ਸੋਸ਼ਲ ਵੈੱਲਫੇਅਰ ਕਲੱਬ ਮੋਗਾ ਨੇ ਮੈਡੀਕਲ ਕੈਂਪ ਲਾਇਆ
ਸੋਸ਼ਲ ਵੈੱਲਫ਼ੇਅਰ ਕਲੱਬ ਵੱਲੋਂ ਫੋਰਟਿਸ
Publish Date: Mon, 27 Apr 2026 03:52 PM (IST)
Updated Date: Tue, 28 Apr 2026 04:02 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਸੋਸ਼ਲ ਵੈੱਲਫ਼ੇਅਰ ਕਲੱਬ ਵੱਲੋਂ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ ਅੱਜ ਧਰਮਸ਼ਾਲਾ ਸਿਵਲ ਲਾਈਨਜ਼ ਵਿਚ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਫੋਰਟਿਸ ਹਸਪਤਾਲ ਮੋਹਾਲੀ ਦੇ ਨਾਮਵਰ ਡਾਕਟਰ ਵਿਤੀਸ਼ ਸਿੰਗਲਾ ਮੋਟਾਪੇ ਦੀ ਸਰਜਰੀ, ਪੇਟ ਵਿਚ ਦਰਦ ਰਹਿਣਾ, ਪੇਟ ਵਿਚ ਜਲਣ, ਖੱਟੇ ਡਕਾਰ ਆਦਿ, ਡਾ. ਸ਼ਿਖਾ ਗੁਪਤਾ ਦਿਲ ਦੇ ਰੋਗਾਂ, ਥਾਇਰਾਇਡ, ਸ਼ੂਗਰ ਅਤੇ ਦਮਾ ਦੇ ਰੋਗਾਂ ਦੀ ਮਾਹਿਰ ਅਤੇ ਡਾ. ਰਿਸ਼ਭ ਸੁਰਾਣਾ, ਹੱਡੀਆਂ ਅਤੇ ਜੋੜਾਂ ਦੇ ਰੋਗਾਂ ਦੇ ਮਾਹਿਰ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ। ਜਿਸ ਵਿਚ 118 ਮਰੀਜ਼ਾਂ ਨੂੰ ਮੁਫ਼ਤ ਡਾਕਟਰੀ ਸਲਾਹ ਦੇ ਨਾਲ-ਨਾਲ ਉਨ੍ਹਾਂ ਨਾਲ ਆਏ ਸਟਾਫ਼ ਵੱਲੋਂ ਜ਼ਰੂਰਤਮੰਦ ਮਰੀਜ਼ਾਂ ਦੀ ਈਸੀਜੀ, ਸਾਰੇ ਮਰੀਜ਼ਾਂ ਦੀ ਸ਼ੂਗਰ ਚੈੱਕਅਪ, ਬਲੱਡ ਪ੍ਰੈਸ਼ਰ ਅਤੇ ਵਜਨ ਚੈੱਕ ਕੀਤਾ ਗਿਆ। ਕੈਂਪ ਵਿਚ ਆਏ ਸਾਰੇ ਮਰੀਜ਼ਾਂ ਨੂੰ ਕਲੱਬ ਵੱਲੋਂ ਦਵਾਈਆਂ ਵੀ ਫ਼੍ਰੀ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਦੀ ਪ੍ਰਧਾਨ ਇੰਦੂ ਪੂਰੀ ਐੱਮਡੀ (ਪੀ) ਮਾਰਕਾ ਤੇਲ ਅਤੇ ਮੇਅਰ ਨਗਰ ਨਿਗਮ ਮੋਗਾ ਪਰਵੀਨ ਕੁਮਾਰ ਨੇ ਆਪਣੀ ਤਕਰੀਰ ਵਿਚ ਕਲੱਬ ਦੇ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਸਮਾਜ ਸੇਵਾ ਲਈ ਕੀਤੇ ਜਾ ਰਹੇ ਉੱਤਮ ਕਾਰਜਾਂ ਲਈ ਕਲੱਬ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ। ਇਸ ਮੌਕੇ 'ਤੇ ਸਮਾਜ ਸੇਵੀ ਅਤੇ ਐੱਸਐੱਮਓ ਡੈਂਟਲ ਰਿਟਾਇਰਡ ਡਾ. ਵੀਨਾ ਗੁਪਤਾ, ਜ਼ਿਲ੍ਹਾ ਕੋਆਰਡੀਨੇਟਰ ਐੱਸਕੇ ਬਾਂਸਲ ਅਤੇ ਪੀਆਰਓ ਐੱਸਕੇ ਵਰਮਾ ਨੇ ਆਈ ਹੋਈ ਜਨਤਾ ਨੂੰ ਕਿਹਾ ਕਿ ਸਾਨੂੰ ਅਜਿਹੇ ਕੈਂਪਾਂ ਦਾ ਭਰਪੂਰ ਫ਼ਾਇਦਾ ਲੈਣਾ ਚਾਹੀਦਾ ਹੈ। ਕਲੱਬ ਪ੍ਰਧਾਨ ਓਪੀ ਕੁਮਾਰ ਨੇ ਕਿਹਾ ਕਿ ਮਹਿੰਗਾਈ ਦੇ ਇਸ ਦੌਰ ਵਿਚ ਜਨਤਾ ਦੀ ਭਲਾਈ ਲਈ ਭਵਿੱਖ ਵਿਚ ਵੀ ਅਜਿਹੇ ਕੈਂਪਾਂ ਦਾ ਜ਼ਿਆਦਾ ਤੋਂ ਜ਼ਿਆਦਾ ਲਗਾਉਣਾ ਕਲੱਬ ਦੇ ਪ੍ਰਾਥਮਿਕ ਕਾਰਜਾਂ ਵਿਚ ਸ਼ਾਮਲ ਹੋਵੇਗਾ। ਕੈਂਪ ਵਿਚ ਮਹਿਲਾ ਵਿੰਗ ਵੱਲੋਂ ਮੈਡਮ ਸੀਮਾ, ਉਰਮਿਲਾ, ਡਿੰਪਲ ਅਤੇ ਵੈਨਿਕਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਈਆਂ।