ਬਲੂਮਿੰਗਡੇਲ ਸਕੂਲ ’ਚ ਮਦਰਜ਼ ਡੇਅ ਮਨਾਇਆ
ਦਾ ਬਲੂਮਿੰਗਡੇਲ ਸਕੂਲ ਵਿਖੇ ਮਦਰਜ਼ ਡੇਅ ਨੂੰ ਸਮਰਪਿਤ ਵਿਸ਼ੇ ’ਤੇ ਵਿਸ਼ੇਸ਼ ਅਸੈਂਬਲੀ ਦਾ ਆਯੋਜਨ
Publish Date: Thu, 21 May 2026 05:46 PM (IST)
Updated Date: Fri, 22 May 2026 04:10 AM (IST)

ਹਰਪ੍ਰੀਤ ਸਿੰਘ ਚਾਨਾ ਪੰਜਾਬੀ ਜਾਗਰਣ ਕੋਟਕਪੂਰਾ : ਦਾ ਬਲੂਮਿੰਗ ਡੇਲ ਸਕੂਲ, ਸਥਾਨਕ ਮੁਕਤਸਰ ਰੋਡ, ਕੋਟਕਪੂਰਾ ਵਿਖੇ ਮਾਂ ਦੇ ਅਨਮੋਲ ਰਿਸ਼ਤੇ ਅਤੇ ਉਸਦੀ ਮਮਤਾ ਨੂੰ ਸਤਿਕਾਰ ਭੇਟ ਕਰਨ ਲਈ (ਬੌਂਡ ਬਿਓਂਡ ਵਰਡਜ਼) ਥੀਮ ਦੇ ਤਹਿਤ ਇੱਕ ਵਿਸ਼ੇਸ਼ ਸਵੇਰ ਦੀ ਸਭਾ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਸਕੂਲ ਦੇ ਓ.ਏ.ਟੀ ਵਿਖੇ ਕਰਵਾਈ ਗਈ ਇਸ ਅਸੈਂਬਲੀ ਵਿੱਚ ਚੌਥੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ ਦਰਸ਼ਕਾਂ ਵਜੋਂ ਸ਼ਿਰਕਤ ਕੀਤੀ, ਜਦਕਿ ਪੰਜਵੀਂ ‘ਡਵ’ ਅਤੇ ਪੰਜਵੀਂ ‘ਹੋਰਨਬਿਲ ’ ਜਮਾਤ ਦੇ ਵਿਦਿਆਰਥੀਆਂ ਵੱਲੋਂ ਇਸਦਾ ਬਹੁਤ ਹੀ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਰਗੇਨਾਈਜ਼ਰ ਅਧਿਆਪਕ ਸੁਖਰਾਜ ਕੌਰ ਅਤੇ ਅਨੂਰੀਤ ਸਿੰਘ ਸਨ। ਇਸ ਮੌਕੇ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਮਾਂ ਦੀ ਜੀਵਨ ਵਿੱਚ ਮਹੱਤਤਾ ਨੂੰ ਦਰਸਾਉਂਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਵਿਦਿਆਰਥੀਆਂ ਵੱਲੋਂ ਭਾਸ਼ਣ, ਕਹਾਣੀ, ਡਾਂਸ, ਕਵਿਤਾ ਅਤੇ ਸਕਿੱਟ ਆਦਿ ਰੂਪ ਵਿੱਚ ਬਹੁਤ ਹੀ ਸੁੰਦਰ ਪੇਸ਼ਕਾਰੀਆਂ ਕੀਤੀਆਂ ਗਈਆਂ। ਉਹਨਾਂ ਦੀਆਂ ਰਚਨਾਤਮਕ ਪੇਸ਼ਕਾਰੀਆਂ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ। ਉਦਾਹਰਨ ਰੱਬ ਤੋਂ ਬਾਅਦ ਜੇ ਕੋਈ ਸਭ ਤੋਂ ਖਾਸ ਹੈ, ਉਹ ਮੇਰੀ ਮਾਂ ਹੈ। ਵਿਸ਼ੇ ਤੇ ਅਧਾਰਿਤ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਪ੍ਰਤੀ ਪਿਆਰ ਅਤੇ ਫਰਜ਼ਾਂ ਬਾਰੇ ਸਮਝਾਉਣਾ ਅਤੇ ਉਹਨਾਂ ਵਿੱਚ ਚੰਗੇ ਗੁਣ ਪੈਦਾ ਕਰਨਾ ਸੀ। ਇਸ ਅਸੈਂਬਲੀ ਦੀ ਖ਼ਾਸ ਵਿਸ਼ੇਸ਼ਤਾ ਇਹ ਰਹੀ ਕਿ, ਇਸ ਵਿੱਚ ਮਾਪਿਆਂ ਲਈ ਵੀ ਕੁੱਝ ਖੇਡ - ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਮਾਪਿਆਂ ਦੀ ਇਸ ਭਾਗੀਦਾਰੀ ਨੇ ਪ੍ਰੋਗਰਾਮ ਨੂੰ ਹੋਰ ਵੀ ਰੰਗਤਸ਼ੀਲ ਬਣਾ ਦਿੱਤਾ। ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਹਰਜਿੰਦਰ ਸਿੰਘ ਟੁਰਨਾ ਨੇ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਤਾ -ਪਿਤਾ ਸਾਡੀ ਜ਼ਿੰਦਗੀ ਦਾ ਉਹ ਸਰਮਾਇਆ ਹਨ ਜਿਨ੍ਹਾਂ ਤੋਂ ਬਿਨ੍ਹਾਂ ਜੀਵਨ ਬਹੁਤ ਕਠਿਨ ਹੁੰਦਾ ਹੈ। ਇਸ ਲਈ ਸਾਨੂੰ ਉਹਨਾਂ ਦਾ ਸਤਿਕਾਰ ਕਰਨਾ ਤੇ ਉਨ੍ਹਾਂ ਨਾਲ ਪਿਆਰ ਭਰਿਆ ਵਤੀਰਾ ਰੱਖਣਾ ਚਾਹੀਦਾ ਹੈ। ਆਪਣੇ ਜੀਵਨ ਦੇ ਤਜ਼ਰਬਿਆਂ ਦੀਆਂ ਉਦਾਹਰਨਾਂ ਦੇ ਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪਰਿਵਾਰ ਦੀ ਅਹਿਮੀਅਤ ਸਮਝਾਈ ਅਤੇ ਆਪਣੇ ਪਰਿਵਾਰ ਦੀ ਕਦਰ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਉਹਨਾਂ ਨੇ ਵਿਦਿਆਰਥੀਆਂ ਤੇ ਮਾਪਿਆਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਸਕੂਲ ਦੇ ਹਰ ਪ੍ਰੋਗਰਾਮ ਦੀ ਸਫਲਤਾ ਵਿਦਿਆਰਥੀਆਂ ਅਤੇ ਮਾਪਿਆਂ ਦੇ ਪੂਰੇ ਸਹਿਯੋਗ ਨਾਲ ਹੀ ਸੰਭਵ ਹੈ।