ਮਾਸਟਰ ਬਾਲ ਮੁਕੁੰਦ ਸਰਵਹਿੱਤਕਾਰੀ ਵਿਦਿਆ ਮੰਦਰ ਬਰੀਵਾਲਾ ਦਾ ਨਿਰੀਖਣ
ਸੋਸਾਇਟੀ ਵੱਲੋਂ ਮਾਸਟਰ ਬਾਲ ਮੁਕੁੰਦ ਸਰਵਹਿੱਤਕਾਰੀ ਵਿਦਿਆ ਮੰਦਰ ਬਰੀਵਾਲਾ ਦਾ ਨਿਰੀਖਣ ਕੀਤਾ
Publish Date: Mon, 18 May 2026 05:28 PM (IST)
Updated Date: Mon, 18 May 2026 05:30 PM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸਰਵਹਿੱਤਕਾਰੀ ਐਜੂਕੇਸ਼ਨ ਸੋਸਾਇਟੀ ਵੱਲੋਂ ਮਾਸਟਰ ਬਾਲ ਮੁਕੁੰਦ ਸਰਵਹਿੱਤਕਾਰੀ ਵਿਦਿਆ ਮੰਦਰ ਬਰੀਵਾਲਾ ਦਾ ਨਿਰੀਖਣ ਕੀਤਾ ਗਿਆ। ਇਸ ਨਿਰੀਖਣ ਦੌਰਾਨ ਮੈਡਮ ਅੰਜੂ ਅਰੋੜਾ ਜਲੰਧਰ ਅਤੇ ਰਿਟਾਇਰਡ ਇੰਗਲਿਸ਼ ਲੈਕਚਰਾਰ ਮੈਡਮ ਵੀਰਬਾਲਾ ਵੱਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਬੱਚਿਆਂ ਅਤੇ ਮਾਪਿਆਂ ਨਾਲ ਵੀ ਮਿਲਣੀ ਕੀਤੀ ਗਈ। ਵਿਸ਼ੇਸ਼ ਤੌਰ ’ਤੇ ਹਰਜਿੰਦਰ ਸਿੰਘ ਮਾਨ ਸਿੰਘ ਵਾਲਾ ਚੇਅਰਮੈਨ ਮਾਰਕੀਟ ਕਮੇਟੀ ਬਰੀਵਾਲਾ, ਬਲਵਿੰਦਰ ਸਿੰਘ ਖਾਲਸਾ ਵਾਈਸ ਪ੍ਰਧਾਨ ਨਗਰ ਕੌਂਸਲ ਬਰੀਵਾਲਾ, ਜਤਿੰਦਰ ਕੁਮਾਰ ਇੰਸਪੈਕਟਰ ਅਤੇ ਗੁਰਪ੍ਰੀਤ ਸਿੰਘ ਮਾਨ ਵੀ ਹਾਜ਼ਰ ਰਹੇ। ਨਿਰੀਖਣ ਟੀਮ ਅਤੇ ਚੇਅਰਮੈਨ ਸਾਹਮਣੇ ਮਾਪਿਆਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਰੱਖੀਆਂ ਗਈਆਂ, ਜਿਨ੍ਹਾਂ ’ਤੇ ਨਿਰੀਖਣ ਟੀਮ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਇਹ ਮੰਗਾਂ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ। ਮਾਪਿਆਂ ਵੱਲੋਂ ਇਸ ਚੈਕਿੰਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਚੈਕਿੰਗ ਹਰ ਮਹੀਨੇ ਹੋਵੇ ਤਾਂ ਸਕੂਲ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰੇਗਾ। ਸਕੂਲ ਪ੍ਰਿੰਸੀਪਲ ਮੈਡਮ ਜੋਤੀ ਵੱਲੋਂ ਆਈ ਨਿਰੀਖਣ ਟੀਮ ਅਤੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਵਿਸ਼ਵਾਸ ਦਿਵਾਇਆ ਗਿਆ ਕਿ ਟੀਮ ਵੱਲੋਂ ਦਿੱਤੇ ਗਏ ਸੁਝਾਵਾਂ ਅਤੇ ਟੀਚੇ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਕੂਲ ’ਚ ਬੱਚਿਆਂ ਦੀ ਗਿਣਤੀ ਵਧਾਉਣ ਲਈ ਵੀ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਮੌਕੇ ਪੂਰਨ ਕੁਮਾਰ, ਬਿੰਦਰ ਪਾਲ ਅਤੇ ਹੋਰ ਸਟਾਫ ਮੈਂਬਰ ਵੀ ਹਾਜ਼ਰ ਸਨ। ਚੈਕਿੰਗ ਤੋਂ ਬਾਅਦ ਬੱਚਿਆਂ ਅਤੇ ਮਾਤਿਆਂ ’ਚ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲੀ।