ਗ੍ਰੰਥੀ ਸਿੰਘਾਂ ਦਾ ਸਨਮਾਨ 3 ਮਈ ਨੂੰ
ਗੁਰੂ ਘਰ ਦੇ ਵਜ਼ੀਰਾਂ ਅਰਥਾਤ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ 3 ਮਈ ਨੂੰ : ਡਾ. ਢਿੱਲੋਂ
Publish Date: Mon, 27 Apr 2026 03:43 PM (IST)
Updated Date: Tue, 28 Apr 2026 04:01 AM (IST)
ਸਟਾਫ ਰਿਪੋਰਟਰ ਪੰਜਾਬੀ ਜਾਗਰਣ ਕੋਟਕਪੂਰਾ : ਬਿਸਮਾਦ ਵੈਲਫੇਅਰ ਸੁਸਾਇਟੀ ਵਲੋਂ ਗੁਰੂ ਘਰ ਦੇ ਵਜ਼ੀਰਾਂ ਅਰਥਾਤ ਗ੍ਰੰਥੀ ਸਿੰਘਾਂ ਦਾ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਨਮਾਨ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੁਸਾਇਟੀ ਦੇ ਸੰਸਥਾਪਕ ਮਨਧੀਰ ਸਿੰਘ ਬਰਾੜ ਸਮੇਤ ਜਨਜੀਤਪਾਲ ਸਿੰਘ ਜੋਤੀ ਸੇਖੋਂ ਅਤੇ ਡਾ ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ‘ਗ੍ਰੰਥੀ ਸਿੰਘਾਂ ਦਾ ਮਾਣ-ਗੁਰੂ ਘਰ ਦੀ ਸ਼ਾਨ’ ਬੈਨਰ ਹੇਠ ਇਲਾਕੇ ਦੇ 50 ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ 3 ਮਈ ਦਿਨ ਐਤਵਾਰ ਨੂੰ ਸਥਾਨਕ ਬਠਿੰਡਾ ਸੜਕ ’ਤੇ ਸਥਿੱਤ ਬਾਬਾ ਫਰੀਦ ਗੁਰੂਕੁਲ ਗਰੁੱਪ ਆਫ ਕਾਲਜਿਜ ਵਿਖੇ ਕੀਤਾ ਜਾਵੇਗਾ। ਡਾ. ਮਨਜੀਤ ਸਿੰਘ ਢਿੱਲੋਂ ਮੁਤਾਬਿਕ ਸੁਸਾਇਟੀ ਨੇ ਹਰ ਪ੍ਰੋਫਾਰਮੇ ਵਿੱਚ ਦਰਜ ਗ੍ਰੰਥੀ ਸਿੰਘ ਦੀ ਕਿਸੇ ਵੀ ਤਰਾਂ ਦੀ ਮੱਦਦ ਕਰਨ ਤੋਂ ਪਹਿਲਾਂ ਉਸ ਦੀ ਪੜਤਾਲ ਕਰਨ ਦਾ ਫੈਸਲਾ ਤਾਂ ਕੀਤਾ ਗਿਆ ਹੈ, ਕਿਉਂਕਿ ਮੱਦਦ ਸਿਰਫ ਲੋੜਵੰਦ ਨੂੰ ਹੀ ਮਿਲੇ ਅਰਥਾਤ ਕਿਸੇ ਲੋੜਵੰਦ ਦਾ ਹੱਕ ਨਾ ਮਾਰਿਆ ਜਾਵੇ।