ਸ਼ਿਵਾਲਿਕ ਸਕੂਲ ਦੇ 12ਵੀਂ ਹਿਊਮੈਨਟੀਜ਼ ਗਰੁੱਪ ਦੇ ਬੱਚੇ ਚਮਕੇ
ਸ਼ਿਵਾਲਿਕ ਪਬਲਿਕ ਸੀਨੀ.ਸੈਕੰ. ਸਕੂਲ ਦੇ ਬਾਰ੍ਹਵੀਂ ਹਿਊਮੈਨਟੀਜ਼ ਗਰੁੱਪ ਦੇ ਵਿਦਿਆਰਥੀਆਂ ਦਾ ਨਤੀਜਾ ਰਿਹਾ ਸ਼ਾਨਦਾਰ
Publish Date: Fri, 15 May 2026 03:54 PM (IST)
Updated Date: Fri, 15 May 2026 03:57 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਕੂਲ ਸਿਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਜਮਾਤ ਦੇ ਨਤੀਜੇ ’ਚ ਸ਼ਿਵਾਲਿਕ ਪਬਲਿਕ ਸੀਨੀ, ਸੈਕੰ. ਸਕੂਲ ਸ੍ਰੀ ਮੁਕਤਸਰ ਸਾਹਿਬ ਦੇ ਵਿਦਿਆਰਥੀਆਂ ਨੇ ਖੂਬ ਮੱਲਾਂ ਮਾਰੀਆਂ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਕੁਸਮ ਪਰੂਥੀ ਨੇ ਦੱਸਿਆ ਕਿ ਕੁੱਲ 21 ਵਿਦਿਆਰਥੀਆਂ ਨੇ ਬਾਰ੍ਹਵੀਂ ਹਿਊਮੈਨਟੀਜ਼ ਦੀ ਪ੍ਰੀਖਿਆ ਦਿੱਤੀ, ਜਿਨ੍ਹਾਂ ’ਚ ਵਿਦਿਆਰਥੀ ਮਨਜੋਤ ਕੁਮਾਰ ਸਪੁੱਤਰ ਸ. ਰੋਸ਼ਨ ਲਾਲ (459/500) (91.8%) ਨੇ ਪਹਿਲਾ ਸਥਾਨ, ਸ਼ਿਵਮ ਅਰੋੜਾ ਸਪੁੱਤਰ ਰਾਕੇਸ਼ ਕੁਮਾਰ (435/500) (87%) ਦੂਸਰਾ ਸਥਾਨ ਅਤੇ ਅੰਕਸ਼ਦੀਪ ਸਿੰਘ ਸਪੁੱਤਰ ਮਨਜਿੰਦਰ ਸਿੰਘ ਨੇ (434/500) (86.8%) ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਰਾਕੇਸ਼ ਪਰੂਥੀ, ਪ੍ਰਧਾਨ ਨਰੇਸ਼ ਪਰੂਥੀ, ਪ੍ਰਬੰਧਕ ਸਾਗਰ ਪਰੂਥੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਫਲਤਾ ਦਾ ਸਿਹਰਾ ਮਿਹਨਤੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ ਦੇ ਸਿਰ ਬੰਨ੍ਹਿਆ।