ਰਾਜਵੀਰ ਗਿੱਲ ਦੀ ਪਲੇਠੀ ਕਿਤਾਬ ‘ਅਣਖੀ ਧੀ’ ਲੋਕ ਅਰਪਣ
ਸਮਾਜ ਸੇਵੀ ਤੇ ਲੇਖਕਾ ਰਾਜਵੀਰ ਕੌਰ ਗਿੱਲ ਦੀ ਪਲੇਠੀ ਕਿਤਾਬ ‘ਅਣਖੀ ਧੀ’ ਹੋਈ ਲੋਕ-ਅਰਪਣ
Publish Date: Mon, 18 May 2026 05:17 PM (IST)
Updated Date: Tue, 19 May 2026 04:04 AM (IST)
ਵਿਕਾਸ ਕੁਮਾਰ ਗਰਗ ਪੰਜਾਬੀ ਜਾਗਰਣ ਫਰੀਦਕੋਟ : ਸਮਾਜ ਸੇਵਾ ਦੇ ਖੇਤਰ ਵਿੱਚ ਸਰਗਰਮ ਅਤੇ ਜਾਣੀ-ਪਛਾਣੀ ਸ਼ਖ਼ਸੀਅਤ ਰਾਜਵੀਰ ਕੌਰ ਗਿੱਲ ਦੀ ਪਲੇਠੀ (ਪਹਿਲੀ) ਕਿਤਾਬ ‘ਅਣਖੀ ਧੀ’ ਬੀਤੇ ਦਿਨੀਂ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਵਿੱਚ ਭੇਟ/ਲੋਕ-ਅਰਪਣ ਕੀਤੀ ਗਈ। ਇਸ ਮੌਕੇ ਕਿਤਾਬ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਲੇਖਕਾ ਰਾਜਵੀਰ ਕੌਰ ਗਿੱਲ ਨੇ ਦੱਸਿਆ ਕਿ ਇਹ ਪੁਸਤਕ ਹਰ ਉਸ ਇਨਸਾਨ ਦੀ ਕਹਾਣੀ ਬਿਆਨ ਕਰਦੀ ਹੈ, ਜਿਸ ਨੇ ਜ਼ਿੰਦਗੀ ਵਿੱਚ ਹਜ਼ਾਰਾਂ ਮੁਸ਼ਕਿਲਾਂ ਆਉਣ ਦੇ ਬਾਵਜੂਦ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰ ਪਹਿਲੂ ਨੂੰ ਛੂਹੰਦੀ ਇਹ ਕਿਤਾਬ ਉਨ੍ਹਾਂ ਲੋਕਾਂ ਨੂੰ ਸਮਰਪਿਤ ਹੈ, ਜਿਨ੍ਹਾਂ ਨੇ ਤਮਾਮ ਦੁੱਖ-ਦਰਦ ਸਹਿੰਦੇ ਹੋਏ ਵੀ ਜ਼ਿੰਦਗੀ ਵਿੱਚ ਆਪਣਾ ਇੱਕ ਮੁਕਾਮ ਹਾਸਲ ਕੀਤਾ ਹੈ। ਇਸ ਕਿਤਾਬ ਵਿੱਚ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੀ ਅਸਲੀਅਤ ਨੂੰ ਬਹੁਤ ਨੇੜਿਓਂ ਦਿਖਾਇਆ ਗਿਆ ਹੈ। ਇਹ ਹਰ ਉਹ ਕਹਾਣੀ ਹੈ ਜੋ ਸ਼ਾਇਦ ਤੁਹਾਡੇ ਆਲੇ-ਦੁਆਲੇ ਵਾਪਰ ਰਹੀ ਹੈ, ਅਤੇ ਇਸ ਵਿੱਚ ਬਹੁਤ ਕੁਝ ਅਜਿਹਾ ਵੀ ਹੈ ਜੋ ਮੈਂ ਖ਼ੁਦ ਆਪਣੇ ਤਨ ਤੇ ਹੰਢਾਇਆ ਹੈ।ਰਾਜਵੀਰ ਕੌਰ ਗਿੱਲ ਕਿਤਾਬ ਰਿਲੀਜ਼ ਕਰਨ ਦੇ ਇਸ ਵਿਸ਼ੇਸ਼ ਮੌਕੇ ਤੇ ਇਲਾਕੇ ਦੀਆਂ ਕਈ ਨਾਮਵਰ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਲੇਖਕਾ ਨੂੰ ਇਸ ਪਹਿਲੀ ਸਾਹਿਤਕ ਕੋਸ਼ਿਸ਼ ਲਈ ਵਧਾਈ ਦਿੱਤੀ। ਇਸ ਮੌਕੇ ਰਾਜ ਗਿੱਲ ਭਾਣਾ ਪੰਜਾਬੀ ਲੋਕ ਗਾਇਕ, ਜਸਬੀਰ ਸਿੰਘ ਜੱਸੀ ਆਦਿ ਹਾਜਰ ਸਨ।