪਲ ਗੁਰਦਾਸ ਸਿੰਘ ਮਾਨ ਨੇ ਦੱਸਿਆ ਕਿ ਵਿਦਿਆਰਥੀ ਪ੍ਰੀਸ਼ਦ ਦੇ ਮੈਂਬਰ ਸਕੂਲ ਸਮੇਂ ਦੌਰਾਨ ਸਕੂਲ ਵਿੱਚ ਅਨੁਸ਼ਾਸਨ ਪ੍ਰਤੀ ਜ਼ਿੰਮੇਵਾਰ ਹੁੰਦੇ ਹਨ ਅਤੇ ਸਕੂਲ ਦੀਆਂ ਗਤੀਵਿਧੀਆਂ ਦੌਰਾਨ ਸਕੂਲ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦੇ ਕੇ ਹਰ ਗਤੀਵਿਧੀ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ’ਚ ਸਹਾਇਤਾ ਕਰਦੇ ਹਨ। ਇਸ ਵਿਦਿਆਰਥੀ ਪ੍ਰੀਸ਼ਦ ’ਚ ਕੁੱਲ ਮਿਲਾ ਕੇ 70 ਦੇ ਕਰੀਬ ਮੈਂਬਰ ਹੁੰਦੇ ਹਨ ਅਤੇ ਉਹ ਸਕੂਲ ਦੇ ਹਰ ਵਿਭਾਗ ਵਿੱਚ ਆਪਣੀ ਜਿੰਮੇਵਾਰੀ ਨਿਭਾਉਂਦੇ ਹਨ ਜਿਵੇਂ ਅਨੁਸ਼ਾਸਨ, ਖੇਡਾਂ, ਸਫਾਈ ਅਤੇ ਸਾਂਭ ਸੰਭਾਲ, ਕੰਟੀਨ, ਵੈਦਿਕ, ਸਟੇਜ, ਸਪੋਕਨ ਇੰਗਲਿਸ਼ ਅਤੇ ਕਲਾ ਆਦਿ। ਇਸ ਦੇ ਨਾਲ ਹੀ ਇਨ੍ਹਾਂ ਸਭ ਵਿਭਾਗਾਂ ਨੂੰ ਸਾਂਭਣ ਲਈ ਬਾਰਵੀਂ ਜਮਾਤ ਦੀ ਮਨਮੀਤ ਕੌਰ ਨੂੰ ਸਕੂਲ ਦੀ ਕੈਪਟਨ, ਵਿਸ਼ਵਦੀਪ ਕੌਰ ਨੂੰ ਵਾਈਸ ਕੈਪਟਨ, ਰੁਸਤਮ ਨੂੰ ਹੈੱਡ ਬੁਆਏ, ਹਰਮੀਨ ਕੌਰ ਨੂੰ ਹੈਡ ਗਰਲ, ਕਰਨਦੀਪ ਸਿੰਘ ਨੂੰ ਡਿਪਟੀ ਹੈਡ ਬੁਆਏ ਅਤੇ ਜਪਨ ਨੂੰ ਡਿਪਟੀ ਹੈਡ ਗਰਲ ਚੁਣਿਆ ਗਿਆ। ਇਸ ਸਾਰੀ ਵਿਦਿਆਰਥੀ ਪ੍ਰੀਸ਼ਦ ਨੇ ਪ੍ਰਿੰਸੀਪਲ ਸਾਹਿਬ ਨੂੰ ਵਿਸ਼ਵਾਸ ਦਵਾਇਆ ਕਿ ਉਹ ਸੈਸ਼ਨ 2026- 2027 ਦੌਰਾਨ ਵਿਦਿਆਰਥੀ ਪ੍ਰੀਸ਼ਦ ਦੇ ਸਾਰੇ ਵਿਭਾਗਾਂ ਦੇ ਕੰਮ ਸੁਚਾਰੂ ਢੰਗ ਨਾਲ ਕਰਨਗੇ ਅਤੇ ਸਕੂਲ ਪ੍ਰਸ਼ਾਸਨ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ।