ਪੰਜਾਬ ਪੈਨਸ਼ਨਰਜ਼ ਐਸੋਸੀਏਸ਼ਨ ਦੀ ਸੂਬਾ ਪੱਧਰੀ ਚੋਣ ਹੋਈ
ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ
Publish Date: Thu, 30 Apr 2026 03:28 PM (IST)
Updated Date: Fri, 01 May 2026 04:02 AM (IST)

ਭਜਨ ਸਿੰਘ ਗਿੱਲ ਬਣੇ ਸੂਬਾ ਪ੍ਰਧਾਨ, ਸੁਰਿੰਦਰ ਰਾਮ ਕੁੱਸਾ ਸੂਬਾ ਜਨਰਲ ਸਕੱਤਰ ਤੇ ਨਰਿੰਦਰਪਾਲ ਭਗਤਾ ਸੂਬਾ ਵਿੱਤ ਸਕੱਤਰ ਨਿਯੁਕਤ ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਚੋਣ ਬਹਾਦਰ ਸਿੰਘ ਹੁਸ਼ਿਆਰਪੁਰ ਅਤੇ ਗੁਰਦੇਵ ਸਿੰਘ ਕਿਰਤੀ ਮੋਗਾ ਦੀ ਦੇਖ ਰੇਖ ਵਿਚ ਦੇਸ਼ ਭਗਤ ਯਾਦਗਰ ਹਾਲ ਵਿਚ ਹੋਈ। ਚੋਣ ਇਜਲਾਸ ਦੇ ਸ਼ੁਰੂ ਵਿਚ ਪਿਛਲੇ ਸਮੇਂ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰ ਮੁਲਾਜ਼ਮ ਆਗੂਆਂ ਨੂੰ ਭਾਵ ਭਿੰਨੀ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਤੋਂ ਬਾਅਦ ਸੁਰਿੰਦਰ ਰਾਮ ਕੁੱਸਾ ਨੇ ਪਿਛਲੇ ਤਿੰਨ ਸਾਲ ਦੀ ਰਿਪੋਰਟ ਪੜ੍ਹੀ ਅਤੇ ਉਸ ਤੇ ਵੱਖ ਵੱਖ ਜ਼ਿਲ੍ਹਾ ਆਗੂਆਂ ਗੁਰਦੀਪ ਸਿੰਘ ਕਪੂਰਥਲਾ, ਹਰਦੇਵ ਸਿੰਘ ਜਵੰਧਾ ਪੂਰੀ, ਹਰਚੰਦ ਸਿੰਘ ਪੰਜੋਲੀ, ਸੁਖਮੰਦਰ ਸਿੰਘ ਮੋਗਾ, ਬੂਟਾ ਸਿੰਘ ਫਾਜ਼ਿਲਕਾ, ਰਤਨਚੰਦ ਪਠਾਨਕੋਟ, ਬਾਬੂ ਰਾਮ ਟਿੰਨਾ ਮੁਕਤਸਰ, ਜਸਵੰਤ ਸਿੰਘ ਜਗਰਾਓਂ, ਇੰਦਰਜੀਤ ਸਿੰਘ ਖੀਵਾ, ਸੁਭਾਸ਼ ਚੰਦਰ ਸ਼ਰਮਾ ਪ੍ਰਧਾਨ ਫ਼ਰੀਦਕੋਟ, ਹਰਜੀਤ ਸਿੰਘ ਤਰਖਾਣ ਮਾਜਰਾ ਪ੍ਰਧਾਨ ਫਤਹਿਗੜ੍ਹ ਸਾਹਿਬ, ਐਡਵੋਕੇਟ ਦਲਜੀਤ ਸਿੰਘ ਸਹੋਤਾ, ਅਜੀਤ ਸਿੰਘ ਸੋਢੀ, ਅਸ਼ੋਕ ਕੁਮਾਰ ਗਿੱਦੜ ਬਾਹਾ, ਰਣਜੀਤ ਸਿੰਘ ਪ੍ਰਧਾਨ ਮੁਕਤਸਰ, ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਦਰਸ਼ਨ ਸਿੰਘ ਉਟਾਲ, ਚਮਕੌਰ ਸਿੰਘ ਸਰਾਂ, ਬਹਾਦੁਰ ਸਿੰਘ ਸੰਪਾਦਕ ਮੁਲਾਜ਼ਮ ਕੇਂਦਰ, ਹਰਭਜਨ ਸਿੰਘ ਅਜਨੋਹਾ ਹੁਸ਼ਿਆਰਪੁਰ, ਆਤਮਤੇਜ਼ ਸ਼ਰਮਾ ਭਗਤਾ ਭਾਈ ਨੇ ਇਸ ਰਿਪੋਰਟ ’ਤੇ ਆਪਣੇ ਵਿਚਾਰ ਪਰਗਟ ਕੀਤੇ। ਭਜਨ ਸਿੰਘ ਗਿੱਲ ਨੇ ਆਏ ਹੋਏ ਡੈਲੀਗੇਟਾਂ ਨੂੰ ਜੀ ਆਇਆਂ ਕਹਿੰਦਿਆਂ ਰਿਪੋਰਟ ਸਬੰਧੀ ਆਏ ਸੁਝਾਵਾਂ, ਘਾਟਾਂ ਵਾਧਾ ਬਾਰੇ ਵਿਚਾਰ ਰੱਖੇ ਅਤੇ ਅੰਤ ਵਿਚ ਪ੍ਰਧਾਨ ਨੇ ਸੂਬਾ ਕਾਰਜਕਰਨੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਸੂਬਾ ਕਮੇਟੀ ਦੀ ਚੋਣ ਲਈ ਰਾਹ ਪੱਧਰਾ ਕਰ ਦਿੱਤਾ। ਚੋਣ ਇਜਲਾਸ ਲਈ ਨਿਯੁੱਕਤ ਪਰਜਾਈਡਿੰਗ ਅਫ਼ਸਰਾਂ ਬਹਾਦਰ ਸਿੰਘ ਅਤੇ ਗੁਰਦੇਵ ਸਿੰਘ ਕਿਰਤੀ ਨੇ ਚੋਣ ਪ੍ਰਕ੍ਰਿਆ ਸ਼ੁਰੂ ਕੀਤੀ। ਹਰਜੀਤ ਸਿੰਘ ਫਤਿਹ ਗੜ੍ਹ ਸਾਹਿਬ ਨੇ ਪ੍ਰਧਾਨ ਲਈ ਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਲਈ ਸੁਰਿੰਦਰ ਰਾਮ ਕੁੱਸਾ ਨੂੰ 2026 -2029 ਦੇ ਤਿੰਨ ਸਾਲਾਂ ਲਈ ਦੁਬਾਰਾ ਚੁਣਨ ਲਈ ਨਾਮ ਪੇਸ਼ ਕੀਤੇ, ਅਜੀਤ ਸਿੰਘ ਸੋਢੀ ਅਤੇ ਸੁੱਚਾ ਸਿੰਘ ਕਪੂਰਥਲਾ, ਸਤਿਨਾਮ ਸਿੰਘ ਰੰਧਾਵਾ ਗੁਰਦਾਸਪੁਰ , ਗੁਰਪ੍ਰਤਾਪ ਸਿੰਘ ਫਿਰੋਜਪੁਰ ਆਦਿ ਸੂਬਾ ਆਗੂਆਂ ਨੇ ਇਸ ਮਤੇ ਦੀ ਤਾਈਦ ਕੀਤੀ। ਬਹਾਦੁਰ ਸਿੰਘ ਨੇ ਹਾਜ਼ਰੀਨ ਨੂੰ 10 ਮਿੰਟ ਹੋਰ ਦਿੱਤੇ ਅਤੇ ਕਿਹਾ ਕਿ ਜੇਕਰ ਹੋਰ ਕੋਈ ਸੂਬਾ ਪ੍ਰਧਾਨ ਸਕੱਤਰ ਲਈ ਨਾਮੀਨੇਸ਼ਨ ਭਰਨਾ ਚਾਹੁੰਦਾ ਹੈ ਤਾਂ ਇਸ ਸਮੇਂ ਵਿੱਚ ਭਰ ਕੇ ਦੇ ਸਕਦੇ ਹਨ ਪਰ ਸਮੁੱਚੇ ਹਾਊਸ ਨੇ ਭਜਨ ਸਿੰਘ ਗਿੱਲ ਅਤੇ ਸੁਰਿੰਦਰ ਰਾਮ ਕੁੱਸਾ ਦੀ ਪਿਛਲੇ ਤਿੰਨ ਸਾਲ ਦੀ ਕਾਰਜ ਕੁਸ਼ਲਤਾ ਅਤੇ ਜੱਥੇਬੰਦਕ ਸੂਝ ਬੂਝ ਦੀ ਤਾਰੀਫ਼ ਕਰਦਿਆਂ ਇਨ੍ਹਾਂ ਨੂੰ ਅਗਲੇ ਤਿੰਨ ਸਾਲ ਲਈ ਸੂਬਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਬਣਾਉਣ ’ਤੇ ਮੋਹਰ ਲਾ ਦਿੱਤੀ। ਭਜਨ ਸਿੰਘ ਗਿੱਲ ਅਤੇ ਸੁਰਿੰਦਰ ਰਾਮ ਕੁੱਸਾ ਨੇ ਅਗਲੇ ਤਿੰਨ ਸਾਲ ਲਈ ਜੱਥੇਬੰਦੀ ਦੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ ਅਤੇ ਹਾਊਸ ਨੂੰ ਭਰੋਸਾ ਦਿੱਤਾ ਕਿ ਉਹ ਸਮੂਹ ਪੈਨਸ਼ਨਰਾਂ ਦੇ ਹਿਤਾਂ ਲਈ ਪਹਿਲਾਂ ਵਾਂਗ ਸਾਂਝੇ ਸੰਘਰਸਾਂ ਵਿਚ ਪੂਰੀ ਤਰ੍ਹਾਂ ਸਮਰਪਤ ਹੋ ਕੇ ਕੰਮ ਕਰਨਗੇ। ਭਜਨ ਸਿੰਘ ਗਿੱਲ ਨੇ ਸੂਬਾ ਵਿਤ ਸਕੱਤਰ ਲਈ ਨਰਿੰਦਰਪਾਲ ਭਗਤਾ ਦਾ ਨਾਮ ਪੇਸ਼ ਕੀਤਾ ਜੋ ਹਾਊਸ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ। ਸੁਰਿੰਦਰ ਰਾਮ ਕੁੱਸਾ ਨੇ ਦੋ ਮਤੇ ਪੇਸ਼ ਕੀਤੇ-ਪਹਿਲੇ ਮਤੇ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ 8 ਅਪ੍ਰੈਲ ਦੇ ਫੈਸਲੇ ਨੂੰ ਤੁਰੰਤ ਲਾਗੂ ਕਰਦਿਆਂ ਡੀਏ 42 ਫ਼ੀਸਦੀ ਤੋਂ ਵਧਾ ਕੇ ਕੇਂਦਰ ਦੇ ਬਰਾਬਰ 60 ਫ਼ੀਸਦੀ ਕਰੇ। ਛੇਵੇਂ ਪੇਕਮਿਸ਼ਨ ਦੇ ਬਕਾਏ ਸਬੰਧੀ ਕਿਸ਼ਤਾਂ ਵਿਚ ਦੇਣ ਦੀ ਬਜਾਏ ਇਸ ਨੂੰ ਯੱਕਮੁਸ਼ਤ ਦੇਣ ਦੇ ਫੈਸਲੇ ਨੂੰ ਲਾਗੂ ਕਰੇ। ਦੂਜੇ ਮਤੇ ਰਾਹੀਂ ਅਮਰੀਕਨ ਇਜਰਾਈਲ ਸਾਮਰਾਜ ਵੱਲੋਂ ਇਰਾਨ ਖ਼ਿਲਾਫ਼ ਵਿੱਢੀ ਨਿੱਹਕੀ ਜੰਗ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਇਹ ਜੰਗ ਤੁਰੰਤ ਬੰਦ ਕੀਤੀ ਜਾਵੇ। ਵੱਖ ਵੱਖ ਜ਼ਿਲ੍ਹਿਆਂ ’ਚੋਂ ਆਏ ਲੱਗਭਗ 200 ਡੈਲੀਗੇਟਾਂ ਨੇ ਜੱਥੇਬੰਦਕ ਚੋਣ ਨੂੰ ਭਰਵਾਂ ਹੁੰਗਾਰਾ ਦਿੱਤਾ ਅਤੇ ਪੇਸ਼ ਕੀਤੇ ਮਤਿਆਂ ਨੂੰ ਸਰਬਸੰਮਤੀ ਨਾਲ ਪਾਸ ਕੀਤਾ। ਇਸ ਇਜਲਾਸ ਵਿਚ ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਨਾਗਰਾ, ਜੈ ਦੇਵ ਸੁਰਮਾਂ ਧੂਰੀ, ਅਮਰਜੀਤ ਸਿੰਘ ਮਾੰਣੂਕੇ, ਜੋਗਿੰਦਰਪਾਲ, ਧਰਮਪਾਲ ਆਜ਼ਾਦ, ਮੇਵਾ ਸਿੰਘ, ਮਨਜੀਤ ਸਿੰਘ, ਕੇਹਰ ਸਿੰਘ, ਕੁਲਵੰਤ ਸਿੰਘ ਢਿੱਲੋਂ ਫਤਹਿਗੜ੍ਹ, ਜਸਵਿੰਦਰ ਸਿੰਘ ਆਹਲੂਵਾਲੀਆ, ਨਾਹਰ ਸਿੰਘ, ਗੋਬਿੰਦ ਸਿੰਘ, ਰਛਪਾਲ ਸਿੰਘ, ਸੁੱਚਾ ਸਿੰਘ ਸੁਲਤਾਨਪੁਰ ਲੋਧੀ ਹਰਬੰਸ ਲਾਲ, ਮੰਗਲ ਸਿੰਘ, ਨਿਰਭੈ ਸਿੰਘ, ਦਲਜੀਤ ਸਿੰਘ ਰਾਮਵਰਨ, ਸੁਰਜਾ ਰਾਮ, ਬਚਿੱਤਰ ਸਿੰਘ, ਜਸਵਿੰਦਰ ਸਿੰਘ ਮੁੱਲੋਵਾਲ, ਕੁਲਵੰਤ ਸਿੰਘ , ਬਿੱਕਰ ਸਿੰਘ ਮਾਛੀਕੇ, ਜੋਰਾਵਰ ਸਿੰਘ ਅਤੇ ਗੁਰਮੇਜ ਸਿੰਘ ਖੋਟੇ ਸਮੇਤ ਬਹੁਤ ਸਾਰੇ ਆਗੂ ਸਰਗਰਮ ਵਰਕਰ ਸ਼ਾਮਲ ਸਨ।