ਸ਼ਿਆਮ ਖਾਟੂ ਦੇ ਦਰਸ਼ਨਾਂ ਲਈ ਯਾਤਰਾ ਰਵਾਨਾ
ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵੱਲੋਂ ਸ਼ਿਆਮ ਖਾਟੂ ਦੇ ਦਰਸ਼ਨਾਂ ਲਈ ਯਾਤਰਾ ਰਵਾਨਾ
Publish Date: Wed, 18 Feb 2026 04:24 PM (IST)
Updated Date: Wed, 18 Feb 2026 04:27 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਸ਼ਿਆਮ ਪ੍ਰਚਾਰ ਮੰਡਲ ਵੱਲੋਂ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲੇ ਦੇ ਦਰਸ਼ਨਾਂ ਲਈ ਯਾਤਰਾ ਧੂਮਧਾਮ ਨਾਲ ਰਵਾਨਾ ਹੋਈ। ਇਹ ਯਾਤਰਾ ਪੁਰਾਣੀ ਦਾਣਾ ਮੰਡੀ ਦੇ ਨੇੜੇ ਸਥਿਤ ਸ੍ਰੀ ਰਘੁਨਾਥ ਮੰਦਰ ਕੋਲੋਂ ਰਵਾਨਾ ਹੋਈ। ਯਾਤਰਾ ਦੇ ਰਵਾਨਾ ਹੋਣ ਤੋਂ ਪਹਿਲਾਂ ਪੂਜਨ ਹੋਇਆ। ਪੂਜਨ ਮੰਦਰ ਦੇ ਪੁਜਾਰੀ ਪੰਡਿਤ ਆਦੇਸ਼ ਸ਼ਰਮਾ ਨੇ ਕਰਵਾਇਆ। ਇਸ ਮੌਕੇ ਅਸਮਾਨ ਸ੍ਰੀ ਸ਼ਿਆਮ ਪ੍ਰਭੂ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਦੱਸ ਦਈਏ ਕਿ ਫਾਗੁਣ ਦੇ ਮੇਲੇ ਦੇ ਸੰਬੰਧ ਚ ਇਹ ਯਾਤਰਾ ਗਈ ਹੈ ਜਿਹੜੀ ਰਿੰਗਸ ਤੋਂ ਪੈਦਲ ਖਾਟੂ ਸ਼ਾਮ ਦੇ ਦਰਸ਼ਨਾਂ ਲਈ ਅੱਗੇ ਵਧੇਗੀ। ਵਾਪਸੀ ਤੇ ਸ਼ਰਧਾਲੂ ਸਾਲਾਸਰ ਧਾਮ ਦੇ ਦਰਸ਼ਨ ਵੀ ਕਰਕੇ ਆਉਣਗੇ। ਪ੍ਰਧਾਨ ਵਿਜੇ ਮਿੱਤਲ ਦੀ ਅਗਵਾਈ ਹੇਠ ਗਈ ਇਸ ਯਾਤਰਾ ’ਚ ਕਸ਼ਮੀਰ ਸਿੰਘ, ਅਸ਼ੋਕ ਤਾਇਲ, ਸੋਨੂੰ ਕੂੱਬਾ, ਦਵਿੰਦਰ ਤਾਇਲ, ਨਰਿੰਦਰ ਗੋਇਲ, ਅਭਿਸ਼ੇਕ, ਰਾਹੁਲ ਛਾਬੜਾ, ਗੌਰਵ ਭਟੇਜਾ, ਅਜੇ ਕੁੱਛਲ ਸਮੇਤ ਹੋਰ ਸ਼ਰਧਾਲੂ ਵੀ ਸ਼ਾਮਿਲ ਹਨ।