ਮੋਗਾ ਵਿਖੇ ਇਲੈਕਟ੍ਰੋਹੋਮਿਓਪੈਥਿਕ ਡਾਕਟਰਾਂ ਦੀ ਸੂਬਾ ਪੱਧਰੀ ਮੀਟਿੰਗ ਸੰਪੰਨ
'ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲਗੁੱਡ ਮੌਰਨਿੰਗ ਵੈੱਲਫੇਅਰ ਕਲੱਬ ਨੂੰ 2100 ਰੁਪਏ ਦਾ ਚੈੱਕ ਦਿੰਦੇ ਹੋਏ ਡਾ. ਰਵਿੰਦਰਪਾਲ ਕੋਛੜ।
Publish Date: Sat, 16 May 2026 04:35 PM (IST)
Updated Date: Sun, 17 May 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਈ ਮਹੀਨੇ ਦੀ ਅਹਿਮ ਮੀਟਿੰਗ ਮੋਗਾ ਦੇ ਚੋਖਾ ਅੰਪਾਇਰ ਵਿਖੇ ਸਫ਼ਲਤਾਪੂਰਵਕ ਹੋਈ। ਇਸ ਮੀਟਿੰਗ ਵਿਚ ਪੰਜਾਬ ਅਤੇ ਹਰਿਆਣਾ ਤੋਂ ਲਗਭਗ 120 ਤੋਂ ਵੱਧ ਡਾਕਟਰਾਂ ਨੇ ਸ਼ਮੂਲੀਅਤ ਕੀਤੀ ਅਤੇ ਚਿਕਿਤਸਾ ਖੇਤਰ ਨਾਲ ਸਬੰਧਤ ਵਿਚਾਰ ਸਾਂਝੇ ਕੀਤੇ। ਮੀਟਿੰਗ ਦੀ ਸ਼ੁਰੂਆਤ ਡਾ. ਜਗਜੀਤ ਸਿੰਘ ਗਿੱਲ ਵੱਲੋਂ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਅਗਲੇ ਮਹੀਨੇ ਤੋਂ ਐਸੋਸੀਏਸ਼ਨ ਵੱਲੋਂ ਮੁਫਤ ਕੈਂਪ ਸੁਰੂ ਕੀਤੇ ਜਾ ਰਹੇ ਹਨ। ਮੀਟਿੰਗ ਦੌਰਾਨ ਵੱਖ-ਵੱਖ ਮਾਹਿਰ ਡਾਕਟਰਾਂ ਨੇ ਇਲੈਕਟ੍ਰੋਹੋਮਿਓਪੈਥੀ ਅਤੇ ਹੋਰ ਗੰਭੀਰ ਬਿਮਾਰੀਆਂ ਦੇ ਇਲਾਜ ਸਬੰਧੀ ਜਾਣਕਾਰੀ ਸਾਂਝੀ ਕੀਤੀ। ਡਾ. ਜਗਤਾਰ ਸਿੰਘ ਸੇਖੋਂ ਨੇ ਸੈੱਲਾਂ ਦਾ ਘਟ ਜਾਣਾ (ਆਈਟੀਪੀ) ਦੇ ਕਾਰਨ ਅਤੇ ਇਲਾਜ ਬਾਰੇ ਚਾਨਣਾ ਪਾਇਆ। ਡਾ. ਪ੍ਰਮਿੰਦਰ ਪਾਠਕ ਨੇ ਦਵਾਈਆਂ ਦੀ ਬਾਹਰੀ ਵਰਤੋਂ ਦੇ ਤਰੀਕਿਆਂ ਬਾਰੇ ਵਿਸਥਾਰ ਵਿਚ ਦੱਸਿਆ। ਡਾ. ਕਮਲਜੀਤ ਕੌਰ ਸੇਖੋ ਨੇ ਇਲੈਕਟਰੋਹੋਮਿਓਪੈਥੀ ਵਿਚ ਵਰਤੇ ਜਾਣ ਵਾਲੇ ਮਹੱਤਵਪੂਰਨ ਪੌਦਿਆਂ ਬਾਰੇ ਤਕਨੀਕੀ ਜਾਣਕਾਰੀ ਦਿੱਤੀ। ਡਾ. ਅਵਤਾਰ ਸਿੰਘ ਦੇਵਗਨ ਨੇ ਸੀਬੀਸੀ ਟੈਸਟ ਰਿਪੋਰਟ ਦੀਆਂ ਬਰੀਕੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਡਾ ਮਨਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਨੇ ਸਰੀਰ ਵਿਚ ਪਾਣੀ ਦੀ ਘਾਟ ਦੇ ਕਾਰਨ ਅਤੇ ਇਲਾਜ ਬਾਰੇ ਦੱਸਿਆ। ਡਾ ਜਗਪ੍ਰੀਤ ਸਿੰਘ ਖੋਖਰ ਨੇ ਮੈਟਾਬਲੋਜਿਮ ਦੇ ਸਬੰਧੀ ਜਾਣਕਾਰੀ ਸਾਂਝੀ ਕੀਤੀ। ਮੀਟਿੰਗ ਦੇ ਦੂਜੇ ਪੜਾਅ ਵਿਚ ਡਾਕਟਰਾਂ ਨੇ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ। ਮੀਟਿੰਗ ਦੌਰਾਨ ਡਾ ਮਨਦੀਪ ਸਿੰਘ ਅਤੇ ਡਾ ਅਮਰਜੀਤ ਸਿੰਘ ਦੁਆਰਾ ਗੁਰਦੇ ਦੇ ਰੋਗ, ਡਾ ਸੁਨੀਲ ਸਹਿਗਲ ਦੁਆਰਾ ਚਮੜੀ ਦੇ ਵੱਖ ਵੱਖ ਰੋਗ, ਡਾ ਜਸਵਿੰਦਰ ਸਿੰਘ ਖਾਣੇ ਵਾਲੀ ਨਾਲੀ ਦਾ ਕੈਂਸਰ, ਡਾ ਕਿਸ਼ੋਰ ਚੰਦ ਦਿਲ ਦੇ ਰੋਗਾਂ, ਡਾ ਮੋਹਨ ਮਿਹਰਾ ਮਾਸ ਦੀਆਂ ਗੰਢਾਂ, ਡਾ ਵੀਰਪਾਲ ਕੌਰ ਦੁਆਰਾ ਬਾਂਝਪਣ ਦੇ ਇਲਾਜ ਸਬੰਧੀ ਆਪਣੇ ਕਲੀਨੀਕਲ ਤਜਰਬੇ ਸਾਂਝੇ ਕੀਤੇ। ਅੰਤ ਪ੍ਰਧਾਨ ਡਾ ਸੰਤੋਖ ਸਿੰਘ ਜੋਸਨ ਨੇ ਆਏ ਹੋਏ ਡਾਕਟਰਾਂ ਦਾ ਧੰਨਵਾਦ ਕੀਤਾ ਅਤੇ ਅਗਲੇ ਮਹੀਨੇ ਦੀ ਮੀਟਿੰਗ ਵਿਚ ਆਉਣ ਦਾ ਸੱਦਾ ਦਿੱਤਾ। ਇਸ ਸਮੇਂ ਮੀਟਿੰਗ ਵਿਚ ਡਾ. ਜਸਵਿੰਦਰ ਸਿੰਘ ਸਮਾਧ ਭਾਈ, ਡਾ. ਸ਼ਿੰਦਰ ਸਿੰਘ ਕਲੇਰ, ਡਾ. ਜਗਮੋਹਣ ਸਿੰਘ ਧੂੜਕੋਟ, ਡਾ. ਸ਼ਮਸ਼ੇਰ ਸਿੰਘ ਸਿੱਧੂ, ਡਾ. ਸੁਰੇਸ਼ ਸ਼ਰਮਾ, ਡਾ. ਵਰਿੰਦਰ ਸਿੰਘ ਮੋਗਾ, ਡਾ. ਜਸਵੀਰ ਸ਼ਰਮਾ ਭਗਤਾ, ਡਾ. ਅਰਚਨਾ ਸ਼ਰਮਾ, ਡਾ ਰੋਬਿਨ ਅਰੋੜਾ, ਡਾ. ਐੱਸਕੇ ਕਟਾਰੀਆ, ਡਾ ਹਰਦੇਵ ਸਿੰਘ ਸੈਨੀ ਆਦਿ ਹਾਜਰ ਸਨ।