ਸ੍ਰੀ ਮੁਕਤਸਰ ਸਾਹਿਬ ਸਰਕਲ ਦੀ ਹੋਈ ਚੋਣ
ਸ੍ਰੀ ਮੁਕਤਸਰ ਸਾਹਿਬ ਸਰਕਲ ਦੀ ਹੋਈ ਚੋਣ
Publish Date: Sat, 23 May 2026 04:10 PM (IST)
Updated Date: Sat, 23 May 2026 04:13 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਾਵਰਕਾਮ ਪੈਨਸ਼ਨਰ ਐਸੋਸੀਏਸ਼ਨ ਸਰਕਲ ਸ੍ਰੀ ਮੁਕਤਸਰ ਸਾਹਿਬ ਦੇ ਸਰਕਲ ਦੇ ਕੁਝ ਅਹੁਦੇ ਕੁਝ ਕਾਰਨਾਂ ਕਰਕੇ ਖਾਲੀ ਹੋ ਗਏ ਸਨ ਉਨ੍ਹਾਂ ਦੀ ਚੋਣ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਦੀ ਦੇਖ ਰੇਖ ਹੇਠ ਹੋਈ। ਇਸ ਚੋਣ ’ਚ ਸ਼ੰਕਰ ਦਾਸ ਅਬੋਹਰ ਸੀਨੀਅਰ ਮੀਤ ਪ੍ਰਧਾਨ, ਹਰੀ ਕ੍ਰਿਸ਼ਨ ਫਾਜ਼ਿਲਕਾ ਮੀਤ ਪ੍ਰਧਾਨ ਅਤੇ ਹਰਜੀਤ ਸਿੰਘ ਗੁੜੀ ਸੰਘਰ ਸਕੱਤਰ ਸਰਬ ਸੰਮਤੀ ਨਾਲ ਚੁਣੇ ਗਏ। ਚੁਣੇ ਹੋਏ ਅਹੁਦੇਦਾਰਾਂ ਨੂੰ ਸਰਕਲ ਪ੍ਰਧਾਨ ਅਤੇ ਡੈਲੀਗੇਟ ਸਾਥੀਆਂ ਵੱਲੋਂ ਵਧਾਈ ਦਿੱਤੀ ਗਈ। ਚੁਣੇ ਹੋਏ ਆਹੁਦੇਦਾਰਾਂ ਨੇ ਇਮਾਨਦਾਰੀ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਉਪਰੰਤ ਸਰਕਲ ਪ੍ਰਧਾਨ ਵੱਲੋਂ ਸਟੇਟ ਕਮੇਟੀ ਦੇ ਪ੍ਰੋਗਰਾਮ ਅਤੇ ਸੰਘਰਸ਼ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਬਾਰੇ ਚਾਨਣਾ ਪਾਇਆ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਜਦੋਂ ਦੀ ਸੱਤਾ ’ਚ ਆਈ ਹੈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਕੋਈ ਵੀ ਮੰਗ ਲਾਗੂ ਨਹੀਂ ਕੀਤੀ ਅਤੇ ਨਾ ਹੀ ਕੋਈ ਜਥੇਬੰਦੀ ਨਾਲ ਗੱਲਬਾਤ ਕੀਤੀ ਹੈ, ਵਾਰ-ਵਾਰ ਮੀਟਿੰਗਾਂ ਦਾ ਸਮਾਂ ਦੇ ਕੇ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜੋ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 18% ਡੀਏ ਅਤੇ ਬਕਾਏ ਦੇਣ ਦਾ ਫੈਸਲਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕ ’ਚ ਕੀਤਾ ਗਿਆ ਹੈ, ਪੰਜਾਬ ਸਰਕਾਰ ਡੀਏ ਅਤੇ ਬਕਾਏ ਨਾ ਦੇਣ ਅਤੇ ਹੋਰ ਲਮਕਾਉਣ ਦਾ ਪੂਰਾ ਜ਼ੋਰ ਲਗਾ ਰਹੀ ਹੈ ਜੋ ਕਿ ਬਹੁਤ ਹੀ ਨਿੰਦਨਯੋਗ ਹੈ। ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਡੀਏ ਨਾ ਦਿੱਤਾ 2.59 ਦੇ ਗੁਣਾਕ ਨਾਲ ਪੈਨਸ਼ਨ ’ਚ ਸੋਧ ਨਾ ਕੀਤੀ, ਡੀਏ ਦਾ ਬਕਾਇਆ ਨਾ ਦਿੱਤਾ, 200 ਰੁਪਏ ਜਜੀਆ ਟੈਕਸ ਕੱਟਣਾ ਬੰਦ ਨਾ ਕੀਤਾ ਆਦਿ ਮੰਗਾਂ ਲਾਗੂ ਨਾ ਕੀਤੀਆਂ ਤਾਂ ਹੋ ਰਹੀਆਂ 26 ਮਈ 2026 ਨਗਰ ਨਿਗਮ/ ਨਗਰ ਕੌਂਸਲ ਐਮਸੀ ਦੀਆਂ ਚੋਣਾਂ ’ਚ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀਆਂ ਲੋਕ ਮਾਰੂ ਨੀਤੀਆਂ ਦੀ ਪੋਲ ਖੋਲੀ ਜਾਵੇਗੀ। ਜੇਕਰ ਪੰਜਾਬ ਸਰਕਾਰ ਨੇ ਫਿਰ ਵੀ ਮੰਗਾਂ ਲਾਗੂ ਨਾ ਕੀਤੀਆਂ, ਡੀਏ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ’ਚ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਚੋਣ ਅਜਲਾਸ ’ਚ ਰਾਧਾ ਕ੍ਰਿਸ਼ਨ, ਸ਼ਿਵਦੀਪ ਸਿੰਘ ਬਰਾੜ, ਮੋੜਾ ਸਿੰਘ ਸਾਰੇ ਸਰਕਲ ਆਗੂ ਨੱਥਾ ਸਿੰਘ, ਬਲਰਾਜ ਮੱਕੜ, ਸ਼ਮਸ਼ੇਰ ਸਿੰਘ, ਸਾਧੂ ਰਾਮ ਸ਼ਰਮਾ, ਬੂਟਾ ਸਿੰਘ, ਅਮਰਜੀਤ ਪਾਲ ਸ਼ਰਮਾ, ਸੁੰਦਰ ਲਾਲ, ਦਿਲਾਵਰ ਸਿੰਘ, ਹਰਭਜਨ ਲਾਲ ਚੌਧਰੀ, ਰੰਗਾ ਸਿੰਘ, ਰਜਿੰਦਰ ਕੁਮਾਰ ਅਤੇ ਵੱਡੀ ਗਿਣਤੀ ’ਚ ਡੈਲੀਗੇਟ ਸਾਥੀ ਸ਼ਾਮਿਲ ਸਨ। ਅਖੀਰ ’ਚ ਸਰਕਲ ਪ੍ਰਧਾਨ ਜੋਗਿੰਦਰ ਸਿੰਘ ਮੱਲਣ ਨੇ ਆਏ ਹੋਏ ਡੈਲੀਗੇਟ ਦੇ ਦਰਸ਼ਕ ਵੀਰਾਂ ਦਾ ਧੰਨਵਾਦ ਕੀਤਾ।