ਸਿਲਵਰ ਓਕਸ ਸਕੂਲ ਗਿੱਦੜਬਾਹਾ ਵੱਲੋਂ ਪਹਿਲੇ ਬੈਚ ਦਾ ਸਵਾਗਤ
ਸਿਲਵਰ ਓਕਸ ਸਕੂਲ ਗਿੱਦੜਬਾਹਾ ਵੱਲੋਂ ਕੀਤਾ ਪਹਿਲੇ ਬੈਚ ਦਾ ਸਵਾਗਤ
Publish Date: Mon, 06 Apr 2026 05:01 PM (IST)
Updated Date: Mon, 06 Apr 2026 05:04 PM (IST)

ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਿਲਵਰ ਓਕਸ ਸਕੂਲ ਗਿੱਦੜਬਾਹਾ ਵੱਲੋਂ ਪ੍ਰਿੰਸੀਪਲ ਮਨਮਹਿਕ ਸਿੱਧੂ ਦੀ ਅਗਵਾਈ ’ਚ ਪਹਿਲੇ ਬੈਚ ਦਾ ਭਰਵੇਂ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਵਿਦਿਆਰਥੀ ਆਪਣੇ ਮਾਪਿਆਂ ਨਾਲ ਨਵੇਂ ਅਕਾਦਮਿਕ ਸਾਲ ਦੀ ਸ਼ੁਰੂਆਤ ਕਰਨ ਲਈ ਬੜੇ ਚਾਅ ਨਾਲ ਸਕੂਲ ਪਹੁੰਚੇ। ਇਸ ਮੌਕੇ ਪ੍ਰਿੰਸੀਪਲ ਮਨਮਹਿਕ ਸਿੱਧੂ ਨੇ ਦੱਸਿਆ ਕਿ ਅਧਿਆਪਕਾਂ ਨੇ ਬੱਚਿਆਂ ਦਾ ਦਿਲੋਂ ਸਵਾਗਤ ਕੀਤਾ ਜਿਸ ਨਾਲ ਆਉਣ ਵਾਲੇ ਸਾਲ ਲਈ ਇੱਕ ਸਕਾਰਾਤਮਕ ਮਾਹੌਲ ਸਿਰਜਿਆ ਜਾ ਸਕੇ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀਆਂ ਕਲਾਸਾਂ ਅਤੇ ਸਹੂਲਤਾਂ ਦਾ ਨਿਰੀਖਣ ਕਰਕੇ ਨਵੇਂ ਸਫ਼ਰ ਦੀ ਸ਼ੁਰੂਆਤ ਕੀਤੀ ਸਕੂਲ ਵੱਲੋਂ ਇੱਕ ਸੁਰੱਖਿਅਤ, ਸਾਫ਼-ਸੁਥਰਾ ਅਤੇ ਬਾਲ-ਕੇਂਦ੍ਰਿਤ ਵਾਤਾਵਰਣ ਪ੍ਰਦਾਨ ਕੀਤਾ। ਇਸ ਮੌਕੇ ਵਿਦਿਆਰਥੀਆਂ ਨੂੰ ਇੱਕ-ਦੂਜੇ ਅਤੇ ਨਵੇਂ ਮਾਹੌਲ ਨਾਲ ਜਾਣੂ ਕਰਵਾਉਣ ਲਈ, ਅਧਿਆਪਕਾਂ ਵੱਲੋਂ ਕਲਾਸਾਂ ਵਿੱਚ ਦਿਲਚਸਪ ਸਵਾਗਤੀ ਗਤੀਵਿਧੀਆਂ ਕਰਵਾਈਆਂ ਗਈਆਂ। ਪ੍ਰਿੰਸੀਪਲ ਮਨਮਹਿਕ ਸਿੱਧੂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਪਹਿਲੇ ਬੈਚ ਦਾ ਸਵਾਗਤ ਕਰਦਿਆਂ ਸਕੂਲ ਦੇ ਸੁਰੱਖਿਅਤ ਅਤੇ ਬਾਲ-ਕੇਂਦ੍ਰਿਤ ਮਾਹੌਲ ’ਤੇ ਜ਼ੋਰ ਦਿੱਤਾ। ਸਿਲਵਰ ਓਕਸ ਸਕੂਲ ਗਿੱਦੜਬਾਹਾ ਵਿਵਹਾਰ ਦਾ ਅਭਿਆਸ ਕਰਦਾ ਹੈ, ਜਿਸਦਾ ਅਰਥ ਹੈ: ਇਮਾਨਦਾਰੀ, ਅਖੰਡਤਾ, ਨੇਕੀ, ਹਮਦਰਦੀ, ਜ਼ਿੰਮੇਵਾਰੀ, ਆਸ਼ਾਵਾਦ, ਅਨੁਕੂਲਤਾ, ਦਿਆਲਤਾ ਅਤੇ ਅਧਿਆਤਮਿਕਤਾ। ਇਸ ਮੌਕੇ ਸਮੂਹ ਸਟਾਫ ਹਾਜ਼ਰ ਸੀ।